ਬਠਿੰਡਾ, 7 ਮਾਰਚ ( ਰਾਵਤ): ਅਕਾਲ ਯੂਨੀਵਰਸਿਟੀ ਦੇ ਭੌਤਿਕ ਵਿਿਗਆਨ ਵਿਭਾਗ ਵੱਲੋਂ 24 ਫਰਵਰੀ 2022 ਨੂੰ ਭਾਰਤ ਦੀ ਅਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਰਾਸ਼ਟਰੀ ਵਿਿਗਆਨ ਦਿਵਸ-2022 ਅਤੇ ਭਾਰਤ ਸਰਕਾਰ ਦੀ “ਏਕ ਭਾਰਤ ਸ੍ਰੇਸ਼ਠ ਭਾਰਤ” ਮੁਹਿੰਮ ਦੇ ਹਿੱਸੇ ਵਜੋਂ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉੱਘੇ ਬੁਲਾਰੇ ਪ੍ਰੋ. ਬਿਕਰਮ ਸਿੰਘ ਬਾਲੀ, ਭੂ-ਵਿਿਗਆਨ ਵਿਭਾਗ, ਕਸ਼ਮੀਰ ਯੁਨੀਵਰਸਿਟੀ, ਦਾ ਭੌਤਿਕ ਵਿਿਗਆਨ ਵਿਭਾਗ ਦੇ ਮੁਖੀ ਪ੍ਰੋ. ਬੀਰਬਿਕਰਮ ਸਿੰਘ ਨੇ ਨਿੱਘਾ ਸਵਾਗਤ ਕੀਤਾ। ਸੈਮੀਨਾਰ ਦੌਰਾਨ ਭੌਤਿਕ ਵਿਿਗਆਨ ਵਿਭਾਗ ਦੇ ਸਮੂਹ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰ ਸਾਹਿਬਾਨ ਨੇ ਸ਼ਿਰਕਤ ਕੀਤੀ। ਡਾ. ਬਾਲੀ ਨੇ “ਭੂਚਾਲ ਅਤੇ ਜੀ.ਪੀ.ਐੱਸ ਦੀ ਵਰਤੋਂ ਕਰਦੇ ਹੋਏ ਕ੍ਰਸਟਲ ਡਿਫਾਰਮੇਸ਼ਨ ਸਟੱਡੀਜ਼” ਵਿਸ਼ੇ ‘ਤੇ ਗੱਲ ਕੀਤੀ।ਉਨ੍ਹਾਂ ਨੇ ਆਪਣੀ ਗੱਲ ਸ਼ੁਰੂ ਕਰਦਿਆਂ ਦੱਸਿਆ ਕਿ ਧਰਤੀ ਦੀ ਗਤੀਸ਼ੀਲਤਾ ਅਤੇ ਭੂਚਾਲ ਕਿਵੇਂ ਵਾਪਰਦੇ ਹਨ ਅਤੇ ਇਸ ਨਾਲ ਸੰਬੰਧਿਤ ਵਿਧੀਗਤ ਸਿਧਾਂਤਾਂ ਬਾਰੇ ਦੱਸਿਆ। ਟੈਕਟੋਨਿਕ ਪਲੇਟਾਂ ਦੇ ਨਕਸ਼ੇ ਰਾਂਹੀ ਉਨ੍ਹਾਂ ਨੇ ਕਨਵਰਜਿੰਗ ਪਲੇਟਾਂ, ਡਾਇਵਰਜਿੰਗ ਪਲੇਟਾਂ, ਇੰਟਰ-ਪਲੇਟ ਅਤੇ ਇੰਟਰਾ-ਪਲੇਟ ਜਿਹੇੇ ਵਿਿਸ਼ਆਂ ਦੀ ਵਿਆਖਿਆ ਕੀਤੀ। ਫਿਰ ਉਨ੍ਹਾਂ ਪਿਛਲੀ ਖੋਜ ਬਾਰੇ ਗੱਲ ਕਰਦਿਆਂ ਭੂਚਾਲ ਸੰਬੰਧੀ ਧਰਤੀ ਦੀ ਜ਼ੋਨ ਵੰਡ ਅਤੇ ਕਸ਼ਮੀਰ ਘਾਟੀ ਦੇ ਭੂਚਾਲ ਰਿਕਾਰਡ ਬਾਰੇ ਇਤਿਹਾਸਿਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਵਿਿਦਆਰਥੀਆਂ ਦੁਆਰਾ ਪੁੱਛੇ ਗਏ ਸਵਾਲਾਂ ਦਾ ਵੀ ਵਿਸਥਾਰ ਨਾਲ ਜਵਾਬ ਦਿੱਤਾ।
ਬਾਅਦ ਦੁਪਹਿਰ ਸੈਮੀਨਾਰ ਦੌਰਾਨ ਪ੍ਰੋ. ਬਾਲੀ ਨੇ ਜੀ.ਪੀ.ਐੱਸ. ਸਿਸਟਮ ਬਾਰੇ ਵੇਰਵੇ ਪੇਸ਼ ਕੀਤੇ ਜਿਸ ਦੀ ਉਹ ਖੋਜ ਲਈ ਵਰਤੋਂ ਕਰ ਰਹੇ ਹਨ ਅਤੇ ਇਸ ਦੀ ਸਟੀਕਤਾ ਬਾਰੇ ਚਰਚਾ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਕਸ਼ਮੀਰ ਘਾਟੀ ਵਿੱਚ ਮੌਜੂਦ ਇੱਕ ਫਾਲਟ ਲਾਈਨ ਦਾ ਅਧਿਐਨ ਕਰਨ ਲਈ ਜੀ.ਪੀ.ਐੱਸ ਦੀ ਵਰਤੋਂ ਕੀਤੀ ਅਤੇ ਇਹ ਪਤਾ ਲਗਾਉਣ ਦਾ ਤਰੀਕਾ ਦੱਸਿਆ ਕਿ ਉਸ ਫਾਲਟ ਲਾਈਨ ਵਿੱਚ ਕਿੰਨੀ ਊਰਜਾ ਸਟੋਰ ਹੋ ਰਹੀ ਹੈ। ਉਨ੍ਹਾਂ ਨੇ ਵਿਿਦਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਕਿਵੇਂ ਉਹ ਧਰਤੀ ਵਿਿਗਆਨ ਵਿੱਚ ਚੱਲ ਰਹੀ ਖੋਜ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਪ੍ਰੋ. ਬਾਲੀ ਨੇ ਵਿਿਦਆਰਥੀਆਂ ਨੂੰ ਵਿਸਥਾਰ ਨਾਲ ਦੱਸਿਆ ਕਿ ਜੀ.ਪੀ.ਐੱਸ. ਕਿਵੇਂ ਕੰਮ ਕਰਦਾ ਹੈ ਅਤੇ ਉਹ ਇਸ ਯੰਤਰ ਤੋਂ ਰੀਡਿੰਗ ਕਿਵੇਂ ਲੈ ਸਕਦੇ ਹਨ ਅਤੇ ਫਿਰ ਉਹ ਵੱਖ-ਵੱਖ ਸੌਫਟਵੇਅਰ ਪ੍ਰੋਗਰਾਮਾਂ ਨਾਲ ਇਕੱਠੇ ਕੀਤੇ ਡੇਟਾ ਨਾਲ ਕਿਵੇਂ ਨਜਿੱਠ ਸਕਦੇ ਹਨ। ਵਿਿਦਆਰਥੀਆਂ ਵੱਲੋਂ ਭੂਚਾਲ ਦੀ ਭਵਿੱਖਬਾਣੀ ਸਬੰਧੀ ਕਈ ਸਵਾਲ ਕੀਤੇ ਗਏ। ਪ੍ਰੋ. ਬਾਲੀ ਨੇ ਭੂਚਾਲ ਦੀ ਭਵਿੱਖਬਾਣੀ ਕਰਨ ਲਈ ਚੱਲ ਰਹੀਆਂ ਵੱਖ-ਵੱਖ ਖੋਜਾਂ ਜਿਵੇਂ ਕਿ ਜਾਨਵਰਾਂ ਦੇ ਵਿਹਾਰ, ਰੇਡਾਨ ਗੈਸ ਅਤੇ ਜੀਓਫੋਨ ਦੀ ਵਰਤੋਂ ਸੰਬੰਧੀ ਸਿਧਾਂਤ। ਅੰਤ ਵਿੱਚ ਪ੍ਰੋ: ਬਾਲੀ ਨੇ ਵਿਿਦਆਰਥੀਆਂ ਨੂੰ ਇਸ ਖੇਤਰ ਵਿੱਚ ਕੈਰੀਅਰ ਦੇ ਮੌਕਿਆਂ ਬਾਰੇ ਦੱਸਿਆ। ਅੰਤ ਵਿੱਚ ਸਹਾਇਕ ਪ੍ਰੋਫੈਸਰ ਡਾ: ਰਮਨਦੀਪ ਕੌਰ ਨੇ ਧੰਨਵਾਦ ਮਤਾ ਪੇਸ਼ ਕੀਤਾ।
Author: DISHA DARPAN
Journalism is all about headlines and deadlines.