
10 ਮਾਰਚ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ
ਬਠਿੰਡਾ, 7 ਮਾਰਚ ( ਰਾਵਤ ): ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ 10 ਮਾਰਚ 2022 ਨੂੰ ਵੋਟਾਂ ਦੀ ਗਿਣਤੀ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਅਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਨੇ ਗਿਣਤੀ ਸੈਂਟਰਾਂ ਦਾ ਦੌਰਾ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਿਨੀਤ ਕੁਮਾਰ ਨੇ ਸਬੰਧਤ ਆਰਓਜ਼ ਨੂੰ ਸੁਚੱਜੇ ਪ੍ਰਬੰਧਾਂ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਿਨੀਤ ਕੁਮਾਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ ਲਈ 3 ਸਥਾਨਾਂ ਤੇ ਗਿਣਤੀ ਹੋਵੇਗੀ ਜਿਨ੍ਹਾਂ ਚ 90-ਰਾਮਪੁਰਾ ਤੇ 93-ਬਠਿੰਡਾ ਦਿਹਾਤੀ ਦੀ ਗਿਣਤੀ ਸਰਕਾਰੀ ਪੌਲੀਟੈਨਿਕ ਕਾਲਜ ਬਠਿੰਡਾ ਵਿਖੇ ਤੇ 91-ਭੁੱਚੋ ਮੰਡੀ ਅਤੇ 95-ਮੌੜ ਦੀ ਗਿਣਤੀ ਪੈਸਕੋ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਬਠਿੰਡਾ ਅਤੇ 92-ਬਠਿੰਡਾ ਸ਼ਹਿਰੀ ਅਤੇ 94-ਤਲਵੰਡੀ ਸਾਬੋ ਲਈ ਆਈਐਚਐਮ ਬਠਿੰਡਾ ਵਿਖੇ ਗਿਣਤੀ ਸੈਂਟਰ ਬਣਾਏ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵੋਟਾਂ ਦੀ ਗਿਣਤੀ 10 ਮਾਰਚ 2022 ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਦੌਰੇ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਗਿਣਤੀ ਸੈਂਟਰਾਂ ਤੇ ਪ੍ਰਤੀ ਵਿਧਾਨ ਸਭਾ ਸੀਟ ਲਈ 2 ਹਿੱਸਿਆਂ ਵਿਚ 7-7 ਟੇਬਲ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਇਹ ਟੇਬਲ 1 ਹੀ ਬਿੱਲਡਿੰਗ ਵਿਚ ਸਥਿਤ ਦੋ ਵੱਖ-ਵੱਖ ਹਾਲਾਂ ਵਿਚ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿਚੋਂ ਇੱਕ ਹਾਲ ਵਿਚ ਰਿਟਨਿੰਗ ਅਫ਼ਸਰ ਤੇ ਆਬਜ਼ਰਵਰ ਅਤੇ ਦੂਜੇ ਹਾਲ ਵਿਚ ਏਆਰਓ ਮੌਜੂਦ ਰਹਿਣਗੇ ਜਦਕਿ ਹਰੇਕ ਰਾਉਂਡ ਦਾ ਨਤੀਜਾ ਇਕੱਠਿਆਂ ਐਲਾਨਿਆ ਜਾਵੇਗਾ। ਉਨ੍ਹਾਂ ਸਬੰਧਤ ਆਰਓਜ਼ ਨੂੰ ਇਹ ਵੀ ਹਦਾਇਤ ਕੀਤੀ ਕਿ ਭਾਰਤੀ ਚੋਣ ਕਮਿਸ਼ਨਰ ਦੀਆਂ ਹਦਾਇਆਂ ਅਨੁਸਾਰ ਜਾਰੀ ਕੋਵਿਡ-19 ਦੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।ਇਸ ਮੌਕੇ ਸਬੰਧਤ ਆਰਓ ਤੇ ਏਆਰਓਜ਼ ਤੋਂ ਇਲਾਵਾ ਤਹਿਸੀਲਦਾਰ ਚੋਣਾਂ ਸ਼੍ਰੀ ਗੁਰਚਰਨ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ।
Author: DISHA DARPAN
Journalism is all about headlines and deadlines.






Users Today : 1
Users Yesterday : 2