ਮੁਹਿੰਮ ਲਈ ਜ਼ਿਲਾ ਪੱਧਰੀ ਇਨਰੋਲਮੈਂਟ ਬੂਸਟਰ ਟੀਮ ਦਾ ਗਠਨ
ਬਠਿੰਡਾ, 22 ਮਾਰਚ ( ਰਾਵਤ ) ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੱਤਰ ਸਕੂਲ ਸਿੱਖਿਆ ਸ੍ਰੀ ਅਜੋਏ ਸਰਮਾ ਦੇ ਦਿਸਾ-ਨਿਰਦੇਸਾਂ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦੀ ਦੇਖ-ਰੇਖ ਹੇਠ ਸਰਕਾਰੀ ਸਕੂਲਾਂ ਵਿੱਚ ਦਾਖਲੇ ਵਧਾਉਣ ਲਈ ਸੈਸਨ 2022-23 ਲਈ “ਈਚ ਵਨ ਬਰਿੰਗ ਵਨ“ ਦਾਖਲਾ ਮੁਹਿੰਮ ਸਬੰਧੀ ਤਿਆਰੀਆਂ ਤੇਜ ਕਰ ਦਿੱਤੀਆਂ ਹਨ। ਜਿਸ ਤਹਿਤ ਬਠਿੰਡਾ ਜ਼ਿਲੇ ਦੀ ਜ਼ਿਲਾ ਪੱਧਰੀ ਇਨਰੋਲਮੈਂਟ ਬੂਸਟਰ ਟੀਮਾਂ ਦਾ ਗਠਨ ਸਟੇਟ ਇਨਰੋਲਮੈਂਟ ਬੂਸਟਰ ਟੀਮ ਦੇ ਸਟੇਟ ਕੋਆਰਡੀਨੇਟਰ ਸ਼ਿਵ ਪਾਲ ਗੋਇਲ ਜ਼ਿਲਾ ਸਿੱਖਿਆ ਅਫ਼ਸਰ ਬਠਿੰਡਾ ਦੀ ਰਹਿਨੁਮਾਈ ਹੇਠ ਕੀਤਾ ਗਿਆ। ਜਿਸ ਵਿੱਚ ਪ੍ਰਾਇਮਰੀ ਵਿੰਗ ਦੀ ਇਨਰੋਲਮੈਂਟ ਬੂਸਟਰ ਟੀਮ ਦੇ ਜ਼ਿਲਾ ਨੋਡਲ ਅਫਸਰ ਬਲਜੀਤ ਸਿੰਘ ਸੰਦੋਹਾ ਉਪ ਜ਼ਿਲਾ ਸਿੱਖਿਆ ਅਫਸਰ ਬਠਿੰਡਾ, ਰਣਜੀਤ ਸਿੰਘ ਮਾਨ ਜ਼ਿਲਾ ਕੋਆਰਡੀਨੇਟਰ ਪੜੋ ਪੰਜਾਬ ਪੜਾਓ ਪੰਜਾਬ, ਡਾਇਟ ਪਿ੍ਰੰਸੀਪਲ ਸਤਵਿੰਦਰਪਾਲ ਕੌਰ ਸਿੱਧੂ, ਜ਼ਿਲਾ ਮੀਡੀਆ ਕੋਆਰਡੀਨੇਟਰ, ਬਲਵੀਰ ਸਿੰਘ ਸਿੱਧੂ ਸੁਖਪਾਲ ਸਿੰਘ ਸਿੱਧੂ ਜ਼ਿਲਾ ਸੋਸਲ ਮੀਡੀਆ ਕੋਆਰਡੀਨੇਟਰ ਅਤੇ ਰਮਿੰਦਰ ਸਿੰਘ ਐਮ ਆਈ ਐਸ ਕੋਆਰਡੀਨੇਟਰ ਨੂੰ ਸ਼ਾਮਿਲ ਕੀਤਾ ਗਿਆ।
ਇਸੇ ਮੌਕੇ ਜਿਲਾ ਮੀਡੀਆ ਕੋਆਰਡੀਨੇਟਰ ਅਤੇ ਬਲਵੀਰ ਸਿੰਘ ਸਿੱਧੂ ਤੇ ਸੁਖਪਾਲ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਵਾ ਸਿੰਘ ਸਿੱਧੂ ਜ਼ਿਲਾ ਸਿੱਖਿਆ ਅਫ਼ਸਰ ਬਠਿੰਡਾ ਦੀ ਰਹਿਨੁਮਾਈ ਹੇਠ ਸੈਕੰਡਰੀ ਵਿੰਗ ਦੀ ਜ਼ਿਲਾ ਪੱਧਰੀ ਇਨਰੋਲਮੈਂਟ ਬੂਸਟਰ ਟੀਮ ਵਿੱਚ ਇਕਬਾਲ ਸਿੰਘ ਬੁੱਟਰ ਜ਼ਿਲਾ ਨੋਡਲ ਅਫਸਰ ਕਮ ਉਪ ਜ਼ਿਲਾ ਸਿੱਖਿਆ ਅਫਸਰ, ਭੁਪਿੰਦਰ ਕੌਰ ਉਪ ਜ਼ਿਲਾ ਸਿੱਖਿਆ ਅਫਸਰ, ਡਾ ਜਸਪਾਲ ਸਿੰਘ ਰੋਮਾਣਾ ਇੰਚਾਰਜ ਸਿੱਖਿਆ ਸੁਧਾਰ ਟੀਮ, ਸੰਦੀਪ ਕੁਮਾਰ ਐਨ ਜੀ ਓ ਕੋਆਰਡੀਨੇਟਰ, ਹਰਸਿਮਰਨ ਸਿੰਘ ਡੀ ਐਮ ਸਾਇੰਸ, ਬਾਲ ਕਿ੍ਰਸ਼ਨ ਡੀ ਐਮ ਅੰਗਰੇਜ਼ੀ/ ਐਸ ਐਸ ਟੀ, ਹਰਭਜਨ ਸਿੰਘ ਡੀ ਐਮ ਗਣਿਤ, ਗੁਰਪ੍ਰੀਤ ਸਿੰਘ ਡੀ ਐਮ ਪੰਜਾਬੀ, ਦੀਪਕ ਕੁਮਾਰ ਡੀ ਐਮ ਹਿੰਦੀ, ਗੁਰਚਰਨ ਸਿੰਘ ਡੀ ਐਮ ਸਰੀਰਕ ਸਿੱਖਿਆ, ਗੁਰਮੀਤ ਸਿੰਘ ਸਿੱਧੂ ਡੀ ਐਮ ਆਈ ਸੀ ਟੀ ਅਤੇ ਰਮਿੰਦਰ ਸਿੰਘ ਐਮ ਆਈ ਐਸ ਕੋਆਰਡੀਨੇਟਰ ਸ਼ਾਮਿਲ ਨੂੰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਇਕਬਾਲ ਸਿੰਘ ਬੁੱਟਰ ਜ਼ਿਲਾ ਨੋਡਲ ਅਫਸਰ ਸੈਕੰਡਰੀ ਵਿੰਗ ਨੇ ਦੱਸਿਆ ਕਿ ਸੈਕੰਡਰੀ ਵਿੰਗ ਵਿੱਚ ਬਲਾਕ ਪੱਧਰੀ ਕਮੇਟੀ ਵਿੱਚ ਬਲਾਕ ਨੋਡਲ ਅਫਸਰ ਦੇ ਨਾਲ ਇੱਕ ਪਿ੍ਰੰਸੀਪਲ, ਇੱਕ ਹੈੱਡਮਾਸਟਰ ਅਤੇ ਮਿਡਲ ਸਕੂਲ ਇੰਚਾਰਜ ਹੋਵੇਂਗਾ। ਇਸ ਤੋਂ ਇਲਾਵਾ ਬਲਾਕ ਸੈਂਟਰ, ਬਲਾਕ ਮੀਡੀਆ ਕੋਆਰਡੀਨੇਟਰ ਅਤੇ ਬਲਾਕ ਐਮ ਆਈ ਐਸ ਕੋਆਰਡੀਨੇਟਰ ਹੋਣਗੇ। ਸਕੂਲ ਪੱਧਰ ਤੇ ਬਣਾਈ ਗਈ ਕਮੇਟੀ ਵਿੱਚ ਸਕੂਲ ਮੁਖੀ, ਸਕੂਲ ਨੋਡਲ ਇੰਚਾਰਜ, ਜਮਾਤਾਂ ਦੇ ਇੰਚਾਰਜ, ਸਕੂਲ ਮੀਡੀਆ ਇੰਚਾਰਜ ਸ਼ਾਮਿਲ ਹੋਣਗੇ।
ਪ੍ਰਾਇਮਰੀ ਵਿੰਗ ਦੇ ਜ਼ਿਲਾ ਨੋਡਲ ਅਫਸਰ ਬਲਜੀਤ ਸਿੰਘ ਸੰਦੋਹਾ ਨੇ ਦੱਸਿਆ ਕਿ ਪ੍ਰਾਇਮਰੀ ਵਿੰਗ ਵਿੱਚ ਬਲਾਕ ਪੱਧਰੀ ਕਮੇਟੀ ’ਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਬੀ ਐਮ ਟੀ, ਬਲਾਕ ਮੀਡੀਆ ਕੋਆਰਡੀਨੇਟਰ ਅਤੇ ਡਾਟਾ ਉਪਰੇਟਰ ਹੋਣਗੇ ਅਤੇ ਸੈਂਟਰ ਪੱਧਰੀ ਕਮੇਟੀ ਵਿੱਚ ਸੈਂਟਰ ਹੈੱਡ ਟੀਚਰ, ਸੀ ਐਮ ਟੀ, ਸੈਂਟਰ ਮੀਡੀਆ ਕੋਆਰਡੀਨੇਟਰ ਅਤੇ ਡਾਟਾ ਐਂਟਰੀ ਉਪਰੇਟਰ ਸ਼ਾਮਿਲ ਹੋਣਗੇ। ਉਨਾਂ ਇਹ ਵੀ ਦੱਸਿਆ ਕਿ ਸਕੂਲ ਮੁਖੀ ਅਤੇ ਕਰਮਚਾਰੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਨਤਕ ਥਾਵਾਂ ਤੇ ਧਾਰਮਿਕ ਸਥਾਨਾਂ ਤੋਂ ਪਬਲਿਕ ਅਨਾਊਂਸਮੈਂਟ ਸਿਸਟਮ ਰਾਹੀਂ ਸਥਾਨਕ ਨਿਵਾਸੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਅਤੇ ਨਵੇਂ ਦਾਖਲਿਆਂ ਸਬੰਧੀ ਮਾਪਿਆਂ ਨੂੰ ਪ੍ਰੇਰਿਤ ਕਰਨਗੇ।
Author: DISHA DARPAN
Journalism is all about headlines and deadlines.