ਬਠਿੰਡਾ, 25 ਅਪ੍ਰੈਲ (ਸੰਨੀ ਚਹਿਲ)
ਪੂਰੇ ਵਿਸ਼ਵ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਅੱਜ ਇਸ ਹੱਦ ਤੱਕ ਔਖਾ ਅਤੇ ਨਿਰਾਸ਼ ਹੋ ਚੁੱਕਿਆ ਹੈ ਕਿ ਕੋਈ ਰਸਤਾ ਦਿਸਦਾ ਨਾ ਦੇਖ ਆਪਣੀ ਜੀਵਨ ਲੀਲਾ ਖਤਮ ਕਰਨ ਲਈ ਮਜਬੂਰ ਦਿਖਾਈ ਦੇ ਰਿਹਾ ਹੈ। ਪਰ ਲੱਖਾਂ ਦਾਅਵੇ ਕਰਨ ਦੇ ਬਾਵਜੂਦ ਕੋਈ ਵੀ ਸਰਕਾਰ ਕਿਸਾਨ ਦੀ ਬਾਂਹ ਫੜਨ ਨੂੰ ਤਿਆਰ ਨਹੀਂ। ਅੱਜ ਸੰਗਤ ਅਧੀਨ ਆਉਂਦੇ ਪਿੰਡ ਚੱਕ ਖੜਕ ਸਿੰਘ ਵਾਲਾ ਦਾ ਪੰਤਾਲੀ ਸਾਲਾ ਨੌਜਵਾਨ ਕਿਸਾਨ ਅਮਨਦੀਪ ਸਿੰਘ ਕਰੀਬ ਢਾਈ ਏਕੜ ਜਮੀਨ ਦਾ ਮਾਲਕ ਸੀ ਜੋ ਖੇਤੀਬਾੜ੍ਹੀ ਕਰਕੇ ਹੀ ਆਉਣਾ ਪਰਿਵਾਰ ਪਾਲ ਰਿਹਾ ਸੀ। ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਮ੍ਰਿਤਕ ਦੇ ਸਿਰ ਬੈਂਕਾਂ ਨੂੰ ਮਿਲਾ ਕੇ ਕਰੀਬ ਸੱਤ ਲੱਖ ਰੁਪਏ ਦਾ ਕਰਜ਼ਾ ਸੀ। ਵਾਰ ਵਾਰ ਬੈਂਕਾਂ ਵਾਲਿਆਂ ਦੇ ਗੇੜਿਆਂ ਤੋਂ ਉਕਤ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਉੱਤੋਂ ਇਸ ਵਾਰ ਕਣਕ ਦਾ ਝਾੜ ਵੀ ਕਾਫੀ ਘੱਟ ਨਿੱਕਲਣ ਕਾਰਨ ਅਮਨਦੀਪ ਨੂੰ ਪਰਿਵਾਰ ਦੇ ਪਾਲਣ ਪੋਸ਼ਣ ਦੀ ਵੀ ਚਿੰਤਾ ਸਤਾ ਰਹੀ ਸੀ। ਪਿਛਲੇ ਦਿਨੀਂ ਉਕਤ ਕਿਸਾਨ ਵੱਲੋਂ ਇਹਨਾ ਸਾਰੀਆਂ ਗੱਲਾਂ ਤੋਂ ਪ੍ਰੇਸ਼ਾਨ ਹੋ ਕੋਈ ਜ਼ਹਿਰੀਲੀ ਦਵਾਈ ਪੀ ਲਈ ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਇੱਕ ਵਿਧਵਾ ਬਜੁਰਗ ਮਾਂ, ਪਤਨੀ ਅਤੇ ਇੱਕ ਬੱਚੀ ਛੱਡ ਗਿਆ। ਥਾਣਾ ਸੰਗਤ ਪੁਲਿਸ ਵੱਲੋਂ ਮ੍ਰਿਤਕ ਦੀ ਮਾਤਾਦੇ ਬਿਆਨ ਉੱਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਦੀ ਯੋਗ ਸਹਾਇਤਾ ਕੀਤੀ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
Author: DISHA DARPAN
Journalism is all about headlines and deadlines.