ਫਾਜ਼ਿਲਕਾ, 8 ਮਈ (ਨਰਿੰਦਰ ਸ਼ਰਮਾ) – ਫਾਜਿਲਕਾ ਜਿਲ੍ਹੇ ਦੇ ਪਿੰਡ ਬਾਂਡੀ ਵਾਲਾ ਪੰਚਾਇਤ ਤੇ ਪ੍ਰਬੰਧਕ ਲਗਾਉਣ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਰੋਕ ਲਗਾ ਦਿੱਤੀ ਗਈ ਹੈ। ਮਿਤੀ 6-5-22 ਦੇ ਇੱਕ ਫੈਸਲੇ ਅਨੁਸਾਰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਿੰਡ ਬਾਂਡੀ ਵਾਲਾ ਵਿੱਚ ਬਾਗੀ ਪੰਚਾਂ ਵੱਲੋਂ ਸਰਪੰਚ ਦੀ ਥਾਂ ਪ੍ਰਬੰਧਕ ਲਾਉਣ ਲਈ ਸੱਦੀ ਗਈ ਮੀਟਿੰਗ ਉੱਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਸਰਕਾਰ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਜਿਹੜੇ ਪੰਚ ਪੰਚਾਇਤ ਦੀਆਂ ਮੀਟਿੰਗਾਂ ਵਿੱਚ ਨਾ ਆ ਕੇ ਵਿਕਾਸ ਕਾਰਜਾਂ ਵਿੱਚ ਰੁਕਾਵਟ ਪਾ ਰਹੇ ਹਨ ਉਹਨਾਂ ਦੀ ਕਾਰਗੁਜ਼ਾਰੀ ਤੇ ਨਜਰ ਰੱਖੀ ਜਾਵੇ। ਕੇਸ ਦੇ ਵਕੀਲ ਅਰੁਣ ਜਿੰਦਲ ਨੇ ਦੱਸਿਆ ਕਿ ਕੁੱਝ ਬਾਗੀ ਪੰਚ ਪੰਚਾਇਤ ਦੇ ਖਿਲਾਫ਼ ਪ੍ਰਬੰਧਕ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਇਸ ਲਈ ਉਨ੍ਹਾਂ ਸਰਪੰਚ ਗੁਰਜੀਤ ਸਿੰਘ ਦੀ ਪਟੀਸ਼ਨ ਤੇ ਮਾਨਯੋਗ ਹਾਈਕੋਰਟ ਵਿੱਚ ਪੰਚਾਇਤ ਦਾ ਪੱਖ ਰੱਖਿਆ ਜਿਸਦਾ ਫੈਸਲਾ ਦਿੰਦੇ ਹੋਏ ਮਾਨਯੋਗ ਹਾਈਕੋਰਟ ਨੇ ਅਗਲੇ ਹੁਕਮ ਤੱਕ ਪ੍ਰਬੰਧਕ ਲਗਾਉਣ ਲਈ ਕੋਈ ਵੀ ਮੀਟਿੰਗ ਬੁਲਾਉਣ ਤੇ ਰੋਕ ਲਗਾ ਦਿੱਤੀ ਹੈ ਅਤੇ ਅਗਲੇ ਚਾਰ ਹਫ਼ਤਿਆਂ ਤੱਕ ਪੰਚਾਇਤ ਦੀ ਸਾਰੀ ਕਾਰਗੁਜ਼ਾਰੀ ਦੀ ਪੜਤਾਲ ਕਰਨ ਦੇ ਹੁਕਮ ਦਿੱਤੇ ਹਨ।
Author: DISHA DARPAN
Journalism is all about headlines and deadlines.
One Comment
Ryt h