ਬਠਿੰਡਾ,25 ਜੁਲਾਈ (ਚਾਨੀ)ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੱਕਾ ਕਲਾਂ ਵਿਖੇ ਹੋਈਆਂ ਗ਼ਰਮ ਰੁੱਤ ਦੀਆਂ ਜ਼ੋਨ ਪੱਧਰੀ ਖੇਡਾਂ ਵਿੱਚੋਂ ਗਿਆਨ ਜਯੋਤੀ ਗਰਲਜ਼ ਕਾਲਜ, ਗੁਰਥੜੀ ਦੀ ਅੰਡਰ-19 ਪੰਜਾਬ ਸਟਾਈਲ ਕਬੱਡੀ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।
ਕਾਲਜ ਪ੍ਰਿੰਸੀਪਲ ਰਮਨਦੀਪ ਕੌਰ ਚੱਠਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਆਪਣੀ ਲਗਨ ਤੇ ਮਿਹਨਤ ਸਦਕਾ ਹਮੇਸ਼ਾ ਮੱਲਾਂ ਮਾਰੀਆਂ ਹਨ ਭਾਵੇਂ ਉਹ ਖੇਡਾਂ ਦਾ ਖੇਤਰ ਹੋਏ,ਸੱਭਿਆਚਾਰਕ ਗਤੀਵਿਧੀਆਂ ਹੋਣ ਜਾਂ ਫਿਰ ਅਕਾਦਮਿਕ ਪ੍ਰਾਪਤੀਆਂ ਦੀ ਗੱਲ ਹੋਵੇ ,ਵਿਦਿਆਰਥੀ ਹਮੇਸ਼ਾ ਵੱਧ-ਚੜ੍ਹ ਕੇ ਬੜੇ ਚਾਅ ਅਤੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ।
ਕਾਲਜ ਚੇਅਰਮੈਨ ਅਮਿਤ ਗੁਪਤਾ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਵਿਦਿਆਰਥੀਆਂ ਅਤੇ ਸਮੂਹ ਕਾਲਜ ਸਟਾਫ਼ ਨੂੰ ਵਧਾਈ ਦਿੱਤੀ।ਉਹਨਾਂ ਟੀਮ ਨੂੰ ਅਗਲੇ ਮੁਕਾਬਲੇ ਲਈ ਹੋਰ ਮਿਹਨਤ ਕਰਕੇ ਪੂਰੀ ਤਰ੍ਹਾਂ ਤਿਆਰ ਰਹਿਣ ਲਈ ਹੱਲਾਸ਼ੇਰੀ ਦਿੱਤੀ।ਕਾਲਜ ਦੇ ਸਟਾਫ਼ ਮੈਂਬਰਾਂ ਪ੍ਰੋ.ਧਰਮਬੀਰ ਸਿੰਘ ਚੱਠਾ,ਮਨਦੀਪ ਸਿੰਘ,ਕਰਮਜੀਤ ਕੌਰ,ਅਮਨਦੀਪ ਕੌਰ,ਹਰਪ੍ਰੀਤ ਕੌਰ,ਜਸਵੀਰ ਕੌਰ,ਮਨਦੀਪ ਕੌਰ,ਨਵਪ੍ਰੀਤ ਕੌਰ ਆਦਿ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਅਗਲੇ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

Author: PRESS REPORTER
Abc