ਬਠਿੰਡਾ/ਸੰਗਤ ਮੰਡੀ, 02ਮਈ(ਚਾਨੀ)ਬਠਿੰਡਾ ਡੱਬਵਾਲੀ ਸੜਕ ਦੀ ਮੁਰੰਮਤ ਸ਼ੁਰੂ ਕਰਵਾਉਣ ਨੂੰ ਲੈ ਕੇ ਸੰਗਤ ਸਹਾਰਾ ਸੇਵਾ ਸੰਸਥਾ ਮਛਾਣਾ ਕਲੱਬ ਵੱਲੋਂ ਬਠਿੰਡਾ ਦਿਹਾਤੀ ਦੇ ਐਮਐਲਏ ਸ੍ਰੀ ਅਮਿਤ ਰਤਨ ਕੋਟਫੱਤਾ ਦਾ ਧੰਨਵਾਦ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਮੀਤ ਪ੍ਰਧਾਨ ਚਰਨਜੀਤ ਸਿੰਘ ਮਛਾਣਾ ਨੇ ਦੱਸਿਆ ਕਿ ਬਠਿੰਡਾ ਡੱਬਵਾਲੀ ਸੜਕ ਜੋ ਕਿ ਬੁਰੀ ਖਸਤਾ ਹਾਲਤ ਵਿੱਚ ਹੈ ਤੇ ਜਿਸਦੇ ਉੱਪਰ ਥਾਂ ਥਾਂ ਤੇ ਵੱਡੇ ਖੱਡੇ ਪੈ ਚੁੱਕੇ ਹਨ ਜਿਸ ਕਾਰਨ ਹਰ ਆਏ ਦਿਨ ਸੜਕ ਤੇ ਹਾਦਸੇ ਵਾਪਰਦੇ ਰਹਿੰਦੇ ਸਨ ਜਿਨ੍ਹਾਂ ਨੂੰ ਲੈ ਕੇ ਬੀਤੇ ਦਿਨੀਂ ਉਹ ਬਠਿੰਡਾ ਦਿਹਾਤੀ ਹਲਕੇ ਦੇ ਐਮ ਐਲ ਏ ਸ੍ਰੀ ਅਮਿਤ ਰਤਨ ਕੋਟਫੱਤਾ ਨੂੰ ਮਿਲੇ ਤੇ ਸਡ਼ਕ ਦੀ ਰਿਪੇਅਰ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਕੀਮਤੀ ਜਾਨਾਂ ਅਜਾਈਂ ਨਾ ਜਾਣ ਵਿਧਾਇਕ ਸ੍ਰੀ ਕੋਟ ਫੱਤਾ ਵੱਲੋਂ ਇਸ ਮੰਗ ਤੇ ਗੌਰ ਕਰਦਿਆਂ ਤੁਰੰਤ ਪੀਡਬਲਿਊਡੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਜਿਸ ਤੋਂ ਬਾਅਦ ਪੀਡਬਲਿਊਡੀ ਵਿਭਾਗ ਵੱਲੋਂ ਸੜਕ ਦੀ ਮੁਰੰਮਤ ਸ਼ੁਰੂ ਕੀਤੀ ਗਈ ਇਹ ਤਕਰੀਬਨ ਗਹਿਰੀ ਬੁੱਟਰ ਪਿੰਡ ਤਕ ਸੜਕ ਮੁਰੰਮਤ ਹੋ ਚੁੱਕੀ ਹੈ ਜਦਕਿ ਬਾਕੀ ਕੰਮ ਵੀ ਜਲਦੀ ਹੋਣ ਦੀ ਉਮੀਦ ਹੈ ਚਰਨਜੀਤ ਮਛਾਣਾ ਨੇ ਦੱਸਿਆ ਕਿ ਨਵੀਂ ਸਰਕਾਰ ਬਣਨ ਤੇ ਤੁਰੰਤ ਕੰਮ ਹੋ ਰਹੇ ਹਨ। ਹਲਕੇ ਦੇ ਵਿਧਾਇਕ ਸ੍ਰੀ ਅਮਿਤ ਰਤਨ ਕੋਟਫੱਤਾ ਵੱਲੋਂ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾ ਰਿਹਾ ਹੈ ਜਿਸ ਤੋਂ ਉਮੀਦ ਹੈ ਕਿ ਆਉਣ ਵਾਲੇ ਪੰਜ ਸਾਲਾਂ ਵਿੱਚ ਬਠਿੰਡਾ ਦਿਹਾਤੀ ਹਲਕੇ ਦੀ ਨੁਹਾਰ ਜ਼ਰੂਰ ਬਦਲੇਗੀ।
Author: DISHA DARPAN
Journalism is all about headlines and deadlines.