ਆਰ ਗਗਨ ਗੈਸਟਰੋ ਹਸਪਤਾਲ ਦੇ ਡਾਕਟਰ ਗਗਨਦੀਪ ਗੋਇਲ ਨੇ ਮੰਨੀ ਆਪਣੀ ਗਲਤੀ

Facebook
Twitter
WhatsApp

ਆਰ ਗਗਨ ਗੈਸਟਰੋ ਹਸਪਤਾਲ ਦੇ ਡਾਕਟਰ ਗਗਨਦੀਪ ਗੋਇਲ ਨੇ ਮੰਨੀ ਆਪਣੀ ਗਲਤੀ,ਕਿਹਾ ਡਾਕਟਰ ਨੂੰ ਕਦੇ ਵੀ ਧੀਰਜ ਨਹੀਂ ਖੋਣਾ ਚਾਹੀਦਾ

ਬਠਿੰਡਾ,22 ਮਾਰਚ( ਬਿਊਰੋ ) ਪਿਛਲੇ ਦਿਨੀਂ ਬਠਿੰਡਾ ਦੀ ਅੱਸੀ ਫੁੱਟੀ ਰੋਡ ਤੇ ਸਥਿਤ ਆਰ ਗਗਨ ਗੈਸਟਰੋ ਪੇਟ ਦੇ ਰੋਗਾਂ ਦੇ ਪ੍ਰਸਿੱਧ ਹਸਪਤਾਲ ਵਿੱਚ ਮਰੀਜਾਂ ਨੂੰ ਆ ਰਹੀਆਂ ਕੁੱਝ ਦਿੱਕਤਾਂ ਸਬੰਧੀ ਪੁੱਛਣ ਤੇ ਇਸ ਹਸਪਤਾਲ ਦੇ ਡਾਕਟਰ ਗਗਨਦੀਪ ਗੋਇਲ ਨੇ ਸਾਡੇ ਪੱਤਰਕਾਰ ਗੁਰਪ੍ਰੀਤ ਚਹਿਲ ਨੂੰ ਕੁੱਝ ਉੱਚਾ ਨੀਵਾਂ ਬੋਲ ਦਿੱਤਾ ਸੀ।ਜਿਸ ਬਾਬਤ ਸਾਡੇ ਅਦਾਰੇ ਵੱਲੋਂ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ। ਉਪਰੰਤ ਸ਼ਹੀਦ ਭਗਤ ਸਿੰਘ ਪ੍ਰੈੱਸ ਕਲੱਬ (ਰਜਿ)ਪੰਜਾਬ ਦੀ ਬਠਿੰਡਾ ਇਕਾਈ ਵੱਲੋਂ ਇਸਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਗਲੇਰੀ ਕਾਰਵਾਈ ਕਰਨ ਹਿੱਤ ਇੱਕ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ, ਪਰ ਇਸਤੋਂ ਪਹਿਲਾਂ ਹੀ ਉਕਤ ਡਾਕਟਰ ਵੱਲੋਂ ਪ੍ਰੈੱਸ ਕਲੱਬ ਦੇ ਕੁੱਝ ਅਹੁਦੇਦਾਰਾਂ ਜਿੰਨਾ ਵਿੱਚ ਮਨਿੰਦਰ ਸਿੰਘ ਮਣੀ,ਅਸ਼ੋਕ ਕੁਮਾਰ ਆਦਿ ਨਾਲ ਸੰਪਰਕ ਕਰਦਿਆਂ ਆਪਣੇ ਵੱਲੋਂ ਹੋਈ ਗਲਤੀ ਦਾ ਅਹਿਸਾਸ ਕੀਤਾ ਗਿਆ।ਇਸਤੋਂ ਬਾਅਦ ਇਹਨਾ ਅਹੁਦੇਦਾਰ ਸਾਹਿਬਾਨਾਂ ਵਲੋਂ ਗੁਰਪ੍ਰੀਤ ਸਿੰਘ ਚਹਿਲ ਅਤੇ ਡਾਕਟਰ ਗਗਨਦੀਪ ਗੋਇਲ ਜੀ ਨੂੰ ਆਪਸ ਵਿੱਚ ਰੂਬਰੂ ਕਰਵਾ ਦਿੱਤਾ ਗਿਆ,ਜਿੱਥੇ ਉਕਤ ਡਾਕਟਰ ਸਾਹਿਬਾਨ ਨੇ ਮੰਨਿਆਂ ਕਿ ਉਕਤ ਪੱਤਰਕਾਰ ਵੱਲੋਂ ਆਪਣਾ ਨੈਤਿਕ ਫਰਜ਼ ਨਿਭਾਉਣ ਹਿੱਤ ਹੀ ਓਹਨਾ ਨੂੰ ਫੋਨ ਕੀਤਾ ਗਿਆ ਸੀ ਅਤੇ ਅਗਲੇ ਦਿਨ ਹਸਪਤਾਲ ਵੀ ਉਹ ਮਰੀਜਾਂ ਨੂੰ ਆ ਰਹੀਆਂ ਦਿੱਕਤਾਂ ਸਬੰਧੀ ਗੱਲਬਾਤ ਕਰਨ ਹੀ ਆਏ ਸਨ।ਪਰ ਡਾਕਟਰ ਗੋਇਲ ਨੇ ਮੰਨਿਆਂ ਕਿ ਕੁੱਝ ਨਿੱਜੀ ਕਾਰਨਾ ਕਰਕੇ  ਉਸ ਦਿੰਨ ਓਹਨਾ ਵੱਲੋਂ ਜੋ ਉੱਚਾ ਨੀਵਾਂ ਬੋਲਿਆ ਗਿਆ ਉਸ ਲਈ ਉਹ ਦਿਲੋਂ ਇਸ ਗਲਤੀ ਦਾ ਅਹਿਸਾਸ ਕਰਦੇ ਹਨ ਅਤੇ ਉਨ੍ਹਾਂ ਅੱਗੇ ਤੋ ਇਹ ਪ੍ਰਣ ਵੀ ਕੀਤਾ ਕਿ ਉਹ ਅੱਗੇ ਤੋਂ ਇਸ ਗੱਲ ਦਾ ਪੂਰਾ ਖਿਆਲ ਰੱਖਣਗੇ। ਦੱਸ ਦੇਈਏ ਕਿ ਪਿਛਲੇ ਸਮੇਂ ਦੌਰਾਨ ਉਕਤ ਡਾਕਟਰ ਸਾਹਿਬਾਨ ਦੁਆਰਾ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਵਧੀਆ  ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੈੱਸ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਇਸ ਮੁੱਦੇ ਨੂੰ ਇੱਥੇ ਹੀ ਸਮਾਪਤ ਕਰਨ ਦਾ ਨਿਰਣਾ ਕੀਤਾ ਗਿਆ ਹੈ।
DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 7 8 3
Users Today : 2
Users Yesterday : 3