ਟੀ.ਐੱਸ.ਪੀ.ਐੱਲ ਵੱਲੋਂ ਕੀਤਾ ਗਿਆ ਮੀਆਂ ਬਾਕੀ ਲਘੂ ਵਣ ਦਾ ਵਿਕਾਸ

Facebook
Twitter
WhatsApp


ਮਾਨਸਾ 7 ਮਈ (ASHU KHANNA)-– ਤਲਵੰਡੀ ਸਾਬੋ ਪਾਵਰ ਲਿਮਟਿਡ ਨੇ ਮਾਨਸਾ ਦੇ ਪਿੰਡ ਪੇਰੋਂ ਵਿਖੇ ਮੀਆਂ ਬਾਕੀ ਤਕਨੀਕ ਨਾਲ ਇੱਕ ਲਘੂ ਵਣ ਵਿਕਸਿਤ ਕੀਤਾ ਗਿਆ ਹੈ। ਸੀ.ਈ.ਓ ਪੰਕਜ ਸ਼ਰਮਾ ਨੇ ਟੀ.ਐੱਸ.ਪੀ.ਐੱਲ ਦੇ ਹੋਰ ਅਧਿਕਾਰੀਆਂ ਨਾਲ ਇਸ ਮਿੰਨੀ ਵਣ ਦਾ ਉਦਘਾਟਨ ਕੀਤਾ। ਮੀਆ਼ਬਾਕੀ ਪੌਦਾਰੋਪਣ ਦੀ ਉਹ ਤਕਨੀਕ ਹੈ ,ਜੋ ਪੌਦਿਆਂ ਦੇ ਵਾਧੇ ਨੂੰ 10 ਗੁਣਾ ਵਧਾਉਂਦੀ ਹੈ। ਇਸ ਨਾਲ ਪੌਦਿਆਂ ਨੂੰ ਇੱਕ-ਦੂਜੇ ਦੇ ਨੇੜੇ ਲਾ ਕੇ ਕਈ 30 ਗੁਣਾ ਸੰਘਣਾ ਹਰਿਆ-ਭਰਿਆ ਪ੍ਰਾਪਤ ਕੀਤਾ ਜਾਂਦਾ ਹੈ। ਬਾਬਾ ਲਾਭ ਦਾਸ ਮਿੰਨੀ ਵਣ ਦੇ ਨਾਮ ਨਾਲ ਸਥਾਪਿਤ ਇਸ ਲਘੂ ਵਣ ਵਿੱਚ 5 ਹਜਾਰ ਪੌਦੇ ਲਗਾਏ ਗਏ। ਜਿਸ ਵਿੱਚ ਵੱਖ-ਵੱਖ 51 ਪ੍ਰਜਾਤੀਆਂ ਦੀ ਬਨਸਪਤੀ ਸ਼ਾਮਿਲ ਹੈ। ਪੇਰੋਂ ਪਿੰਡ ਦੇ 1600 ਵਰਗ ਮੀਟਰ ਜਮੀਨ ਨੂੰ ਕਵਰ ਕਰਦੀ ਹੈ। ਦੇਸ਼ ਦੀ ਵਣ ਸਥਿਤੀ ਰਿਪੋਰਟ 2021 ਦੱਸਦੀ ਹੈ ਕਿ ਪਿਛਲੇ ਦਹਾਕੇ ਵਿੱਚ 968 ਏਕੜ ਤੋਂ ਜਿਆਦਾ ਧਰਤੀ ਨਵੇਂ ਪੌਦਿਆਂ ਨਾਲ ਢੱਕੀ ਹੋਈ ਹੈ। ਇਹ ਵਣ ਕਵਰੇਜ ਖੇਤਰ ਵਿੱਚ 84.4 ਫੀਸਦੀ ਵਾਧੇ ਦਾ ਸਿਹਰਾ ਟੀ.ਐੱਸ.ਪੀ.ਐੱਲ ਦੇ ਮਾਨਸਾ ਅਤੇ ਉਸ ਦੇ ਨੇੜੇ ਤੇੜੇ ਦੇ ਵੱਡੇ ਪੌਦਾਰੋਪਣ ਅਭਿਆਨ ਨੂੰ ਜਾਂਦਾ ਹੈ।
ਇਸ ਅਭਿਆਨ ਤੇ ਖੇਤਰ ਦੇ ਵਿਕਾਸ ਬਾਰੇ ਬੋਲਦੇ ਹੋਏ ਟੀ.ਐੱਸ.ਪੀ.ਐੱਲ ਸੀ.ਈ.ਓ ਪੰਕਜ ਸ਼ਰਮਾ ਨੇ ਕਿਹਾ ਕਿ ਵੇਦਾਂਤਾ ਟੀ.ਐੱਸ.ਪੀ.ਐੱਲ ਨੇ ਚੰਗੇ ਦੇ ਲਈ ਬਦਲਾਓ ਦੀ ਦਿਸ਼ਾ ਵਿੱਚ ਪ੍ਰਤੀਬੰਧ ਈ.ਐੱਸ.ਜੀ ਯਾਤਰਾ ਸ਼ੁਰੂ ਕੀਤੀ ਹੈ। ਇਸ ਯਾਤਰਾ ਵਿੱਚ ਟੀ.ਐੱਸ.ਪੀ.ਐੱਲ ਸਮੁਦਾਇਕ ਵਿਕਾਸ, ਸਿਹਤ ਸਹੂਲਤਾਂ ਵਿੱਚ ਸੁਧਾਰ, ਪੇਂਡੂ ਮਹਿਲਾ ਉੱਦਮੀਆਂ ਦੇ ਲਈ ਆਮਦਨ ਵਿੱਚ ਵਾਧਾ ਕਰਨ ਵਾਲੀਆਂ ਗਤੀਵਿਧੀਆਂ, ਉੱਚੇ ਪ੍ਰਭਾਵ ਵਾਲੀਆਂ ਸਕਾਰਾਤਮਕ ਗਤੀਵਿਧੀਆਂ ਅਤੇ ਟਿਕਾਊ ਸੰਚਾਲਨ ਲਈ ਵਧਾਉਣ ਵਾਲੇ ਉਪਕਰਨਾਂ ਨੂੰ ਬਣਾ ਕੇ ਖੇਤਰ ਵਿੱਚ ਸਮਾਜਿਕ ਪਰਿਸਥਿਤੀਆਂ ਨੂੰ ਵਿਕਸਿਤ ਕਰਨ ਅਤੇ ਅੱਗੇ ਵਧਾਉਣ ਦਾ ਯਤਨ ਕਰਦਾ ਹੈ। ਸਾਨੂੰ ਉਮੀਦ ਹੈ ਕਿ ਇਹ ਪੌਦਾਰੋਪਣ ਅਭਿਆਨ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਲਈ ਰਾਹਤ ਅਤੇ ਆਸ਼ਾ ਦੀ ਛਾਂ ਦੇ ਰੂਪ ਵਿੱਚ ਕੰਮ ਕਰੇਗਾ। ਕੈਪਕੋ –ਕੇ.ਪੀ.ਐੱਸ ਦੇ ਪਰਭਾਰੀ ਸ਼ੁਗੁਨ -ਗੁਨ ਐੱਨ ਕਹਿੰਦੇ ਹਨ ਕਿ ਟੀ.ਐੱਸ.ਪੀ.ਐੱਲ ਨੇ ਹਮੇਸ਼ਾ ਖੇਤਰੀ ਸਥਿਰਤਾ ਸੰਬੰਧੀ ਪਹਿਲ ਦਾ ਸਮਰਥਨ ਕੀਤਾ ਹੈ ਅਤੇ ਜਿਲ੍ਹੇ ਵਿੱਚ ਵਣੀਕਰਨ ਦੀ ਦਿਸ਼ਾ ਵਿੱਚ ਬਹੁਤ ਜਿਆਦਾ ਪ੍ਰਭਾਵੀ, ਯਤਨ ਦਾ ਹਿੱਸਾ ਬਣ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਵਪਾਰਕ ਸਾਂਝੇਦਾਰੀ ਰੂਪ ਵਿੱਚ ਸਾਡੇ ਲਈ ਜਿੰਮੇਵਾਰ ਕਾਰਪੋਰੇਟ ਨਾਗਰਿਕ ਦੇ ਰੂਪ ਵਿੱਚ ਕੀਤੀ ਗਈ ,ਇਸ ਵਾਤਾਵਰਣ ਹਿਤੈਸ਼ੀ ਅਤੇ ਸਮਾਜਿਕ ਰੂਪ ਨਾਲ ਪ੍ਰਭਾਵਸ਼ਾਲੀ ਪਹਿਲ ਨੂੰ ਦੇਖਣਾ ਅਤੇ ਇਸ ਵਿੱਚ ਸਹਿਭਾਗਤਾ ਨਿਭਾਉਣਾ ਬੇਹੱਦ ਖੁਸ਼ੀ ਅਤੇ ਮਾਣ ਵਾਲਾ ਪਲ ਹੈ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 6 5 9
Users Today : 0
Users Yesterday : 3