ਬਠਿੰਡਾ, 15ਜੂਨ (ਗੁਰਪ੍ਰੀਤ ਚਹਿਲ)
ਪੰਜਾਬ ਅੰਦਰ ਆਪਣੇ ਧੁੰਦਲੇ ਭਵਿੱਖ ਨੂੰ ਦੇਖਦੇ ਹੋਏ ਜਿਵੇਂ ਨੌਜਵਾਨਾਂ ਅੰਦਰ ਵਿਦੇਸ਼ਾਂ ਵਿੱਚ ਜਾ ਆਪਣੇ ਸੁਨਹਿਰੇ ਭਵਿੱਖ ਲਈ ਸੁਪਨੇ ਦੇਖੇ ਜਾ ਰਹੇ ਹਨ ਉੱਥੇ ਹੀ ਹਰੇਕ ਸ਼ਹਿਰ ਜਗ੍ਹਾ ਜਗ੍ਹਾ ਬੈਠੇ ਇੰਮੀਗ੍ਰੇਸ਼ਨ ਏਜੰਟਾਂ ਵਿੱਚੋਂ ਸਹੀ ਏਜੰਟ ਦੀ ਚੋਣ ਕਰਨਾ ਵੀ ਉਹਨਾ ਲਈ ਵੱਡੀ ਚੁਣੌਤੀ ਸਾਬਤ ਹੋ ਰਿਹਾ ਹੈ। ਨੌਜਵਾਨਾਂ ਦੀ ਇਸੇ ਮਾਨਸਿਕਤਾ ਦਾ ਫਾਇਦਾ ਚੁੱਕਦੇ ਹੋਏ ਕੁੱਝ ਕਥਿਤ ਨਕਲੀ ਏਜੰਟਾਂ ਵੱਲੋਂ ਇਹਨਾ ਨੌਜਵਾਨਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਉਥੇ ਹੀ ਕੁੱਝ ਅਜਿਹੇ ਵੀ ਕਨਸਲਟੇਂਟ ਹਨ ਜਿਹੜੇ ਆਪਣੇ ਪੇਸ਼ੇ ਅਤੇ ਨੌਜਵਾਨਾਂ ਦੇ ਭਵਿਖ ਪ੍ਰਤੀ ਅੱਜ ਵੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ। ਇਹਨਾ ਵਿਚੋਂ ਹੀ ਇੱਕ ਨਾਮ ਵੀਜ਼ਾ ਐਕਸਪਰਟ ਇੰਮੀਗ੍ਰੇਸ਼ਨ ਕੰਪਨੀ ਦਾ ਵੀ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉਕਤ ਕੰਪਨੀ ਵੱਲੋਂ ਕੈਨੇਡਾ ਦੀਆਂ ਸੱਤ ਰਫਿਊਜਲਾਂ ਹੋਣ ਦੇ ਬਾਵਜੂਦ ਇੱਕ ਵਿਦਿਆਰਥੀ ਨੂੰ ਕੈਨੇਡਾ ਦਾ ਵੀਜ਼ਾ ਲੈਕੇ ਦਿੱਤਾ ਹੈ।ਇਸ ਬਾਰੇ ਗੱਲ ਕਰਦਿਆਂ ਵੀਜ਼ਾ ਐਕਸਪਰਟ ਇੰਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਟੀਚਰ ਕਲੋਨੀ ਬਠਿੰਡਾ ਵਾਸੀ ਤਰਨਜੋਤ ਸਿੰਘ ਨੇ ਆਈਲੈਟਸ ਦੇ 7 ਬੈਂਡ ਹੋਣ ਦੇ ਬਾਵਜੂਦ ਵੱਖ ਵੱਖ ਏਜੰਟਾਂ ਕੋਲ ਆਪਣੀ ਫਾਇਲ ਲਗਵਾਈ ਅਤੇ ਤਿੰਨ ਵਾਰ ਵਿਜ਼ਟਰ ਵੀਜ਼ਾ ਅਤੇ ਚਾਰ ਵਾਰ ਸਟੱਡੀ ਵੀਜ਼ਾ ਅਪਲਾਈ ਕੀਤਾ ਪਰ ਹਰ ਵਾਰ ਉਸਦੀ ਫਾਈਲ ਰਿਜੈਕਟ ਹੋ ਗਈ। ਆਖਿਰ ਉਹ ਵੀਜ਼ਾ ਐਕਸਪਰਟ ਇੰਮੀਗ੍ਰੇਸ਼ਨ ਕੰਪਨੀ ਸਾਹਮਣੇ ਕੋਸਮੋ ਹਸਪਤਾਲ ਨੇੜੇ ਮਹੇਸ਼ਵਰੀ ਚੌਂਕ ਪੁੱਜਾ। ਅਸੀਂ ਵੀ ਇਸ ਕੇਸ ਨੂੰ ਇੱਕ ਚੁਣੌਤੀ ਦੇ ਤੌਰ ਤੇ ਲਿਆ ਅਤੇ ਜਿਸ ਫਾਈਲ ਨੂੰ ਕੋਈ ਏਜੰਟ ਹੱਥ ਨਹੀਂ ਪਾ ਰਿਹਾ ਸੀ ਅਸੀਂ ਉਸ ਫਾਇਲ ਉੱਪਰ ਇਸ ਨੌਜਵਾਨ ਦੀ ਪੂਰੀ ਫੀਸ ਸਮੇਤ ਜੀ ਆਈ ਸੀ ਆਪਣੇ ਵੱਲੋਂ ਭਰਿਆ ਅਤੇ ਉਕਤ ਵਿਦਿਆਰਥੀ ਨੂੰ ਪੀ ਟੀ ਈ ਦੇ 73 ਨੰਬਰਾਂ ਉੱਤੇ ਕੁੱਝ ਘੰਟਿਆਂ ਵਿੱਚ ਨਾ ਸਿਰਫ ਕੈਨੇਡਾ ਦਾ ਸਟੱਡੀ ਵੀਜ਼ਾ ਹੀ ਲੈਕੇ ਦਿੱਤਾ ਬਲਕਿ ਸਰਕਾਰੀ ਕਾਲਜ ਅੰਦਰ ਇਸ ਨੌਜਵਾਨ ਦਾ ਦਾਖਲਾ ਕਰਵਾਇਆ।
ਉਨ੍ਹਾਂ ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਖੁੱਲਾ ਸੱਦਾ ਦਿੰਦਿਆਂ ਕਿਹਾ ਕਿ ਜਿੰਨਾ ਵਿਦਿਆਰਥੀਆਂ ਦੇ ਆਈਲੈਟਸ ਦੇ ਇੱਕ ਮੋਡਿਊਲ ਵਿਚੋਂ 5.5 ਜਾਂ ਪੀ ਟੀ ਈ ਵਿਚੋਂ 58 ਸਕੋਰ ਹਨ ਉਹ ਵੀਜ਼ਾ ਐਕਸਪਰਟ ਇੰਮੀਗ੍ਰੇਸ਼ਨ ਕੰਪਨੀ ਦੇ ਮਹੇਸ਼ਵਰੀ ਚੌਂਕ ਸਥਿਤ ਦਫਤਰ ਆਕੇ ਮਿਲ ਸਕਦੇ ਹਨ ਅਤੇ ਪੂਰੀ ਫੀਸ ਕੰਪਨੀ ਤੋਂ ਭਰਵਾ ਕੇ ਗਰੰਟੀ ਨਾਲ ਕੈਨੇਡਾ ਦਾ ਵੀਜ਼ਾ ਪ੍ਰਾਪਤ ਕਰ ਸਕਦੇ ਹਨ।
Author: DISHA DARPAN
Journalism is all about headlines and deadlines.