“ਸਾਨੂੰ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਨਾ ਚਾਹੀਦਾ ਹੈ” – ਪ੍ਰਿੰਸੀਪਲ ਡਾ ਬਿਮਲ ਸ਼ਰਮਾ

Facebook
Twitter
WhatsApp

ਬਠਿੰਡਾ,21ਫਰਵਰੀ (ਚਾਨੀ) -ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਵੈਟਰਨਰੀ ਪੌਲੀਟੈਕਨਿਕ ਕਾਲਜ਼,ਕਾਲਝਰਾਣੀ ਵਿਖੇ ਮਾਂ ਬੋਲੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਡਾ.ਬਿਮਲ ਸ਼ਰਮਾ ਨੇ ਕਿਹਾ ਕਿ ਇਸ ਦਿਨ ਸਾਰੇ ਸੰਸਾਰ ਦੇ ਲੋਕ ਆਪਣੀ ਮਾਂ ਬੋਲੀ ਨੂੰ ਸਿਜਦਾ ਕਰਨ ਲਈ ਪ੍ਰੋਗਰਾਮ ਕਰਵਾਉਂਦੇ ਹਨ ਪਰੰਤੂ ਕਈ ਮਾਤਾ- ਪਿਤਾ ਆਪਣੀ ਮਾਂ ਬੋਲੀ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਹਿੰਦੀ ਜਾਂ ਅੰਗਰੇਜੀ ਬੋਲਣ ਦੇ ਜਿਆਦਾ ਜ਼ੋਰ ਦਿੰਦੇ ਹਨ ਜਿਸ ਦਾ ਨਤੀਜਾ ਇਹ ਹੈ ਕਿ ਬੱਚੇ ਛੋਟੀ ਉਮਰ ਵਿੱਚ ਮਾਂ ਬੋਲੀ ਨਾ ਸਿੱਖਣ ਕਾਰਨ ਨਾ ਤਾਂ ਪੰਜਾਬੀ ਸ਼ੁੱਧ ਬੋਲ ਸਕਦੇ ਹਨ ਅਤੇ ਨਾ ਹੀ ਉਹਨਾਂ ਦੀ ਦੂਜੀਆਂ ਭਾਸ਼ਾਵਾਂ ‘ਤੇ ਪਕੜ ਬਣ ਪਾਉਂਦੀ ਹੈ।ਉਨ੍ਹਾਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਪਿਛੋਕੜ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿਹਾ ਕਿ ਸਾਲ 1947 ਵਿੱਚ ਵੰਡ ਤੋਂ ਬਾਅਦ ਜਦੋਂ ਪਾਕਿਸਤਾਨ ਬਣਾਇਆ ਗਿਆ ਸੀ ਤਾਂ ਇਸ ਨੂੰ ਦੋ ਹਿੱਸਿਆ ਵਿੱਚ ਵੰਡਿਆ ਗਿਆ ਸੀ ਇੱਕ ਪੂਰਬੀ ਪਾਕਿਸਤਾਨ ਜਿਸ ਨੂੰ ਅੱਜ ਕੱਲ ਬੰਗਲਾਦੇਸ਼ ਕਹਿੰਦੇ ਹਨ ਅਤੇ ਪੱਛਮੀ ਪਾਕਿਸਤਾਨ ਜਿਸ ਨੂੰ ਸਹੀ ਪਾਕਿਸਤਾਨ ਕਹਿੰਦੇ ਹਨ। ਭਾਸ਼ਾ ਅਤੇ ਸੱਭਿਆਚਾਰ ਦੇ ਅਰਥਾਂ ਵਿੱਚ ਦੋਵੇਂ ਹਿੱਸੇ ਇੱਕ ਦੂਜੇ ਤੋਂ ਬਹੁਤ ਵੱਖਰੇ ਹਨ। 1949 ਵਿੱਚ ਪਾਕਿਸਤਾਨ ਦੀ ਸਰਕਾਰ ਨੇ ਉਰਦੂ ਨੂੰ ਇੱਕ ਰਾਸ਼ਟਰੀ ਭਾਸ਼ਾ ਐਲਾਨ ਦਿੱਤਾ ਸੀ ਪਰੰਤੂ ਬੰਗਲਾਦੇਸ਼ (ਪੂਰਬੀ ਪਾਕਿਸਤਾਨ) ਅਤੇ ਬਹੁ ਗਿਣਤੀ ਪੱਛਮੀ ਪਾਕਿਸਤਾਨ ਵਿੱਚ ਬੰਗਾਲੀ ਹੀ ਬੋਲੀ ਜਾਂਦੀ ਸੀ ਤਾਂ ਪੂਰਬੀ ਪਾਕਿਸਤਾਨ ਦੇ ਲੋਕਾਂ ਨੇ ਇਸਦਾ ਵਿਰੋਧ ਕੀਤਾ ਕਿਉਂਕਿ ਉਹਨਾਂ ਦੀ ਮਾਂ ਬੋਲੀ ਬੰਗਾਲੀ ਸੀ ਅਤੇ ਉਹਨਾਂ ਮੰਗ ਕੀਤੀ ਕਿ ਉਰਦੂ ਤੋਂ ਇਲਾਵਾ ਬੰਗਾਲੀ ਨੂੰ ਵੀ ਰਾਸ਼ਟਰੀ ਭਾਸ਼ਾਵਾਂ ਵਿੱਚ ਸਾਮਲ ਕੀਤਾ ਜਾਵੇ ਅਤੇ ਭਾਸ਼ਾ ਨੂੰ ਲਾਗੂ ਕਰਵਾਉਣ ਲਈ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ 21 ਫਰਵਰੀ 1952 ਨੂੰ ਪੁਲਿਸ ਨੇ ਰੈਲੀ ਕਰ ਰਹੇ ਵਿਦਿਆਰਥੀਆਂ ਤੇ ਗੋਲੀ ਚਲਾ ਦਿੱਤੀ ਜਿਸ ਕਾਰਨ 4-5 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਬਹੁਤ ਸਾਰੇ ਵਿਦਿਆਰਥੀਆਂ ਜਖਮੀ ਹੋ ਗਏ। ਆਪਣੀ ਮਾਂ ਬੋਲੀ ਲਈ ਜਾਨਾਂ ਗੁਆਉਣ ਵਾਲੇ ਵਿਦਿਆਰਥੀਆਂ ਦੀ ਯਾਦ ਵਿੱਚ ਯੂਨੈਸਕੋ ਨੇ 21 ਫਰਵਰੀ 1999 ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਉਣ ਦਾ ਐਲਾਨ ਕਰ ਦਿੱਤਾ ਅਤੇ 21 ਫਰਵਰੀ 2000 ਤੋਂ ਇਹ ਦਿਵਸ ਸਾਰੇ ਸੰਸਾਰ ਵਿੱਚ ਸ਼ਹੀਦ ਹੋਏ ਵਿਦਿਆਰਥੀਆਂ ਨੂੰ ਸਰਧਾਂਜਲੀ ਦੇਣ ਲਈ ਮਨਾਇਆ ਜਾਣ ਲੱਗ ਪਿਆ। ਡਾ ਬਿਮਲ ਸ਼ਰਮਾ ਨੇ ਕਿਹਾ ਕਿ ਦੁਨੀਆਂ ਵਿੱਚ ਤਕਰੀਬਨ 7000 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਦੁਨੀਆਂ ਭਰ ਵਿੱਚ 20 ਸਭ ਤੋਂ ਜਿਆਦਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਪੰਜਾਬੀ ਦਾ 10ਵਾਂ ਨੰਬਰ ਹੈ। ਮਾਂ ਬੋਲੀ ਹੀ ਸਾਡੀ ਅਸਲ ਪਛਾਣ ਹੈ ਜੋ ਕਿ ਸਾਡੀ ਹੋਂਦ ਤੇ ਸਾਡੀ ਜਿਉਂਦੇ ਰਹਿਣ ਦੀ ਗਵਾਹੀ ਭਰਦੀ ਹੈ। ਹਰ ਇਨਸਾਨ ਆਪਣੀ ਮਾਂ ਬੋਲੀ ਨੂੰ ਬਹੁਤ ਪਿਆਰ ਕਰਦਾ ਹੈ ਕਿਉਂਕਿ ਅਸੀਂ ਆਪਣੇ ਵਲਵਲਿਆਂ ਅਤੇ ਜਜ਼ਬਾਤਾਂ ਨੂੰ ਬਹੁਤ ਚੰਗੀ ਤਰਾਂ ਪ੍ਰਗਟ ਕਰ ਸਕਦੇ ਹਾਂ। ਸਾਡੀ ਪੰਜਾਬੀ ਮਾਂ ਬੋਲੀ ਪੀਰਾਂ ਫਕੀਰਾਂ, ਸੰਤਾਂ ਅਤੇ ਮਹਾਨ ਗੁਰੂਆਂ ਦੀ ਬੋਲੀ ਹੈ ਭਾਵੇਂ ਸਾਨੂੰ ਦੂਜੀਆਂ ਭਾਸ਼ਾ ਸਿੱਖਣ ਤੇ ਗੁਰੇਜ ਨਹੀਂ ਕਰਨਾ ਚਾਹੀਦਾ ਪਰੰਤੂ ਉਹਨਾਂ ਦੀ ਵਰਤੋਂ ਆਪਣੀ ਮਾਂ ਬੋਲੀ ਨੂੰ ਵਿਸਾਰ ਕੀ ਨਹੀਂ ਕਰਨੀ ਚਾਹੀਦੀ। ਸਭ ਤੋਂ ਪਹਿਲਾਂ ਸਾਨੂੰ ਆਪਣੀ ਮਾਂ ਬੋਲੀ ਤੇ ਚੰਗੀ ਮੁਹਾਰਤ ਹੋਣੀ ਚਾਹੀਦੀ ਹੈ ਅਤੇ ਵਿੱਦਿਅਕ ਸੰਸਥਾਵਾਂ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਨੂੰ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ। ਡਾ ਸ਼ਰਮਾ ਨੇ ਕਿਹਾ ਕਿ ਅਧਿਆਪਕਾਂ ਵਲੋਂ ਵੀ ਵੱਖ ਵੱਖ ਭਾਸ਼ਾਵਾਂ ਦਾ ਉਪਯੋਗ ਵਿਦਿਆਰਥੀਆਂ ਦੀ ਸਮਝ ਅਤੇ ਦਿਲਚਸਪੀ ਅਨੁਸਾਰ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅਸੀਂ ਪੰਜਾਬੀ ਹੋ ਕੇ ਵੀ ਸਾਡੇ ਵਿਚੋਂ ਬਹੁਤਿਆਂ ਨੂੰ ਪੰਜਾਬੀ ਦੇ ਪੈਂਤੀ ਅੱਖਰ ਵੀ ਯਾਦ ਨਹੀ ਅਤੇ ਕਈ ਵਾਰੀ ਅਸੀਂ ਪੰਜਾਬੀ ਬੋਲਣ ਵਿੱਚ ਵੀ ਸ਼ਰਮ ਮਹਿਸੂਸ ਕਰਦੇ ਹਾਂ। ਜਿਆਦਾਤਰ ਮਾਪੇ ਆਪਣੇ ਬੱਚਿਆਂ ਲਈ ਉਹ ਸਕੂਲ ਚਾਹੁੰਦੇ ਹਨ ਜਿੱਥੇ ਸਿਰਫ ਅੰਗਰੇਜੀ ਹੀ ਬੋਲੀ ਅਤੇ ਪੜ੍ਹਾਈ ਜਾਂਦੀ ਹੈ। ਜੇਕਰ ਅਸੀਂ ਹੁਣ ਵੀ ਸੁਚੇਤ ਨਾ ਹੋਏ ਤਾਂ ਸਾਡੇ ਬੱਚੇ ਭਵਿੱਖ ਵਿੱਚ ਪੰਜਾਬੀ ਤੋਂ ਅਨਜਾਣ ਹੋ ਜਾਣਗੇ ਅਤੇ ਅਸੀਂ ਖੁਦ ਇਸ ਲਈ ਜਿੰਮੇਵਾਰ ਹੋਵਾਂਗੇ ਕਿਉਂਕਿ ਇੱਕ ਸੱਭਿਅਕ ਸਮਾਜ ਸਭ ਤੋਂ ਵੱਡੀ ਗਾਲ ਹੁੰਦੀ ਹੈ ਆਪਣੀ ਮਾਂ ਬੋਲੀ ਨੂੰ ਭੁੱਲ ਜਾਣ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 1 5 3
Users Today : 1
Users Yesterday : 3