ਹਸਪਤਾਲ ਦਾ ਬੰਦ ਗੇਟ ਖੋਲਣ ਲਈ ਮੁਹੱਲਾ ਦੇ ਮੋਹਤਵਰ ਵਿਅਕਤੀਆਂ ਵੱਲੋਂ ਐੱਸ ਐਮ ਓ ਨੂੰ ਦਿੱਤਾ ਬੇਨਤੀ ਪੱਤਰ
ਬਠਿੰਡਾ, 11ਮਈ (ਗੁਰਪ੍ਰੀਤ ਚਹਿਲ) ਅੱਜ ਮੁਹੱਲਾ ਹਾਜ਼ੀ ਰਤਨ ,ਬਾਬਾ ਦੀਪ ਸਿੰਘ ਨਗਰ ਅਤੇ ਬਲਰਾਜ ਨਗਰ ਦੇ ਵਾਸੀਆਂ ਵੱਲੋਂ ਦਸਤਖ਼ਤ ਕੀਤਾ ਇੱਕ ਬੇਨਤੀ ਪੱਤਰ ਇਹਨਾ ਮੁਹੱਲਿਆਂ ਦੇ ਮੋਹਤਵਰ ਵਿਅਕਤੀਆਂ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਬਠਿੰਡਾ ਨੂੰ ਸੌਂਪਿਆ ਗਿਆ ਜਿਸ ਵਿੱਚ ਪਿਛਲੇ ਕਰੀਬ ਇੱਕ ਮਹੀਨੇ ਤੋਂ ਬੰਦ ਪਏ ਸਰਕਾਰੀ ਹਸਪਤਾਲ ਦੇ ਇੱਕ ਗੇਟ ਨੂੰ ਖੋਲਣ…