ਬਠਿੰਡਾ, 20ਮਈ (ਗੁਰਪ੍ਰੀਤ ਚਹਿਲ)
ਪਿਛਲੇ ਦਿਨਾਂ ਦੌਰਾਨ ਵਧ ਰਹੇ ਕ੍ਰਾਈਮ ਗ੍ਰਾਫ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਬਠਿੰਡਾ ਪੁਲਿਸ ਚਿੰਤਿਤ ਦਿਖਾਈ ਦੇ ਰਹੀ ਹੈ। ਅੱਜ ਸਿਖਰ ਦੁਪਹਿਰੇ ਜਿੱਥੇ ਡੀ ਐੱਸ ਪੀ ਸਿਟੀ ਵਨ ਵੱਲੋਂ ਇੱਕ ਵੱਡੀ ਪੁਲਿਸ ਨਫ਼ਰੀ ਲੈਕੇ ਬਠਿੰਡਾ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ ਸਮੇਤ ਹੋਰ ਕਈ ਥਾਈਂ ਚੈਕਿੰਗ ਕੀਤੀ ਗਈ ਉਥੇ ਹੀ ਥਾਣਾ ਸਿਵਿਲ ਲਾਈਨ ਦੀ ਪੁਲਿਸ ਪਾਰਟੀ ਵੱਲੋਂ ਵੀ ਪਾਵਰ ਹਾਊਸ ਰੋੜ ਸਥਿਤ ਨਾਕਾ ਲਗਾ ਆਉਣ ਜਾਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਪੜਤਾਲ ਕੀਤੀ ਗਈ। ਇਸ ਚੈਕਿੰਗ ਦੌਰਾਨ ਜਿੱਥੇ ਤੀਹਰੀ ਸਵਾਰੀ, ਬਿਨਾ ਨੰਬਰ ਪਲੇਟ ਜਾਂ ਅਧੂਰੇ ਕਾਗਜਾਂ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ ਉਥੇ ਕਈ ਛੋਟੀ ਮੋਟੀ ਗਲਤੀ ਕਰਨ ਵਾਲਿਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ। ਇਸ ਬਾਰੇ ਗੱਲ ਕਰਦਿਆਂ ਐੱਸ ਐੱਚ ਓ ਥਾਣਾ ਸਿਵਲ ਲਾਈਨ ਇੰਸ ਹਰਵਿੰਦਰ ਸਿੰਘ ਸਰਾਂ ਨੇ ਕਿਹਾ ਕਿ ਪੇਰੈਂਟਸ ਛੋਟੇ ਬੱਚਿਆਂ ਨੂੰ ਮੋਟਰ ਸਾਇਕਲ ਆਦਿ ਨਾ ਦੇਣ ਨਹੀਂ ਤਾਂ ਉਨ੍ਹਾਂ ਉੱਪਰ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਵਾਹਨਾਂ ਦੀਆਂ ਸਹੀ ਨੰਬਰ ਪਲੇਟਾਂ ਦੇ ਨਾਲ ਨਾਲ ਕਾਗਜ਼ਾਤ ਵੀ ਪੂਰੇ ਰੱਖਣ।
Author: DISHA DARPAN
Journalism is all about headlines and deadlines.