|

ਆਰ ਗਗਨ ਗੈਸਟਰੋ ਹਸਪਤਾਲ ਗਰੀਬਾਂ ਲਈ ਬਣਿਆ ਫਰਿਸ਼ਤਾ-ਬਠਿੰਡਾ

ਬਠਿੰਡਾ,24ਮਾਰਚ ( ਗੁਰਪ੍ਰੀਤ ਚਹਿਲ) ਅੱਜ ਦਾ ਸਵਾਰਥੀ ਯੁੱਗ ਪੈਸੇ ਦੀ ਦੌੜ ਵਿੱਚ ਏਨਾ ਅੰਨਾ ਹੋ ਚੁੱਕਿਆ ਹੈ ਕਿ ਅੱਜ ਪੈਸੇ ਲਈ ਨਜ਼ਦੀਕੀ ਰਿਸ਼ਤਿਆਂ ਵਿੱਚ ਖ਼ਟਾਸ ਆਉਂਦੀ ਜਾ ਰਹੀ ਹੈ।ਅੱਜ ਦੇ ਸਮੇਂ ਵਿੱਚ ਇਸ ਪੈਸੇ ਦੇ ਲਾਲਚ ਕਾਰਨ ਇੱਕ ਭਰਾ ਵੱਲੋਂ ਦੂਜੇ ਭਰਾ ਦੇ ਕਤਲ ਕਰਨ ਤੱਕ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ।  ਜੇਕਰ ਡਾਕਟਰੀ…

|

ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ. ਯੂਨਿਟ ਨੇ ‘ਵਿਸ਼ਵ ਜਲ ਦਿਵਸ’ ਦੇ ਸੰਬੰਧ ਵਿੱਚ ਇੱਕ ਜਾਗਰੂਕਤਾ ਰੈਲੀ ਕੱਢੀ

ਬਠਿੰਡਾ, 24  ਮਾਰਚ ( ਰਾਵਤ  ) ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ. ਯੂਨਿਟ ਵੱਲੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਬਠਿੰਡਾ ਦੇ ਸਹਿਯੋਗ ਨਾਲ ‘ਵਿਸ਼ਵ ਜਲ ਦਿਵਸ’ ਦੇ ਸੰਬੰਧ ਵਿੱਚ ਇੱਕ ਜਾਗਰੂਕਤਾ ਰੈਲੀ ਕੱਢੀ ਗਈ । ਇਸ ਰੈਲੀ ਵਿੱਚ ਕਾਲਜ ਦੇ 83 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।…

|

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

ਬਠਿੰਡਾ 24 ਮਾਰਚ ( ਰਾਜਿੰਦਰ ਸਿੰਘ ਅਬਲੂ ) :—ਅੱਜ ਅਦਰਸ਼ ਨਗਰ ਵੈਲਫੇਅਰ ਕਲੱਬ ਅਤੇ ਦੇਸ਼ ਭਗਤ ਸੱਭਿਆਚਾਰਕ ਚੇਤਨਾ ਮੰਚ ਵੱਲੋਂ ਸਾਂਝੇ ਤੌਰ ਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਪਾਰਕ ਵਿੱਚ ਮਨਾਇਆ ਗਿਆ ਜਿਸ ਵਿਚ ਆਦਰਸ਼ ਨਗਰ ਵਾਸੀਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਗਈ। ਇਸ ਸ਼ਹੀਦੀ ਸਮਾਗਮ ਵਿੱਚ ਵਿਸੇਸ਼ ਤੌਰ ਤੇ ਪ੍ਰਸਿੱਧ ਕਹਾਣੀਕਾਰ…

|

ਬਠਿੰਡਾ ਸ਼ਹਿਰੀ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਬਠਿੰਡਾ,23ਮਾਰਚ (ਗੁਰਪ੍ਰੀਤ ਚਹਿਲ)   ਅੱਜ ਸ਼ਹੀਦੇ ਆਜ਼ਮ ਸ੍ਰ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਉੱਤੇ ਬਠਿੰਡਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ੍ਰ ਜਗਰੂਪ ਸਿੰਘ ਗਿੱਲ ਨੇ ਖੇਡ ਸਟੇਡੀਅਮ ਨਜਦੀਕ ਬਣੇ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਪਹੁੰਚ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਮੌਕੇ ਇਸ ਪਾਰਕ ਦੀ ਦੇਖ ਰੇਖ ਲਈ ਬਣਾਈ…

|

ਆਪਣੀਆਂ ਮੰਗਾਂ ਨੂੰ ਲੈਕੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਕਰਮਚਾਰੀਆਂ ਨੇ ਫੂਕਿਆ ਅਧਿਕਾਰੀਆਂ ਦਾ ਪੁਤਲਾ

  ਬਠਿੰਡਾ,22ਮਾਰਚ( ਗੁਰਪ੍ਰੀਤ ਚਹਿਲ) ਪਿਛਲੀ ਪੰਜਾਬ ਸਰਕਾਰ ਦੇ ਕੀਤੇ ਗਏ ਵਾਅਦੇ ਵਫਾ ਨਾ ਹੋਣ ਕਾਰਨ ਅੱਜ ਬਠਿੰਡਾ ਦੇ ਚਿਲਡਰਨਜ਼ ਪਾਰਕ ਕੋਲ ਪੰਜਾਬ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਠੇਕਾ ਅਧੀਨ ਮੁਲਾਜ਼ਮਾਂ ਵੱਲੋਂ ਆਪਣੇ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਪੁਤਲਾ ਫ਼ੂਕਿਆ ਗਿਆ।ਇਸ ਬਾਰੇ ਗੱਲ ਕਰਦਿਆਂ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ…

|

ਜ਼ਿਲਾ, ਬਲਾਕ ਅਤੇ ਸੈਂਟਰ ਪੱਧਰੀ ਕਮੇਟੀਆਂ ਸਰਕਾਰੀ ਸਕੂਲਾਂ ਵਿੱਚ ਦਾਖਲੇ ਵਧਾਉਣ ਲਈ ਕਰਨਗੀਆਂ ਵਿਸ਼ੇਸ਼ ਉਪਰਾਲੇ

ਮੁਹਿੰਮ ਲਈ ਜ਼ਿਲਾ ਪੱਧਰੀ ਇਨਰੋਲਮੈਂਟ ਬੂਸਟਰ ਟੀਮ ਦਾ ਗਠਨ ਬਠਿੰਡਾ,  22 ਮਾਰਚ  (  ਰਾਵਤ ) ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੱਤਰ ਸਕੂਲ ਸਿੱਖਿਆ ਸ੍ਰੀ ਅਜੋਏ ਸਰਮਾ ਦੇ ਦਿਸਾ-ਨਿਰਦੇਸਾਂ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦੀ ਦੇਖ-ਰੇਖ ਹੇਠ ਸਰਕਾਰੀ ਸਕੂਲਾਂ ਵਿੱਚ ਦਾਖਲੇ ਵਧਾਉਣ ਲਈ ਸੈਸਨ 2022-23 ਲਈ “ਈਚ ਵਨ ਬਰਿੰਗ ਵਨ“  ਦਾਖਲਾ ਮੁਹਿੰਮ ਸਬੰਧੀ…

|

ਬਠਿੰਡਾ ਕਿਸਾਨ ਮੇਲਾ 29 ਮਾਰਚ ਨੂੰ

    ਬਠਿੰਡਾ, 22 ਮਾਰਚ ( ਰਾਵਤ ):ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖੇਤਰੀ ਖੋਜ ਕੇਂਦਰ, ਡੱਬਵਾਲੀ ਰੋਡ, ਬਠਿੰਡਾ ਵਿਖੇ ਕੋਵਿਡ ਪ੍ਰਕੋਪ ਦੇ ਦੋ ਸਾਲ ਦੇ ਵਕਫੇ ਬਾਅਦ ਕਿਸਾਨ ਮੇਲੇ ਦਾ ਆਯੋਜਨ 29 ਮਾਰਚ 2022 ਨੂੰ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਕਿਸਾਨ ਮੇਲੇ ਦੀਆਂ ਤਿਆਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਰਦੇਸ਼ਕ ਖੇਤਰੀ ਖੋਜ ਕੇਂਦਰ ਬਠਿੰਡਾ ਡਾ. ਪਰਮਜੀਤ…

|

ਆਰ ਗਗਨ ਗੈਸਟਰੋ ਹਸਪਤਾਲ ਦੇ ਡਾਕਟਰ ਗਗਨਦੀਪ ਗੋਇਲ ਨੇ ਮੰਨੀ ਆਪਣੀ ਗਲਤੀ

ਆਰ ਗਗਨ ਗੈਸਟਰੋ ਹਸਪਤਾਲ ਦੇ ਡਾਕਟਰ ਗਗਨਦੀਪ ਗੋਇਲ ਨੇ ਮੰਨੀ ਆਪਣੀ ਗਲਤੀ,ਕਿਹਾ ਡਾਕਟਰ ਨੂੰ ਕਦੇ ਵੀ ਧੀਰਜ ਨਹੀਂ ਖੋਣਾ ਚਾਹੀਦਾ ਬਠਿੰਡਾ,22 ਮਾਰਚ( ਬਿਊਰੋ ) ਪਿਛਲੇ ਦਿਨੀਂ ਬਠਿੰਡਾ ਦੀ ਅੱਸੀ ਫੁੱਟੀ ਰੋਡ ਤੇ ਸਥਿਤ ਆਰ ਗਗਨ ਗੈਸਟਰੋ ਪੇਟ ਦੇ ਰੋਗਾਂ ਦੇ ਪ੍ਰਸਿੱਧ ਹਸਪਤਾਲ ਵਿੱਚ ਮਰੀਜਾਂ ਨੂੰ ਆ ਰਹੀਆਂ ਕੁੱਝ ਦਿੱਕਤਾਂ ਸਬੰਧੀ ਪੁੱਛਣ ਤੇ ਇਸ ਹਸਪਤਾਲ ਦੇ ਡਾਕਟਰ…

|

ਫੂਸ ਮੰਡੀ ਦੇ ਅੰਗਹੀਣ ਦੀ ਡਾਕਟਰ ਖੁਰਾਣਾ ਨੇ ਫੜੀ ਬਾਂਹ

ਬਠਿੰਡਾ,22 ਮਾਰਚ (ਗੁਰਪ੍ਰੀਤ ਚਹਿਲ) ਧਰਤੀ ਉੱਤੇ ਰੱਬ ਦਾ ਰੂਪ ਡਾਕਟਰ ਨੂੰ ਮੰਨਿਆਂ ਜਾਂਦਾ ਹੈ ਭਾਵੇਂ ਅੱਜ ਜਿਆਦਾਤਰ ਡਾਕਟਰ ਆਪਣੇ ਪੇਸ਼ੇ ਨੂੰ ਸਿਰਫ ਪੈਸਾ ਕਮਾਉਣ ਦਾ ਹਥਿਆਰ ਬਣਾਈ ਬੈਠੇ ਹਨ ਪਰ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਬੀਜ ਨਾਸ਼ ਕਿਸੇ ਵੀ ਚੀਜ ਦਾ ਨਹੀਂ ਹੁੰਦਾ।ਅੱਜ ਵੀ ਕੁੱਝ ਡਾਕਟਰ ਗਰੀਬ ਮਜ਼ਲੂਮ ਦੀ ਮੱਦਦ ਕਰਨਾ ਆਪਣਾ ਧਰਮ ਸਮਝਦੇ ਹਨ।…

|

ਰੂਰਲ ਸਕਿੱਲ ਸੈਂਟਰਾਂ ਵਿੱਚ ਕੰਪਿਊਟਰ ਹਾਰਡਵੇਅਰ ਦਾ ਮੁਫ਼ਤ ਕੋਰਸ ਸ਼ੁਰੂ

 ਬਠਿੰਡਾ, 21 ਮਾਰਚ (  ਗੁਰਪ੍ਰੀਤ ਚਹਿਲ ) ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਜ਼ਿਲ੍ਹਾ ਮੈਨੇਜਰ ਸ਼੍ਰੀ ਕਿਰਨ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਸਕਿੱਲ ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰਾਮ ਨਗਰ ਤੇ ਪੱਕਾ ਕਲਾਂ ਵਿਖੇ ਰੂਰਲ ਸਕਿੱਲ ਸੈਂਟਰਾਂ ਕੰਪਿਊਟਰ ਚ ਹਾਰਡਵੇਅਰ ਦੇ ਕੋਰਸ ਲਈ ਦਾਖਲਾ ਸ਼ੁਰੂ ਹੋ ਚੁੱਕਾ ਹੈ। ਜ਼ਿਲ੍ਹਾ ਮੈਨੇਜਰ ਸ਼੍ਰੀ ਕਿਰਨ…