ਬਠਿੰਡਾ,29ਜੁਲਾਈ (ਚਾਨੀ)ਗਿਆਨ ਜਯੋਤੀ ਗਰਲਜ਼ ਕਾਲਜ, ਗੁਰਥੜੀ ਦੀ ਅੰਡਰ-19 ਫੁੱਟਬਾਲ ਟੀਮ ਨੇ ਸਪੋਰਟਸ ਸਕੂਲ ਘੁੱਦਾ ਵਿਖੇ ਹੋਈਆਂ ਗਰਮ ਰੁੱਤ ਦੀਆਂ ਜ਼ੋਨ ਪੱਧਰ ਦੀਆਂ ਖੇਡਾਂ ਵਿੱਚੋਂ ਦੂਜਾ ਸਥਾਨ ਹਾਸਲ ਕਰਕੇ ‘ਸਿਲਵਰ ਮੈਡਲ’ ‘ਤੇ ਕਬਜ਼ਾ ਕੀਤਾ।
ਫੋਟੋ :- ਜੇਤੂ ਟੀਮ ਨਾਲ ਕੋਚ ਤਰਸੇਮ ਸਿੰਘ, ਹਰਪ੍ਰੀਤ ਕੌਰ ਅਤੇ ਮੈਡਮ ਕਰਮਜੀਤ ਕੌਰ
ਕਾਲਜ ਪ੍ਰਿੰਸੀਪਲ ਰਮਨਦੀਪ ਕੌਰ ਚੱਠਾ ਨੇ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਵਿਦਿਆਰਥੀਆਂ ਨੇ ਕੋਚ ਹਰਪ੍ਰੀਤ ਕੌਰ ਅਤੇ ਤਰਸੇਮ ਸਿੰਘ ਦੀ ਅਗਵਾਈ ਵਿੱਚ ਆਪਣੀ ਲਗਨ ਤੇ ਮਿਹਨਤ ਸਦਕਾ ਸਖ਼ਤ ਮੁਕਾਬਲੇ ‘ਚੋਂ ਇਹ ਜਿੱਤ ਹਾਸਲ ਕੀਤੀ।ਉਹਨਾਂ ਅੱਗੇ ਦੱਸਿਆ ਕਿ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਟੀਮ ਦੇ 6 ਖਿਡਾਰੀਆਂ ਸੁਖਦੀਪ, ਹਰਸ਼ਰਨ, ਪੂਜਾ, ਆਰਤੀ, ਕੋਮਲ, ਲਵਜੋਤ ਦੀ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਲਈ ਚੋਣ ਹੋਈ ਹੈ ।ਕਾਲਜ ਚੇਅਰਮੈਨ ਅਮਿਤ ਗੁਪਤਾ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਉਹਨਾਂ ਟੀਮ ਦੇ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਲਈ ਚੁਣੇ ਗਏ ਖਿਡਾਰੀਆਂ ਨੂੰ ਅਗਲੇ ਮੁਕਾਬਲੇ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਲਈ ਹੱਲਾਸ਼ੇਰੀ ਦਿੱਤੀ।ਇਸ ਮੌਕੇ ਕਾਲਜ ਪ੍ਰੋ.ਧਰਮਬੀਰ ਸਿੰਘ ਚੱਠਾ,ਕਰਮਜੀਤ ਕੌਰ ਹਾਜ਼ਰ ਰਹੇ ।

Author: PRESS REPORTER
Abc