ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਮੁੱਖ ਸੇਵਾ ਕੇਂਦਰ ਵਿੱਚ ਭਰਤੀ ਲਈ 9 ਫਰਵਰੀ ਨੂੰ ਲੱਗੇਗਾ ਸੂਬਾ ਪੱਧਰੀ ‘ਨੌਕਰੀ ਮੇਲਾ’

Facebook
Twitter
WhatsApp

ਲੁਧਿਆਣਾ, 5 ਫਰਵਰੀ ( ਰਾਵਤ) : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਬਿਹਤਰ ਅਵਸਰ ਪ੍ਰਦਾਨ ਕਰਨ ਅਤੇ ਸਰਕਾਰੀ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਲੇ ‘ਸੇਵਾ ਕੇਂਦਰਾਂ’ ਦੇ ਕੰਮਕਾਜ ਨੂੰ ਵਧੇਰੇ ਚੁਸਤ-ਦਰੁਸਤ ਬਣਾਉਣ ਲਈ ਇੱਕ ਅਹਿਮ ਪਹਿਲਕਦਮੀ ਕੀਤੀ ਗਈ ਹੈ।

ਸੇਵਾ ਕੇਂਦਰਾਂ ਦੇ ਪੰਜਾਬ ਪ੍ਰੋਜੈਕਟ ਹੈੱਡ ਸ੍ਰੀ ਪ੍ਰਭਜੋਤ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਭਰ ਦੇ ਸੇਵਾ ਕੇਂਦਰਾਂ ਵਿੱਚ 9 ਫਰਵਰੀ ਨੂੰ ਸੂਬਾ ਪੱਧਰੀ ‘ਨੌਕਰੀ ਮੇਲਾ’ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 9 ਫਰਵਰੀ ਦਿਨ ਸੋਮਵਾਰ ਨੂੰ ਪੂਰੇ ਪੰਜਾਬ ਦੇ ਡੀ.ਸੀ. ਦਫਤਰਾਂ ’ਚ ਸਥਿਤ ਮੁੱਖ ਸੇਵਾ ਕੇਂਦਰਾਂ ਵਿਚ ਕੇ.ਵਾਈ.ਸੀ. ਓਪਰੇਟਰਾਂ ਦੀ ਭਰਤੀ ਕਰਨ ਲਈ ਨੌਕਰੀ ਮੇਲਾ ਸਵੇਰੇ 9:30 ਵਜੇ ਤੋਂ ਸ਼ਾਮ 3:30 ਵਜੇ ਤੱਕ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵਧੀਆ ਵਸੀਲੇ ਪੈਦਾ ਕੀਤਾ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੰਪਿਊਟਰ ਦੀ ਵਧੀਆ ਜਾਣਕਾਰੀ ਰੱਖਣ ਵਾਲੇ ਬਾਰਵੀਂ ਪਾਸ ਨੌਜਵਾਨਾਂ ਲਈ ਇਹ ਇਕ ਵਧੀਆ ਵਿਕਲਪ ਹੈ। ਚਾਹਵਾਨ ਨੌਜਵਾਨ 9 ਫਰਵਰੀ ਨੂੰ ਆਪੋ ਆਪਣੇ ਪੜ੍ਹਾਈ ਤੇ ਰਿਹਾਇਸ਼ੀ ਪਹਿਚਾਣ ਪੱਤਰ ਸਮੇਤ  ਇੰਟਰਵਿਊ ਲਈ ਹਰ ਜਿਲ੍ਹੇ ਦੇ ਡੀ.ਸੀ. ਕੰਪਲੈਕਸ ’ਚ ਸਥਿਤ ਸੇਵਾ ਕੇਂਦਰ ’ਚ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 95305-40651 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 8 9 8 8
Users Today : 1
Users Yesterday : 24