ਬਠਿੰਡਾ 24 ਮਾਰਚ ( ਰਾਜਿੰਦਰ ਸਿੰਘ ਅਬਲੂ ) :—ਅੱਜ ਅਦਰਸ਼ ਨਗਰ ਵੈਲਫੇਅਰ ਕਲੱਬ ਅਤੇ ਦੇਸ਼ ਭਗਤ ਸੱਭਿਆਚਾਰਕ ਚੇਤਨਾ ਮੰਚ ਵੱਲੋਂ ਸਾਂਝੇ ਤੌਰ ਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਪਾਰਕ ਵਿੱਚ ਮਨਾਇਆ ਗਿਆ ਜਿਸ ਵਿਚ ਆਦਰਸ਼ ਨਗਰ ਵਾਸੀਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਗਈ। ਇਸ ਸ਼ਹੀਦੀ ਸਮਾਗਮ ਵਿੱਚ ਵਿਸੇਸ਼ ਤੌਰ ਤੇ ਪ੍ਰਸਿੱਧ ਕਹਾਣੀਕਾਰ ਅਤਰਜੀਤ ਸਿੰਘ ਪਹੁੰਚੇ ਜਿੰਨੇ ਨੇ ਸ: ਭਗਤ ਸਿੰਘ ਜੀ ਦੀ ਜੀਵਨੀ ਬਾਰੇ ਬੜੇ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਚਾਨਣਾ ਪਾਇਆ। ਸੁਪ੍ਸਿੱਧ ਨਾਟਕਕਾਰ ਸਵਰਗੀ ਭਾਈ ਗੁਰਸ਼ਰਨ ਸਿੰਘ ਵੱਲੋਂ ਵਰੋਸਾਈ “ਭਾਈ ਮੰਨਾ ਸਿੰਘ ਨਾਟਕ ਮੰਡਲੀ ਰੰਗ-ਮੰਚ” ਭਗਤਾ ਭਾਈ ਨੇ ਸ਼ਹੀਦ ਭਗਤ ਸਿੰਘ ਜੀ ਦੀ ਜੀਵਨੀ ਤੇ ਕਈ ਨਾਟਕ ਪੇਸ਼ ਕੀਤੇ। ਆਦਰਸ਼ ਨਗਰ ਦੇ ਦੀ ਵਸਨੀਕ ਬੱਚੇ ਸ਼ਾਨ ਦਿਲਰਾਜ ਸਿੰਘ ਨੇ ਸ਼ਹੀਦ ਭਗਤ ਸਿੰਘ ਬਾਰੇ ਇੱਕ ਗੀਤ ਪੇਸ਼ ਕਰਕੇ ਸਰੋਤਿਆਂ ਨੂੰ ਸ਼ਹੀਦਾਂ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ।ਇਹ ਸ਼ਹੀਦੀ ਦਿਹਾੜਾ ਹਰ ਸਾਲ ਕਲੱਬ ਵੱਲੋਂ ਮਨਾਇਆ ਜਾਂਦਾ ਹੈ।
ਅੰਤ ਵਿੱਚ ਦੇਸ਼ ਭਗਤ ਸੱਭਿਆਚਾਰਕ ਚੇਤਨਾ ਮੰਚ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਅਤੇ ਆਦਰਸ਼ ਨਗਰ ਵੈਲਫੇਅਰ ਕਲੱਬ ਦੇ ਪ੍ਰਧਾਨ ਇੰਦਰ ਪਾਲ ਸਿੰਘ ਭੁੱਲਰ ਅਤੇ ਜਨਰਲ ਸਕੱਤਰ ਰਜਿੰਦਰ ਸਿੰਘ ਅਬਲੂ ਵੱਲੋਂ ਆਏ ਹੋਏ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ।
Author: DISHA DARPAN
Journalism is all about headlines and deadlines.