ਤਲਵੰਡੀ ਸਾਬੋ ਨੂੰ ਮਿਲੀਆਂ ਫਾਇਰਬ੍ਰਿਗੇਡ ਦੀਆਂ ਦੋ ਗੱਡੀਆ, ਐਮਐਲਏ ਨੇ ਕੀਤਾ ਲੋਕ ਅਰਪਣ

Facebook
Twitter
WhatsApp

 

ਤਲਵੰਡੀ ਸਾਬੋ 2 ਮਈ (ਰੇਸ਼ਮ ਸਿੱਧੂ)ਇਲਾਕਾ ਤਲਵੰਡੀ ਸਾਬੋ ਦੇ ਲੋਕਾਂ ਦੀ ਵਰ੍ਹਿਆਂ ਤੋਂ ਲਟਕਦੀ ਆ ਰਹੀ ਚਿਰੋਕਣੀ ਮੰਗ ਨੂੰ ਸਰਕਾਰ ਦੀ ਤਰਫ ਤੋਂ ਪੂਰਾ ਕਰਦਿਆਂ ਹਲਕਾ ਵਿਧਾਇਕਾ ਬਲਜਿੰਦਰ ਕੌਰ ਨੇ ਇਥੇ ਫਾਇਰਬ੍ਰਗੇਡ ਦੀਆਂ 2 ਨਵੀਆਂ ਨਕੋਰ ਗੱਡੀਆਂ ਨੂੰ ਲੋਕ ਅਰਪਣ ਕੀਤਾ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਗਜ਼ਨੀ ਵਗੈਰਾ ਦੀਆਂ ਦੁਖਾਂਤਕ ਘਟਨਾਵਾਂ ਵਾਪਰ ਜਾਣ ਦੇ ਵਕਤ ਪਿਛਲੇ ਲੰਬੇ ਅਰਸੇ ਤੋਂ ਇੱਥੇ ਫਾਇਰਬ੍ਰਗੇਡ ਸੇਵਾਵਾਂ ਦੇਣ ਦੀ ਕੇਵਲ ਚਰਚਾ ਤਾਂ ਕੀਤੀ ਜਾਂਦੀ ਰਹੀ ਪ੍ਰੰਤੂ ਪਿਛਲੀਆਂ ਸਰਕਾਰਾਂ ਦੇ ਵਕਤ ਉਸ ਨੂੰ ਅਮਲੀ ਜਾਮਾ ਪਹਿਨਾਉਣ ਦੀ ਖੇਚਲ ਕਿਸੇ ਵੀ ਸਰਕਾਰ ਨੇ ਨਹੀਂ ਸੀ ਕੀਤੀ।ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਕਿ ਫਾਇਰਬ੍ਰਗੇਡ ਦੀਆਂ ਗੱਡੀਆਂ ਤਾਂ ਆ ਗਈਆਂ ਪਰੰਤੂ ਸਟਾਫ ਤੋਂ ਬਿਨਾਂ ਕੰਮ ਕਿਵੇਂ ਚਲੇਗਾ, ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਇਹ ਪ੍ਰਬੰਧ ਵੀ ਮੁਕੰਮਲ ਕਰ ਲਿਆ ਜਾਵੇਗਾ। ਇੱਥੋਂ ਦੇ ਸਿਵਲ ਹਸਪਤਾਲ ਵਿੱਚੋ ਇਕੱਠੇ ਤਿੰਨ ਡਾਕਟਰਾਂ ਨੂੰ ਕੱਢ ਕੇ ਇਧਰ-ਉਧਰ ਭੇਜ ਦੇਣ ਪਿੱਛੋਂ ਐਮਰਜੈਂਸੀ ਸਿਹਤ ਸੇਵਾਵਾਂ ਦਾ ਘੋਰੜੂ ਵੱਜ ਜਾਣ ਦੇ ਸਵਾਲ ਉਪਰ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਜਲਦੀ ਹੀ ਪੂਰੀਆਂ ਰੈਗੂਲਰ ਸਿਹਤ ਸੇਵਾਵਾਂ ਨੂੰ ਨਿਰਵਿਘਨ ਚਾਲੂ ਕੀਤਾ ਜਾਵੇਗਾ ਤਾਂ ਕਿ ਸਿਹਤ ਸਮੱਸਿਆਵਾਂ ਦੇ ਵਕਤ ਇਲਾਕਾ ਨਿਵਾਸੀਆਂ ਨੂੰ ਕਠਨਾਈਆਂ ਦਾ ਸਾਹਮਣਾ ਨਾ ਕਰਨਾ ਪਵੇ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 2 8 7 6
Users Today : 2
Users Yesterday : 3