ਬਠਿੰਡਾ,22 ਮਾਰਚ (ਗੁਰਪ੍ਰੀਤ ਚਹਿਲ) ਧਰਤੀ ਉੱਤੇ ਰੱਬ ਦਾ ਰੂਪ ਡਾਕਟਰ ਨੂੰ ਮੰਨਿਆਂ ਜਾਂਦਾ ਹੈ ਭਾਵੇਂ ਅੱਜ ਜਿਆਦਾਤਰ ਡਾਕਟਰ ਆਪਣੇ ਪੇਸ਼ੇ ਨੂੰ ਸਿਰਫ ਪੈਸਾ ਕਮਾਉਣ ਦਾ ਹਥਿਆਰ ਬਣਾਈ ਬੈਠੇ ਹਨ ਪਰ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਬੀਜ ਨਾਸ਼ ਕਿਸੇ ਵੀ ਚੀਜ ਦਾ ਨਹੀਂ ਹੁੰਦਾ।ਅੱਜ ਵੀ ਕੁੱਝ ਡਾਕਟਰ ਗਰੀਬ ਮਜ਼ਲੂਮ ਦੀ ਮੱਦਦ ਕਰਨਾ ਆਪਣਾ ਧਰਮ ਸਮਝਦੇ ਹਨ।
ਕੁੱਝ ਅਜਿਹਾ ਹੀ ਕੀਤਾ ਹੈ ਬਠਿੰਡਾ ਦੇ ਅੱਖਾਂ ਦੇ ਪ੍ਰਸਿੱਧ ਡਾਕਟਰ ਅਭੇ ਖੁਰਾਣਾ ਨੇ।ਦੱਸਣਾ ਬਣਦਾ ਹੈ ਕਿ ਪਿੰਡ ਫੂਸ ਮੰਡੀ ਦੇ ਰਹਿਣ ਵਾਲੇ ਪੰਜਾਹ ਸਾਲਾ ਸੱਚਨੰਦ ਸਿੰਘ ਪੁੱਤਰ ਕਰਤਾਰ ਸਿੰਘ 80ਫੀਸਦੀ ਅੰਗਹੀਣ ਹੈ ਜਿਸ ਮਾਤਾ ਅਤੇ ਪਿਤਾ ਦੀ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ ਇਸਦੇ ਦੋ ਬੱਚੇ ਹਨ ਅਤੇ ਇਸਦੇ ਘਰਵਾਲੀ ਦੀ ਦਿਮਾਗੀ ਹਾਲਤ ਵੀ ਠੀਕ ਨਹੀਂ। ਸੱਚ ਨੰਦ ਨੂੰ ਅੱਖਾਂ ਦੇ ਮੋਤੀਏ ਦੀ ਸ਼ਿਕਾਇਤ ਹੈ ਉੱਤੋਂ ਅੱਤ ਦੀ ਗਰੀਬੀ ਕਾਰਨ ਇਲਾਜ਼ ਕਰਵਾਉਣ ਤੋ ਵੀ ਅਸਮਰੱਥ ਸੀ। ਪਿੰਡ ਦੇ ਮੌਜੂਦਾ ਪੰਚ ਹਰਪ੍ਰੀਤ ਸਿੰਘ ਔਲਖ ਅਤੇ ਪ੍ਰਸਿੱਧ ਸਮਾਜ ਸੇਵੀ ਡਾ ਜਗਸੀਰ ਸਿੰਘ ਮਰਾੜ ਨੇ ਇਸ ਗਰੀਬ ਦੀ ਮੱਦਦ ਕਰਨ ਦਾ ਉਪਰਾਲਾ ਕਰਦਿਆਂ ਬਠਿੰਡਾ ਦੇ ਖੁਰਾਣਾ ਹਸਪਤਾਲ ਦੇ ਡਾਕਟਰ ਅਭੇ ਖੁਰਾਣਾ ਨਾਲ ਸੰਪਰਕ ਕੀਤਾ ਜਿਸਤੇ ਉਕਤ ਡਾਕਟਰ ਵੱਲੋਂ ਇਨਸਾਨੀਅਤ ਦੇ ਪ੍ਰਤੀ ਆਪਣੇ ਕਰਤੱਵ ਨੂੰ ਸਮਝਦੇ ਹੋਏ ਇਸਦਾ ਇਲਾਜ਼ ਮੁਫ਼ਤ ਕਰਨ ਦੀ ਹਾਮੀ ਭਰੀ ਹੈ। ਡਾ ਖੁਰਾਣਾ ਵੱਲੋਂ ਅੱਜ ਇਸ ਮਰੀਜ ਚੈੱਕ ਕਰਕੇ ਦੋ ਐਨਕਾਂ ਅਤੇ ਇੱਕ ਮਹੀਨੇ ਦੀ ਦਵਾਈ ਆਪਣੇ ਵੱਲੋਂ ਮੁਫ਼ਤ ਦਿੱਤੀ ਗਈ ਅਤੇ ਆਉਂਦੇ ਦਿਨਾਂ ਵਿੱਚ ਇਸ ਮਰੀਜ ਦਾ ਮੁਫ਼ਤ ਇਲਾਜ ਕਰਨ ਦਾ ਵੀ ਵਾਅਦਾ ਕੀਤਾ ਹੈ। ਸਮਾਜ ਸੇਵੀ ਜਗਸੀਰ ਮਰਾੜ ਨੇ ਦੱਸਿਆ ਕਿ ਇਸ ਵਿਅਕਤੀ ਦਾ ਮਕਾਨ ਵੀ ਡਿੱਗ ਚੁੱਕਾ ਹੈ ਅਤੇ ਪ੍ਰਸ਼ਾਸ਼ਨ ਵੱਲੋਂ ਇਸਦੀ ਗਿਰਦਾਵਰੀ ਵੀ ਕਰ ਲਈ ਗਈ ਹੈ ਪਰ ਅਜੇ ਤੱਕ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਮਾਲੀ ਮੱਦਦ ਨਹੀਂ ਭੇਜੀ ਗਈ ਹੈ।
Author: DISHA DARPAN
Journalism is all about headlines and deadlines.