ਬਠਿੰਡਾ, 9 ਮਈ, (ਸੰਨੀ)
ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਮਾਂ ਦਿਵਸ ਬੜੇ ਹੀ ਵਿਲੱਖਣ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਯੂਥ ਵੀਰਾਂਗਨਾਂਏਂ ਸੁਖਵੀਰ ਕੌਰ ਦੀ ਅਗਵਾਈ ਵਿਚ ਯੂਥ ਵਲੰਟੀਅਰਾਂ ਨੇ ਪਰਸ ਰਾਮ ਨਗਰ ਵਿਚ ਆਰਥਿਕ ਪੱਖੋਂ ਕਮਜੋਰ ਗਰਭਵਤੀ ਔਰਤਾਂ ਨੂੰ ਫਰੂਟ ਕਿੱਟਾਂ ਵੰਡ ਕੇ ਮਾਂ ਦਿਵਸ ਮਨਾਇਆ। ਇਸ ਦੌਰਾਨ ਯੂਥ ਆਗੂਆਂ ਵੱਲੋਂ 5 ਗਰਭਵਤੀ ਔਰਤਾਂ ਨੂੰ ਫਰੂਟ ਕਿੱਟਾਂ ਦੇ ਕੇ ਮਾਂ ਅਤੇ ਆਉਣ ਵਾਲੇ ਬੱਚੇ ਦੀ ਸਲਾਮਤੀ ਲਈ ਦੁਆ ਮੰਗੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਯੂਥ ਆਗੂ ਸੁਖਵੀਰ ਨੇ ਕਿਹਾ ਕਿ ਯੂਥ ਵਲੰਟੀਅਰਾਂ ਨੇ ਅੱਜ ਰਲ ਮਿਲ ਕੇ ਇਨਾਂ ਜਰੂਰਤਮੰਦ ਪਰਿਵਾਰਾਂ ਦੀ ਮੱਦਦ ਕੀਤੀ ਹੈ। ਉਨਾਂ ਕਿਹਾ ਕਿ ਅੱਜ ਕੱਲ ਦੀ ਨੌਜਵਾਨ ਪੀੜੀ ਆਪਣੇ ਮਾਪਿਆਂ ਲਈ ਬਿਲਕੁਲ ਸਮਾਂ ਨਹੀਂ ਦਿੰਦੀ ਅਤੇ ਸਾਡੇ ਰਿਸ਼ਤੇ ਨਾਤੇ ਬਿਖਰਦੇ ਜਾ ਰਹੇ ਹਨ ਇਸ ਲਈ ਸਾਨੂੰ ਆਪਣੇ ਮਾਪਿਆਂ ਨੂੰ ਜਰੂਰ ਸਮਾਂ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਮਾਂ ਰੱਬ ਦਾ ਦੂਜਾ ਰੂਪ ਹੈ ਅਤੇ ਜੋ ਸਕੂਨ ਅਤੇ ਖੁਸ਼ੀ ਮਾਂ ਦੀ ਸੇਵਾ ਕਰਕੇ ਮਿਲਦੀ ਹੈ ਉਹ ਹੋਰ ਕਿਤੋਂ ਨਹੀਂ ਮਿਲਦੀ। ਉਹਨਾਂ ਮਾਂ ਦੀ ਮਹੱਤਤਾ ਬਾਰੇ ਚਾਨਣ ਪਾਉਂਦਿਆਂ ਕਿਹਾ ਕਿ ਮਾਂ ਆਪਣੇ ਬੱਚੇ ਦੀ ਪਹਿਲੀ ਗੁਰੂ ਹੁੰਦੀ ਹੈ। ਉਨਾਂ ਕਿਹਾ ਕਿ ਈਸ਼ਵਰ ਹਰ ਜਗਾ ਵਿਰਾਜਮਾਨ ਨਹੀ ਰਹਿ ਸਕਦਾ, ਇਸ ਲਈ ਉਸ ਨੇ ਮਾਂ ਦੀ ਰਚਨਾ ਕੀਤੀ ਅਤੇ ਕੰਮ ਵਿੱਚ ਮਦੱਦ ਕਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਯੂਥ ਵੀਰਾਂਗਨਾਂਏਂ ਵੀਨਾਕਾਸ਼ੀ , ਕਰਮਜੀਤ, ਸੰਤੋਸ਼, ਸੋਨੂੰ, ਜਸਵਿੰਦਰ, ਸਿਮਰਨ, ਰਾਜਪਾਲ ਅਤੇ ਹੋਰ ਵਲੰਟੀਅਰਾਂ ਹਾਜਰ ਸਨ।
Author: DISHA DARPAN
Journalism is all about headlines and deadlines.