ਬਠਿੰਡਾ,5ਅਕਤੂਬਰ(ਚਾਨੀ)ਪੰਜਾਬੀ ਯੂਨੀਵਰਸਿਟੀ ਪਾਟਿਆਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਹਰ ਸਾਲ ਕਰਵਾਏ ਜਾਂਦੇ ਵੱਖ-ਵੱਖ ਜ਼ੋਨਾਂ ਦੇ ਖੇਤਰੀ ਯੁਵਕ ਮੇਲੇ ਦੇ ਬਠਿੰਡਾ-ਫਰੀਦਕੋਟ ਜ਼ੋਨ ਵਿੱਚ ਕਾਫੀ ਖਿੱਚੋਤਾਣ ਦਾ ਮਹੌਲ ਬਣੇ ਹੋਣ ਦੀਆਂ ਕੰਨਸੋਆਂ ਮਿਲ ਰਹੀਆਂ ਹਨ।ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਮੇਸ਼ਾ ਤੋਂ ਫਸਵੇਂ ਮੁਕਾਬਲੇ ਵਾਲ਼ਾ ਇਹ ਜ਼ੋਨ ਇਸ ਵਾਰ ਵੱਖ-ਵੱਖ ਕਾਲਜ ਮੱਲੀ ਬੈਠੇ ਕੁਝ ਕੋਚ ਆਪਸੀ ਖਹਿਬਾਜ਼ੀ ਕਾਰਨ ਵਿਦਿਆਰਥੀਆਂ ਅਤੇ ਕਲਾ ਨੂੰ ਢਾਲ ਬਣਾ ਕੇ ਨਿੱਜੀ ਕਿੜਾਂ ਕੱਢਣ ਦੀ ਝਾਕ ਵਿੱਚ ਹਨ।ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਆਪਣੇ-ਆਪ ਨੂੰ ਵੱਡੀਆਂ ਹਸਤੀਆਂ ਅਖਵਾਉਣ ਵਾਲਿਆਂ ‘ਚੋਂ ਕੁਝ ਕੁ ਦਾ ਮਿਆਰ ਇਨਾ ਡਿੱਗ ਚੁੱਕਾ ਹੈ ਕਿ ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਲਈ ਉਹਨਾਂ ਨੇ ਵੱਖ-ਵੱਖ ਜ਼ੋਨਾਂ ਵਿੱਚ ਮਿਨਤਾਂ-ਤਰਲੇ ਕਰਕੇ ਜਾਂ ਸਿਫਾਰਿਸ਼ਾਂ ਕਰਵਾ ਕੇ ਕਾਲਜਾਂ ਤੱਕ ਪਹੁੰਚ ਕਰਨ ਲਈ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਦੀ ਸ਼ੁਰੂਆਤ ਬਠਿੰਡਾ-ਫਰੀਦਕੋਟ ਜ਼ੋਨ ਤੋਂ ਹੋਈ ਹੈ।ਬੜੇ ਦੁੱਖ ਦੀ ਗੱਲ ਹੈ ਕਿ ਵਿਦਿਆਰਥੀਆਂ ਦੀ ਪ੍ਰੀਤਿਭਾ ਨੂੰ ਨਿਖਾਰਨ-ਉਭਾਰਨ ਵਾਲ਼ੇ ਇਹਨਾਂ ਯੁਵਕ ਮੇਲਿਆਂ ਦੀਆਂ ਸਟੇਜਾਂ ਨੂੰ ਅਜਿਹੇ ਵਿਅਕਤੀਆਂ ਨੇ ਨਿੱਜੀ ਜੰਗ ਦਾ ਮੈਦਾਨ ਬਣਾ ਕੇ ਰੱਖ ਦਿੱਤਾ ਹੈ ਜਿਸ ਦਾ ਸਿਰਫ ਚੋਣਵੇਂ ਵਿਦਿਆਰਥੀਆਂ ‘ਤੇ ਹੀ ਨਹੀਂ ਬਲਕਿ ਅਜਿਹੀਆਂ ਅਗਾਂਹਵਧੂ ਸਾਹਿਤਕ/ਸੱਭਿਆਚਾਰਕ ਗਤੀਵਿਧੀਆਂ ’ਤੇ ਵੀ ਨਕਾਰਾਤਮਕ ਪ੍ਰਭਾਵ ਪਵੇਗਾ।ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਤਜ਼ਰਬਾ ਨਾ ਰੱਖਣ ਵਾਲ਼ੇ ਪ੍ਰਬੰਧਕਾਂ ਕਾਰਨ ਅਜਿਹੇ ਵਿਅਕਤੀ ਆਪਣਾ ਦਬਦਬਾ ਬਣਾਉਣ ਵਿੱਚ ਸਫ਼ਲ ਹੋ ਜਾਂਦੇ ਹਨ ਜਿੰਨ੍ਹਾਂ ਕਰਕੇ ਸਕਾਰਾਤਮਕ ਸਹਾਇਕ ਵਿੱਦਿਅਕ ਗਤੀਵਿਧੀਆਂ ਨੂੰ ਵੱਡੀ ਢਾਹ ਲੱਗਦੀ ਹੈ ਅਤੇ ਯੂਨੀਵਰਸਿਟੀ ਤੱਕ ਦਾ ਅਕਸ ਖ਼ਰਾਬ ਹੁੰਦਾ ਹੈ ।
********
ਆਈਟਮਾਂ ਦੇ ਨਤੀਜੇ ਪ੍ਰਭਾਵਿਤ ਹੋਣ ਦੇ ਪੂਰੇ ਆਸਾਰ :-
ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ ਅਜਿਹੀ ਪ੍ਰਸਥਿਤੀ ਵਿੱਚ ਵੱਖ-ਵੱਖ ਵੰਨਗੀਆਂ ਦੀਆਂ ਪੇਸ਼ਕਾਰੀਆਂ ਦੇ ਨਤੀਜੇ ਵੀ ਪ੍ਰਭਾਵਿਤ ਹੋਣ ਦੇ ਪੂਰੇ ਆਸਾਰ ਹਨ ਜਿਸ ਕਾਰਨ ਮਹੌਲ ਤਣਾਅਪੂਰਨ ਹੋਣ ਦੇ ਹੋ ਸਕਦਾ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਜ਼ਿੰਮੇਵਾਰ ਕੁਰਸੀਆਂ ‘ਤੇ ਬੈਠ ਆਪਣੀ ਪਾਰਖੂ ਨਜ਼ਰ ਨਾਲ਼ ਪੇਸ਼ਕਾਰੀਆਂ ਦੀ ਪਰਖ ਕਰਨ ਵਾਲ਼ੇ ਜੱਜ ਸਾਹਿਬਾਨ ਆਪਣੀ ਕਿੰਨੀ ਸ਼ਿੱਦਤ ਨਾਲ਼ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ ਅਤੇ ਪ੍ਰਸ਼ਾਸਨ ਵੱਲੋਂ ਸ਼ੁਖਾਵੇਂ ਵਾਤਾਵਰਨ ਵਿੱਚ ਇਸ ਜ਼ੋਨ ਦੇ ਯੁਵਕ ਮੇਲੇ ਨੂੰ ਨੇਪਰੇ ਚਾੜ੍ਹਨ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ।

Author: PRESS REPORTER
Abc