|

ਮਾਪਿਆਂ ਵੱਲੋਂ ਸੰਗਲਾਂ ਨਾਲ ਬੰਨ੍ਹੇ ਲੜਕੇ ਨੂੰ ਜ਼ਿਲਾ ਪ੍ਰਸ਼ਾਸ਼ਨ ਨੇ ਛੁਡਵਾ ਕੀਤਾ ਹਸਪਤਾਲ ਦਾਖਲ

       ਤਲਵੰਡੀ ਸਾਬੋ , 20 ਮਈ (ਗੁਰਪ੍ਰੀਤ ਚਹਿਲ) ਤਲਵੰਡੀ ਨੇੜਲੇ ਪਿੰਡ ਮਲਕਾਣਾ ਦੇ ਇੱਕ ਮਾਨਸਿਕ ਤੌਰ ਤੇ ਬਿਮਾਰ ਨਾਬਾਲਗ ਲੜਕੇ ਨੂੰ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਬਠਿੰਡਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਉਕਤ ਲੜਕੇ ਦੀ ਇੱਕ ਵੀਡਿਓ ਸ਼ੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਸੀ ਜਿਸ ਵਿੱਚ ਉਸਨੂੰ ਉਸਦੇ…

|

ਬਠਿੰਡਾ ਵਿੱਚ ਵਧ ਰਹੀਆਂ ਵਾਰਦਾਤਾਂ ਨੂੰ ਰੋਕਣ ਲਈ ਪੁਲਿਸ ਵੀ ਆਈ ਹਰਕਤ ਵਿੱਚ,ਥਾਂ ਥਾਂ ਵਿੱਢੀ ਚੈਕਿੰਗ ਮੁਹਿੰਮ

        ਬਠਿੰਡਾ, 20ਮਈ (ਗੁਰਪ੍ਰੀਤ ਚਹਿਲ) ਪਿਛਲੇ ਦਿਨਾਂ ਦੌਰਾਨ ਵਧ ਰਹੇ ਕ੍ਰਾਈਮ ਗ੍ਰਾਫ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਬਠਿੰਡਾ ਪੁਲਿਸ ਚਿੰਤਿਤ ਦਿਖਾਈ ਦੇ ਰਹੀ ਹੈ। ਅੱਜ ਸਿਖਰ ਦੁਪਹਿਰੇ ਜਿੱਥੇ ਡੀ ਐੱਸ ਪੀ ਸਿਟੀ ਵਨ ਵੱਲੋਂ ਇੱਕ ਵੱਡੀ ਪੁਲਿਸ ਨਫ਼ਰੀ ਲੈਕੇ ਬਠਿੰਡਾ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ ਸਮੇਤ ਹੋਰ ਕਈ ਥਾਈਂ ਚੈਕਿੰਗ ਕੀਤੀ…

| |

ਆਪਣੇ ਹੀ ਮਹਿਕਮੇ ਤੋਂ ਇੰਨਸਾਫ ਲੈਣ ਲਈ ਦਰ ਦਰ ਭਟਕ ਰਿਹਾ ਐੱਸ ਟੀ ਐੱਫ ਦਾ ਡੀ ਐੱਸ ਪੀ ਗੁਰਸ਼ਰਨ ਸਿੰਘ

            ਬਠਿੰਡਾ, 20 ਮਈ (ਗੁਰਪ੍ਰੀਤ ਚਹਿਲ) ਪੁਰਾਣੀਆਂ ਫਿਲਮਾਂ ਵਿੱਚ ਇੱਕ ਡਾਇਲਾਗ ਹੋਇਆ ਕਰਦਾ ਸੀ ‘ ਨਮਕ ਕੇ ਸਾਥ ਕੋਈ ਨਮਕ ਨਹੀਂ ਖਾਤਾ ‘ ਇਹ ਡਾਇਲਾਗ ਉੱਥੇ ਢੁਕਵਾਂ ਬੈਠਦਾ ਸੀ ਜਿੱਥੇ ਕੋਈ ਪੁਲਿਸ ਵਾਲਾ ਕਿਸੇ ਦੂਸਰੇ ਪੁਲਿਸ ਵਾਲੇ ਦੇ ਹੋ ਰਹੇ ਨੁਕਸਾਨ ਜਾਂ ਸਾਜਿਸ਼ ਦਾ ਹਿੱਸਾ ਬਣਨ ਤੋਂ ਇੰਨਕਾਰ ਕਰ ਦਿੰਦਾ…

|

ਪੰਜਾਬ ’ਚ ਐੱਮਆਰਪੀ ’ਤੇ ਸ਼ਰਾਬ ਵੇਚਣ ਦੀ ਤਿਆਰੀ

ਫਰੀਦਕੋਟ ( ਇਕਬਾਲ ਸਿੰਘ ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੀਂ ਆਬਕਾਰੀ ਨੀਤੀ ਨੂੰ ਲੈ ਕੇ ਅੱਜ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਮੀਟਿੰਗ, ਜਿਸ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਮੌਜੂਦ ਸਨ, ਵਿੱਚ ਜੁਲਾਈ ਮਹੀਨੇ ਤੋਂ ਲਾਗੂ ਹੋਣ ਵਾਲੀ ਨਵੀਂ ਆਬਕਾਰੀ ਨੀਤੀ ਨੂੰ…

|

ਪੰਜਾਬ ਚ ਲਾਂਬੂ ਲਾਉਣ ਦੀ ਤਾਕ ਵਿੱਚ ਸਮਾਜ ਵਿਰੋਧੀ ਅਨਸਰ ਡੀ ਡੀ ਮਿੱਤਲ ਟਾਵਰ ਚ ਮਿਲੇ ਗੁਟਕਾ ਸਾਹਿਬ ਦੇ ਪੰਨੇ

          ਬਠਿੰਡਾ, 17 ਮਈ (ਗੁਰਪ੍ਰੀਤ ਚਹਿਲ) ਪੰਜਾਬ ਨੂੰ ਲਾਂਬੂ ਲਾਉਣ ਦੀ ਤਾਕ ਵਿੱਚ ਬੈਠੀਆਂ ਤਾਕਤਾਂ ਵੱਲੋਂ ਇੱਕ ਵਾਰ ਫੇਰ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀਂ ਗੁਰੂਦਵਾਰਾ ਕਿਲ੍ਹਾ ਮੁਬਾਰਕ ਸਾਹਮਣੇ ਹੋਈ ਹਿੰਦੂ ਧਰਮ ਨਾਲ ਸਬੰਧਤ ਗ੍ਰੰਥਾਂ ਨੂੰ ਅਗਨ ਭੇਂਟ ਕੀਤੇ ਗਏ ਨਿੰਦਣਯੋਗ ਕਾਰੇ ਦੀਆਂ ਅਜੇ ਗੱਲਾਂ ਚੱਲ ਹੀ ਰਹੀਆਂ ਕਿ…

|

ਲੋਕਾਂ ਦੀ ਸੁਰੱਖਿਆ ਕਰ ਰਿਹਾ ਸਦਰ ਥਾਣਾ ਖੁਦ ਸੁਰੱਖਿਆ ਤੋਂ ਸੱਖਣਾ ਚਾਰ ਦੀਵਾਰੀ ਨਾ ਹੋਣ ਕਾਰਨ ਮੁਲਾਜ਼ਮਾਂ ਨੂੰ ਵੀ ਬਣਿਆਂ ਰਹਿੰਦਾ ਹੈ ਵਹੀਕਲ ਚੋਰੀ ਹੋਣ ਦਾ ਡਰ

      ਬਠਿੰਡਾ, 14 ਮਈ (ਗੁਰਪ੍ਰੀਤ ਚਹਿਲ) ਕਿਸੇ ਵੀ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਉਸ ਸੂਬੇ ਦੀ ਪੁਲਿਸ ਦਾ ਇੱਕ ਵੱਡਾ ਰੋਲ ਰਹਿੰਦਾ ਹੈ। ਅਕਸਰ ਕਿਸੇ ਚੋਰੀ ਜਾਂ ਲੁੱਟ ਆਦਿ ਵਾਰਦਾਤ ਸਮੇਂ ਕਿਹਾ ਜਾਂਦਾ ਹੈ ਕਿ ਕੀ ਤੁਸੀਂ ਆਪਣੇ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਸਨ ਵਗੈਰਾ ਵਗੈਰਾ। ਚਾਹੇ ਕੋਈ…

|

ਸਮਾਜ ਸੇਵੀ ਸੰਸਥਾ ਵੱਲੋਂ ਸਰਕਾਰੀ ਚਿਲਡਰਨਜ਼ ਹਸਪਤਾਲ ਬਠਿੰਡਾ ਨੂੰ ਦੋ ਕੂਲਰ ਦਾਨ

          ਬਠਿੰਡਾ, 14 ਮਈ (ਸੰਨੀ ਚਹਿਲ) ਇੰਨੀ ਦਿਨੀ ਅਚਾਨਕ ਵਧੇ ਗਰਮੀ ਦੇ ਪ੍ਰਕੋਪ ਕਾਰਨ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਔਰਤਾਂ ਅਤੇ ਬੱਚਿਆਂ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਦੇਖਦਿਆਂ ਸਮਾਜ ਸੇਵਾ ਨੂੰ ਸਮਰਪਿਤ ਯੂਨਾਈਟਿਡ ਵੈਲਫੇਅਰ ਸੁਸਾਇਟੀ ਵੱਲੋਂ ਹਸਪਤਾਲ ਨੂੰ ਦੋ ਨਵੇਂ ਕੂਲਰ ਭੇਂਟ ਕੀਤੇ। ਇਸ ਬਾਰੇ ਬੋਲਦਿਆਂ ਸੋਸਾਇਟੀ ਕਾਰਕੁੰਨ ਬਲਜਿੰਦਰ ਸਿੰਘ ਨੇ ਕਿਹਾ…

|

ਪਿੰਡ ਚੱਕ ਫਤਹਿ ਸਿੰਘ ਵਾਲਾ ਵਾਸੀਆਂ ਚਿੱਟੇ ਖ਼ਿਲਾਫ਼ ਲਗਾਇਆ ਪੱਕਾ ਮੋਰਚਾ, ਪੁਲਿਸ ਤੇ ਲਗਾਏ ਗੰਭੀਰ ਇਲਜ਼ਾਮ

      ਭੁੱਚੋ , 11 ਮਈ( ਗੁਰਪ੍ਰੀਤ ਚਹਿਲ) ਪੰਜਾਬ ਅੰਦਰ ਭਾਵੇਂ ਨਵੀਂ ਬਣੀ ਸਰਕਾਰ ਨੂੰ ਮੁੱਖ ਮੰਤਰੀ ਵੱਲੋਂ ਨਸ਼ਿਆਂ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਦੀਆਂ ਆਏ ਦਿਨ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ ਪਰ ਜ਼ਮੀਨੀ ਹਕੀਕਤ ਸ਼ਾਇਦ ਕੁਝ ਹੋਰ ਹੀ ਕਹਾਣੀ ਬਿਆਨ ਕਰਦੀ ਦਿਖਾਈ ਦੇ ਰਹੀ ਹੈ। ਚਿੱਟੇ ਰੂਪੀ ਜ਼ਹਿਰ ਖਿਲਾਫ ਨਿੱਤ ਦਿਨ ਲੱਗ ਰਹੇ ਧਰਨੇ…

|

ਵੀਹ ਰੁਪਏ ਦੀ ਟਿਕਟ ਪਿੱਛੇ ਬਜ਼ੁਰਗ ਔਰਤ ਨੇ ਬੱਸ ਸਟੈਂਡ ਵਿਖੇ ਪਾਇਆ ਖੌਰੂ

      ਬਠਿੰਡਾ, 11 ਮਈ (ਗੁਰਪ੍ਰੀਤ ਚਹਿਲ) ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਮੁਫ਼ਤ ਸਹੂਲਤਾਂ ਨੇ ਸਾਡੀ ਮਾਨਸਿਕਤਾ ਨੂੰ ਕਿੰਨੀ ਕੁ ਢਾਹ ਲਾਈ ਹੈ ਇਸਦੇ ਨਤੀਜੇ ਹੁਣ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਜਿਸ ਤਰਾਂ ਆਪਾਂ ਜਾਣਦੇ ਹੀ ਹਾਂ ਕਿ ਪਿਛਲੀ ਸਰਕਾਰ ਵੱਲੋਂ ਪੰਜਾਬ ਦੀਆਂ ਵਸਨੀਕ ਅਠਾਰਾਂ ਸਾਲਾਂ ਤੋਂ ਉੱਪਰ ਦੀਆਂ ਸਾਰੀਆਂ…

|

ਹਸਪਤਾਲ ਦਾ ਬੰਦ ਗੇਟ ਖੋਲਣ ਲਈ ਮੁਹੱਲਾ ਦੇ ਮੋਹਤਵਰ ਵਿਅਕਤੀਆਂ ਵੱਲੋਂ ਐੱਸ ਐਮ ਓ ਨੂੰ ਦਿੱਤਾ ਬੇਨਤੀ ਪੱਤਰ 

       ਬਠਿੰਡਾ, 11ਮਈ (ਗੁਰਪ੍ਰੀਤ ਚਹਿਲ) ਅੱਜ ਮੁਹੱਲਾ ਹਾਜ਼ੀ ਰਤਨ ,ਬਾਬਾ ਦੀਪ ਸਿੰਘ ਨਗਰ ਅਤੇ ਬਲਰਾਜ ਨਗਰ ਦੇ ਵਾਸੀਆਂ ਵੱਲੋਂ ਦਸਤਖ਼ਤ ਕੀਤਾ ਇੱਕ ਬੇਨਤੀ ਪੱਤਰ ਇਹਨਾ ਮੁਹੱਲਿਆਂ ਦੇ ਮੋਹਤਵਰ ਵਿਅਕਤੀਆਂ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਬਠਿੰਡਾ ਨੂੰ ਸੌਂਪਿਆ ਗਿਆ ਜਿਸ ਵਿੱਚ ਪਿਛਲੇ ਕਰੀਬ ਇੱਕ ਮਹੀਨੇ ਤੋਂ ਬੰਦ ਪਏ ਸਰਕਾਰੀ ਹਸਪਤਾਲ ਦੇ ਇੱਕ ਗੇਟ ਨੂੰ ਖੋਲਣ…