ਪਵਿੱਤਰ ਭੰਡਾਰੇ ’ਤੇ ਪਹੰੁਚੀ ਭਾਰੀ ਗਿਣਤੀ ’ਚ ਸਾਧ-ਸੰਗਤ
ਸੜਕਾਂ ’ਤੇ ਕਈ-ਕਈ ਕਿਲੋਮੀਟਰ ਤੱਕ ਵਾਹਨਾਂ ਦੀਆ ਲੱਗੀਆ ਲੰਮੀਆਂ-ਲੰਮੀਆਂ ਲਾਈਨਾ
ਸਿਰਸਾ , 29 ਅਪ੍ਰੈਲ (ਗੁਰਪ੍ਰੀਤ ਚਹਿਲ)
ਸਰਸਾ। ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ 29 ਅਪਰੈਲ ਦਾ ਪਵਿੱਤਰ ਭੰਡਾਰਾ ਸ਼ੁੱਕਰਵਾਰ ਨੂੰ ਦੇਸ਼ ਤੇ ਦੁਨੀਆਂ ’ਚ ਕਰੋੜਾਂ ਸਾਧ-ਸੰਗਤ ਨੇ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ। ਭਿਆਨਕ ਗਰਮੀ ਦੇ ਬਾਵਜ਼ੂਦ ਇਸ ਮੌਕੇ ’ਤੇ ਸ਼ਾਹ ਸਤਿਨਾਮ ਜੀ ਧਾਮ ’ਚ ਹੋਏ ਪਵਿੱਤਰ ਭੰਡਾਰੇ ’ਚ ਅਦਭੁਤ ਸ਼ਰਧਾ, ਵਿਸ਼ਵਾਸ ਅਤੇ ਗੁਰੂ ਭਗਤੀ ਦਾ ਬੇਮਿਸਾਲ ਸੰਗਮ ਦੇਖਣ ਨੂੰ ਮਿਲਿਆ। ਇੱਕ ਪਾਸੇ ਜਿੱਥੇ ਵਿਸ਼ਾਲ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰਿਆ ਸੀ ਉੱਥੇ ਦਰਬਾਰ ਵੱਲੋਂ ਆਉਣ ਵਾਲੇ ਭਾਦਰਾ ਰੋਡ, ਸ਼ਾਹ ਸਤਿਨਾਮ ਜੀ ਮਾਰਗ ਅਤੇ ਬਾਜੇਕਾਂ ਵੱਲੋਂ ਆਉਣ ਵਾਲੇ ਰਸਤਿਆਂ ’ਤੇ ਵੀ ਦੂਰ-ਦੂਰ ਤੱਕ ਸਾਧ-ਸੰਗਤ ਦਾ ਹੜ੍ਹ ਨਜ਼ਰ ਆ ਰਿਹਾ ਸੀ। ਨਾਮ ਚਰਚਾ ਦੀ ਸਮਾਪਤੀ ਤੱਕ ਸਾਰੇ ਮਾਰਗਾਂ ’ਤੇ ਕਈ-ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ। ਸਾਧ-ਸੰਗਤ ਦੇ ਭਾਰੀ ਉਤਸ਼ਾਹ ਦੇ ਸਾਹਮਣੇ ਪ੍ਰਬੰਧਕੀ ਕਮੇਟੀ ਦੁਆਰਾ ਕੀਤੇ ਗਏ ਪ੍ਰਬੰਧ ਛੋਟੇ ਪੈਂਦੇ ਨਜ਼ਰ ਆਏ। ਪੰਡਾਲ ਭਰਨ ਤੋਂ ਬਾਅਦ ਸਾਧ-ਸੰਗਤ ਨੂੰ ਸੜਕ ਕਿਨਾਰੇ ਬੈਠ ਕੇ ਪਵਿੱਤਰ ਭੰਡਾਰਾ ਸੁਨਣਾ ਪਿਆ।
ਪਵਿੱਤਰ ਭੰਡਾਰੇ ਦੇ ਸ਼ੁੱਭ ਮੌਕੇ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਰੂਹਾਨੀ ਚਿੱਠੀ ਭੇਜੀ ਗਈ, ਜਿਸ ’ਚ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਇਆ ਗਿਆ। ਚਿੱਠੀ ’ਚ ਪੂਜਨੀਕ ਗੁਰੂ ਜੀ ਨੇ 139ਵੇਂ ਮਾਨਵਤਾ ਭਲਾਈ ਕਾਰਜ ਦੇ ਰੂਪ ’ਚ ‘ਅਨਾਥ ਮਾਤਾ-ਪਿਤਾ ਸੇਵਾ’ ਮੁਹਿੰਮ ਸ਼ੁਰੂ ਕੀਤੀ, ਜਿਸ ਦੇ ਤਹਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅਨਾਥ ਬੇਸਹਾਰਾ ਬਜ਼ੁਰਗਾਂ ਦੀ ਸੰਭਾਲ ਕਰੇਗੀ। ਇਸ ਦੇ ਨਾਲ ਹੀ ਚਿੱਠੀ ’ਚ ਪੂਜਨੀਕ ਗੁਰੂ ਜੀ ਨੇ ਕਿਸੇ ਦੇ ਵੀ ਝਾਂਸੇ ’ਚ ਨਾ ਆਉਣ ਅਤੇ ਨਿੰਦਿਆ ਕਰਨ ਵਾਲਿਆਂ ਦਾ ਸੰਗ ਨਾ ਕਰਨ ਦੇ ਬਚਨ ਫਰਮਾਏ।
ਇਸ ਮੌਕੇ ’ਤੇ ਪਹੰੁਚੀ ਸਾਧ-ਸੰਗਤ ਨੇ ਪੂਰੀ ਇੱਕਜੁਟਤਾ ਨਾਲ ਦੋਵੇਂ ਹੱਥ ਖੜ੍ਹੇ ਕਰਕੇ ਅਰਦਾਸ ਕੀਤੀ ਕਿ ‘‘ਹੇ ਪਰਮ ਪਿਤਾ ਜੀ! ਹੇ ਐੱਮਐੱਸਜੀ! ਇਸ ਵਾਰ ਸਾਡੇ ਸਤਿਗੁਰੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜਲਦੀ ਆਉਣ, ਜਲਦੀ ਆਉਣ ਅਤੇ ਸਾਨੂੰ ਦੇਹ ਰੂਪ ’ਚ ਦਰਸ਼ਨ ਦੇਣ।’’ ਉੱਥੇ ਹੀ ਸਾਧ-ਸੰਗਤ ਨੇ ਬਿਮਾਰ ਮਰੀਜ਼ਾਂ ਦੀ ਤੰਦਰੁਸਤੀ ਲਈ ਵੀ ਅਰਦਾਸ ਕੀਤੀ।
ਇਸ ਮੌਕੇ ਮਾਨਵਤਾ ਭਲਾਈ ਦੇ ਕਾਰਵੇਂ ਨੂੰ ਰਫ਼ਤਾਰ ਦਿੰਦੇ ਹੋਏ ਸਾਧ-ਸੰਗਤ ਨੇ ਆਤਮ ਸਨਮਾਨ ਮੁਹਿੰਮ ਦੇ ਤਹਿਤ 29 ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ, ਫੂਡ ਬੈਂਕ ਮੁਹਿੰਮ ਦੇ ਤਹਿਤ 29 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ, ਜਨਨੀ ਸਤਕਾਰ ਮੁਹਿੰਮ ਤਹਿਤ 29 ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕ ਆਹਾਰ ਦੀਆਂ ਕਿੱਟਾਂ, ਕਲਾਥ ਬੈਂਕ ’ਚੋਂ 29 ਜ਼ਰੂਰਤਮੰਦਾਂ ਨੂੰ ਕੱਪੜੇ, ਪੰਛੀ ਉੱਧਾਰ ਮੁਹਿੰਮ ਤਹਿਤ ਛੱਤਾਂ ’ਤੇ ਦਾਣਾ-ਪਾਣੀ ਦੀ ਵਿਵਸਥਾ ਲਈ 529 ਕਟੋਰੇ ਅਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਸਾਧ-ਸੰਗਤ ਵੱਲੋਂ ਬਣਾ ਕੇ ਦਿੱਤੇ ਗਏ ਮਕਾਨਾਂ ਦੀਆਂ ਚਾਬੀਆਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਇਸ ਮੌਕੇ ’ਤੇ ‘ਨਵੀਂ ਸਵੇਰ’ ਮੁਹਿੰਮ ਦੇ ਤਹਿਤ ਦੋ ਭਗਤ ਯੋਧੇ ਵਿਆਹ ਬੰਧਨ ’ਚ ਬੱਝੇ। 29 ਆਦਿਵਾਸੀ ਜੋੜਿਆਂ ਦੇ ਵਿਆਹ ਵੀ ਹੋਏ। ਨਾਮ ਚਰਚਾ ਦੀ ਸਮਾਪਤੀ ’ਤੇ ਆਈ ਹੋਈ ਸਾਧ-ਸੰਗਤ ਨੂੰ ਹਜ਼ਾਰਾਂ ਸੇਵਾਦਾਰਾਂ ਵੱਲੋਂ ਕੁਝ ਹੀ ਮਿੰਟਾਂ ਵਿੱਚ ਲੰਗਰ ਭੋਜਨ ਛਕਾ ਦਿੱਤਾ ਗਿਆ।
ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਵਸ ਦੇ ਪਵਿੱਤਰ ਭੰਡਾਰੇ ਦਾ ਆਗਾਜ਼ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਵਿੱਤਰ ਨਾਅਰੇ ਨਾਲ ਹੋਇਆ। ਇਸ ਤੋਂ ਬਾਅਦ ਕਵੀਰਾਜ ਵੀਰਾਂ ਨੇ ਵੱਖ-ਵੱਖ ਭਗਤੀਮਈ ਭਜਨਾਂ ਨਾਲ ਗੁਰੂ ਮਹਿਮਾ ਦਾ ਗੁਣਗਾਣ ਕੀਤਾ। ਇਸ ਮੌਕੇ ’ਤੇ ਵੱਡੀਆਂ-ਵੱਡੀਆਂ ਸਕਰੀਨਾਂ ਜ਼ਰੀਏ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਨਮੋਲ ਬਚਨ ਚਲਾਏ ਗਏ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਿੲੰਸਾਂ ਨੇ ਫਰਮਾਇਆ ਕਿ ਇਹ ਭੰਡਾਰਾ ਸਾਈਂ ਮਸਤਾਨਾ ਜੀ ਦੇ ਰਹਿਮੋ-ਕਰਮ ਦਾ ਇੱਕ ਨਜ਼ਾਰਾ ਹੈ। ਇਹ ਭੰਡਾਰਾ ਕਰੋੜਾਂ ਲੋਕਾਂ ਦਾ ਕਰ ਚੁੱਕਿਆ ਪਾਰ ਉਤਾਰਾ ਹੈ ਅਤੇ ਇਹ ਭੰਡਾਰਾ ਸਾਨੂੰ ਅਜੀਜ ਜਾਨ ਤੋਂ ਪਿਆਰਾ ਹੈ। ਇਹ ਉਹ ਦਿਨ ਹੈ ਜਿਸ ਦਿਨ ਸੱਚਾ ਸੌਦਾ ਸਭਾ ਦੇ ਸਾਹਮਣੇ ਆਇਆ। 29 ਅਪਰੈਲ 1948 ਦਾ ਉਹ ਦਿਨ ਸਾਈਂ, ਦਾਤਾ, ਰਹਿਬਰ, ਮਾਲਕ ਸ਼ਾਹ ਮਸਤਾਨਾ ਜੀ ਨੇ ਸਰਸਾ ’ਚ ਆਪਣਾ ਧਾਮ ਬਣਾਇਆ ਅਤੇ ਸਭ ਨੂੰ ਓਮ, ਹਰੀ, ਅੱਲਾ, ਵਾਹਿਗੁਰੂ, ਗੌਡ ਨਾਲ ਮਿਲਣ ਦਾ ਬੜਾ ਸੌਖਾ ਜਿਹਾ ਢੰਗ ਦੱਸਿਆ।ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਕਈ ਵਾਰ ਲੋਕਾਂ ਨੂੰ ਲੱਗਦਾ ਹੈ ਰੂਹਾਨੀਅਤ, ਸੂਫ਼ੀਅਤ ’ਚ ਜ਼ਿਆਦਾ ਪੜ੍ਹਨ ਨਾਲ ਮਾਲਕ ਜ਼ਿਆਦਾ ਖੁਸ਼ੀਆਂ ਬਖਸ਼ਦੇ ਹਨ, ਜ਼ਿਆਦਾ ਪੜ੍ਹਨ ਨਾਲ ਗਿਆਨ ਜ਼ਿਆਦਾ ਆਂਉਂਦਾ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਜ਼ਿਆਦਾ ਪੜ੍ਹਨ ਨਾਲ ਗਿਆਨ ਜ਼ਿਆਦਾ ਆਉਂਦਾ ਹੈ। ਪਰ ਜ਼ਿਆਦਾ ਪੜ੍ਹਨ ਨਾਲ ਮਾਲਕ ਦਾ ਪਿਆਰਾ ਮਿਲਦਾ ਹੋਵੇ ਇਹ ਗਲਤ ਹੈ। ਇੱਕ ਅੱਖਰ, ਇੱਕ ਸ਼ਬਦ ਮੁਰਸ਼ਿਦ-ਏ-ਕਾਮਿਲ ਜੇਕਰ ਦੱਸ ਦੇਵੇ ਅਤੇ ਮੁਰੀਦ ਉਸ ‘ਤੇ ਅਮਲ ਕਰ ਲਵੇ ਤਾਂ ਇੱਕ ਸ਼ਬਦ ਮਾਲਕ ਨਾਲ ਪਲ ’ਚ ਮਿਲਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ। 29 ਅਪਰੈਲ 2007 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰੂਹਾਨੀ ਜਾਮ ਦੀ ਸ਼ੁਰੂਆਤ ਕਰ ਕੇ ਮਰ ਚੁੱਕੀ ਇਨਸਾਨੀਅਤ ਨੂੰ ਜਿਉਂਦੀ ਕਰਨ ਦਾ ਬੀੜਾ ਚੁੱਕਿਆ।
ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਤੇ ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਦੀ ਸਾਧ-ਸੰਗਤ ਨੇ ਰੂਹਾਨੀ ਸਥਾਪਨਾ ਦਿਵਸ ਦੀ ਖੁਸ਼ੀ ਜਾਗੋ ਕੱਢ ਕੇ ਤੇ ਨੱਚ ਮਨਾਈ। ਆਈ ਹੋਈ ਸਾਧ-ਸੰਗਤ ਦੀ ਸਹੂਲਤ ਲਈ ਭਿਆਨਕ ਗਰਮੀ ਨੂੰ ਦੇਖਦਿਆਂ ਜਗ੍ਹਾ-ਜਗ੍ਹਾ ਪਾਣੀ ਦੀਆਂ ਛਬੀਲਾਂ ਲਾਈਆਂ ਗਈਆਂ। ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਜਗ੍ਹਾ ਜਗ੍ਹਾ ਮੈਡੀਕਲ ਟੀਮਾਂ ਤਾਇਨਾਤ ਰਹੀਆਂ। ਟਰੈਫਿਕ ਵਿਵਸਥਾ ਨੂੰ ਸੁਚੱਜੇ ਢੰਗ ਨਾਲ ਬਣਾਈ ਰੱਖਣ ਲਈ ਸ਼ਾਨਦਾਰ ਟਰੈਫਿਕ ਗਰਾਊਂਡ ਬਣਾਏ ਗਏ।
Author: DISHA DARPAN
Journalism is all about headlines and deadlines.