ਬਠਿੰਡਾ, 14 ਮਈ (ਸੰਨੀ ਚਹਿਲ)
ਇੰਨੀ ਦਿਨੀ ਅਚਾਨਕ ਵਧੇ ਗਰਮੀ ਦੇ ਪ੍ਰਕੋਪ ਕਾਰਨ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਔਰਤਾਂ ਅਤੇ ਬੱਚਿਆਂ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਦੇਖਦਿਆਂ ਸਮਾਜ ਸੇਵਾ ਨੂੰ ਸਮਰਪਿਤ ਯੂਨਾਈਟਿਡ ਵੈਲਫੇਅਰ ਸੁਸਾਇਟੀ ਵੱਲੋਂ ਹਸਪਤਾਲ ਨੂੰ ਦੋ ਨਵੇਂ ਕੂਲਰ ਭੇਂਟ ਕੀਤੇ। ਇਸ ਬਾਰੇ ਬੋਲਦਿਆਂ ਸੋਸਾਇਟੀ ਕਾਰਕੁੰਨ ਬਲਜਿੰਦਰ ਸਿੰਘ ਨੇ ਕਿਹਾ ਕਿ ਸੰਸਥਾ ਦੇ ਬਾਨੀ ਵਿਜੇ ਭੱਟ ਅਤੇ ਨਰੇਸ਼ ਪਠਾਣੀਆਂ ਜੀ ਦੇ ਨਿਰਦੇਸ਼ਾਂ ਅਨੁਸਾਰ ਸੋਸਾਇਟੀ ਨੇ ਮਹਿਸੂਸ ਕੀਤਾ ਕਿ ਗਰਮੀ ਕਾਰਨ ਇੱਥੇ ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਨੂੰ ਇਲਾਜ ਦੌਰਾਨ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸੇ ਕਰਕੇ ਅਸੀਂ ਇਸ ਹਸਪਤਾਲ ਨੂੰ ਇਹ ਦੋ ਕੂਲਰ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਕਿ ਆਉਣ ਵਾਲੇ ਬੱਜਟ ਵਿੱਚ ਇਸ ਵਾਰ ਇਹਨਾ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।ਅੰਤ ਵਿਭਾਗ ਦੇ ਐੱਸ ਐਮ ਓ ਡਾ ਸਤੀਸ਼ ਜਿੰਦਲ ਨੇ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕੀਤਾ।
Author: DISHA DARPAN
Journalism is all about headlines and deadlines.