ਬਠਿੰਡਾ,16ਜੂਨ(ਬਿਊਰੋ)ਸਥਾਨਕ ਸਰਕਾਰੀ ਰਾਜਿੰਦਰਾ ਕਾਲਜ਼ ਬਠਿੰਡਾ ਵਿਖੇ ਰੈੱਡ ਰਿਬਨ ਕਲੱਬ ਵੱਲੋਂ ਪ੍ਰਿੰਸੀਪਲ ਡਾ. ਸੁਰਜੀਤ ਸਿੰਘ ਦੀ ਯੋਗ ਅਗਵਾਈ ਵਿੱਚ ਪ੍ਰੋਗਰਾਮ ਅਫ਼ਸਰ ਪ੍ਰੋ.ਬਲਬੀਰ ਕੌਰ ਗਿੱਲ ਅਤੇ ਪ੍ਰੋ.ਗੁਰਸ਼ਰਨ ਕੌਰ ਚੀਮਾ ਦੀ ਦੇਖ-ਰੇਖ ਹੇਠ ਵਰਲਡ ਬਲੱਡ ਡੋਨਰ ਡੇ ਮੌਕੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਵਿੱਚ ਤਕਰੀਬਨ ਤੀਹ ਵਲੰਟੀਅਰਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ ਅਮਨਪ੍ਰੀਤ ਕੌਰ,ਮਨੀਸ਼ਾ ਅਤੇ ਨਵਦੀਪ ਕੌਰ ਨੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਸਾਰੇ ਹੀ ਵਲੰਟੀਅਰਾਂ ਨੇ ਆਪਣੇ ਪੋਸਟਰਾਂ ਰਾਹੀਂ ਵੱਧ ਤੋਂ ਵੱਧ ਖੂਨਦਾਨ ਕਰਨ ਦਾ ਸੁਨੇਹਾ ਦਿੱਤਾ।ਪ੍ਰੋ. ਸੁਖਪਾਲ ਕੌਰ ਗਰੇਵਾਲ ਅਤੇ ਪ੍ਰੋ. ਸਮਰਦੀਪ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ।ਜ਼ਿਕਰਯੋਗ ਹੈ ਕਿ 14 ਜੂਨ ਤੋਂ 14 ਜੁਲਾਈ ਤੱਕ ਇਹ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
Author: DISHA DARPAN
Journalism is all about headlines and deadlines.