
ਬਠਿੰਡਾ,9 ਨਵੰਬਰ (ਚਾਨੀ )ਸੰਗਤ-ਗੁਰਥੜੀ ਲਿੰਕ ਰੋਡ ‘ਤੇ ਸਥਿਤ ਗਿਆਨ ਜਯੋਤੀ ਗਰਲਜ਼ ਕਾਲਜ ਦੇ ਵਿਦਿਆਰਥੀਆਂ ਵੱਲੋਂ ਚੇਅਰਮੈਨ ਅਮਿਤ ਗੁਪਤਾ ਦੀ ਦਿਸ਼ਾ-ਨਿਰਦੇਸ਼ਨਾਂ ਅਤੇ ਪ੍ਰਿੰਸੀਪਲ ਰਮਨਦੀਪ ਚੱਠਾ ਦੀ ਅਗਵਾਈ ਵਿਚ ਸ਼੍ਰੀ ਅਮ੍ਰਿਤਸਰ ਸਾਹਿਬ ਜੀ ਦਾ ਧਾਰਮਿਕ ਅਤੇ ਵਿੱਦਿਅਕ ਟੂਰ ਲਗਾਇਆ ਗਿਆ।ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਸੁਲਤਾਨਪੁਰ ਲੋਧੀ, ਬਾਉਲੀ ਸਾਹਿਬ (ਗੋਇੰਦਵਾਲ), ਸ਼੍ਰੀ ਹਰਮੰਦਰ ਸਾਹਿਬ (ਸ਼੍ਰੀ ਅੰਮ੍ਰਿਤਸਰ ਸਾਹਿਬ), ਦੁਰਗਿਆਣਾ ਮੰਦਿਰ (ਸ਼੍ਰੀ ਅੰਮ੍ਰਿਤਸਰ ਸਾਹਿਬ) ਜਲ੍ਹਿਆਂ ਵਾਲਾ ਬਾਗ਼, ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਸਾਹਿਬ (ਸ਼੍ਰੀ ਅੰਮ੍ਰਿਤਸਰ ਸਾਹਿਬ ) ਆਦਿ ਧਾਰਮਿਕ ਤੇ ਇਤਿਹਾਸਕ ਸਥਾਨ ਦੇਖੇ ਅਤੇ ਵਾਪਸੀ ਸਮੇਂ ਸ਼੍ਰੀ ਤਰਨਤਾਰਨ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ।

ਪ੍ਰਿੰਸੀਪਲ ਰਮਨਦੀਪ ਕੌਰ ਚੱਠਾ ਨੇ ਇਸ ਟੂਰ ਦੇ ਪ੍ਰਬੰਧ ਲਈ ਅਮਿਤ ਗੁਪਤਾ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਟੂਰ ਵਿਦਿਆਰਥੀਆ ਦੀ ਬਹੁ-ਪੱਖੀ ਸ਼ਖ਼ਸੀਅਤ ਉਸਾਰਨ ਵਿਚ ਸਹਾਈ ਹੁੰਦੇ ਹਨ ।
Author: PRESS REPORTER
Abc





Users Today : 7
Users Yesterday : 4