ਬਠਿੰਡਾ,24ਮਾਰਚ ( ਗੁਰਪ੍ਰੀਤ ਚਹਿਲ)
ਅੱਜ ਦਾ ਸਵਾਰਥੀ ਯੁੱਗ ਪੈਸੇ ਦੀ ਦੌੜ ਵਿੱਚ ਏਨਾ ਅੰਨਾ ਹੋ ਚੁੱਕਿਆ ਹੈ ਕਿ ਅੱਜ ਪੈਸੇ ਲਈ ਨਜ਼ਦੀਕੀ ਰਿਸ਼ਤਿਆਂ ਵਿੱਚ ਖ਼ਟਾਸ ਆਉਂਦੀ ਜਾ ਰਹੀ ਹੈ।ਅੱਜ ਦੇ ਸਮੇਂ ਵਿੱਚ ਇਸ ਪੈਸੇ ਦੇ ਲਾਲਚ ਕਾਰਨ ਇੱਕ ਭਰਾ ਵੱਲੋਂ ਦੂਜੇ ਭਰਾ ਦੇ ਕਤਲ ਕਰਨ ਤੱਕ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ।
ਜੇਕਰ ਡਾਕਟਰੀ ਪੇਸ਼ੇ ਦੀ ਗੱਲ ਕੀਤੀ ਜਾਵੇ ਤਾਂ ਰੱਬ ਦਾ ਦੂਜਾ ਰੂਪ ਇੱਕ ਡਾਕਟਰ ਨੂੰ ਵੀ ਮੰਨਿਆਂ ਜਾਂਦਾ ਹੈ, ਪਰ ਇਸ ਵਿੱਚ ਵੀ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਕੁੱਝ ਕ ਡਾਕਟਰਾਂ ਨੇ ਆਪਣੇ ਨਿੱਜੀ ਲਾਲਚ ਖਾਤਿਰ ਇਸ ਪੇਸ਼ੇ ਨੂੰ ਵੀ ਕਲੰਕਿਤ ਕਰਨ ਤੋਂ ਗ਼ੁਰੇਜ਼ ਨਹੀਂ ਕੀਤਾ।ਪਰ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਉਸੇ ਤਰ੍ਹਾਂ ਅੱਜ ਵੀ ਸਾਡੇ ਸਮਾਜ ਵਿੱਚ ਕੁੱਝ ਅਜਿਹੇ ਡਾਕਟਰ ਮੌਜੂਦ ਨੇ ਜਿੰਨਾ ਨੇ ਇਸ ਪੇਸ਼ੇ ਦੀ ਲਾਜ ਰੱਖੀ ਹੋਈ ਹੈ। ਕੁੱਝ ਅਜਿਹਾ ਹੀ ਦੇਖਣ ਨੂੰ ਮਿਲਿਆ ਬਠਿੰਡਾ ਦੀ ਅੱਸੀ ਫੁੱਟੀ ਰੋਡ ਤੇ ਸਥਿਤ ਆਰ ਗਗਨ ਗੈਸਟਰੋ ਹਸਪਤਾਲ ਵਿੱਚ। ਜ਼ਿਕਰਯੋਗ ਹੈ ਕਿ ਇਸ ਹਸਪਤਾਲ ਦੇ ਮਾਲਕ ਡਾਕਟਰ ਗਗਨਦੀਪ ਗੋਇਲ ਅੱਜ ਵੀ ਇਸ ਪੇਸ਼ੇ ਰਾਹੀਂ ਪੈਸੇ ਦੀ ਬਜਾਏ ਲੋਕ ਸੇਵਾ ਨੂੰ ਤਰਜੀਹ ਦਿੰਦੇ ਹਨ। ਉਹਨਾ ਆਪਣੇ ਸਟਾਫ਼ ਨੂੰ ਸਖ਼ਤ ਹਦਾਇਤਾਂ ਕੀਤੀਆਂ ਹਨ ਕਿ ਹਰੇਕ ਮਰੀਜ ਨਾਲ ਪਿਆਰ ਅਤੇ ਹਮਦਰਦੀ ਨਾਲ ਪੇਸ਼ ਆਉਣਾ ਹੈ ਅਤੇ ਇੱਥੇ ਮੌਜੂਦ ਡਾਕਟਰ ਅਮਨ ਅਤੇ ਪੂਰਾ ਸਟਾਫ਼ ਇਸ ਗੱਲ ਤੇ ਅਮਲ ਵੀ ਪੂਰਾ ਕਰਦਾ ਹੈ।ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜੇਕਰ ਕੋਈ ਗਰੀਬ ਵਿਅਕਤੀ ਇਲਾਜ ਕਰਵਾਉਣ ਤੋਂ ਅਸਮਰੱਥ ਦਿਖਾਈ ਦਿੰਦਾ ਹੈ ਤਾਂ ਉਸਨੂੰ ਇਲਾਜ ਵਿੱਚ ਪੂਰੀ ਰਿਆਇਤ ਦਿੱਤੀ ਜਾਂਦੀ ਹੈ।ਇਸ ਬਾਰੇ ਜਦੋਂ ਡਾਕਟਰ ਗਗਨਦੀਪ ਗੋਇਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸਲ ਵਿੱਚ ਡਾਕਟਰੀ ਪੇਸ਼ਾ ਲੋਕ ਸੇਵਾ ਨੂੰ ਸਮਰਪਿਤ ਪੇਸ਼ਾ ਹੈ ਅਤੇ ਉਨ੍ਹਾਂ ਦੀ ਇਹ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਜਿੰਨਾ ਹੋ ਸਕੇ ਲੋਕਾਂ ਦਾ ਭਲਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਆਰਥਿਕ ਤੌਰ ਤੇ ਅਤੀ ਗਰੀਬ ਵਿਅਕਤੀ ਇਲਾਜ ਲਈ ਉਨ੍ਹਾਂ ਕੋਲ ਆਉਂਦਾ ਹੈ ਤਾਂ ਉਸਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ।
Author: DISHA DARPAN
Journalism is all about headlines and deadlines.