ਬਠਿੰਡਾ, 28 ਮਾਰਚ ( ਰਾਵਤ ) ਬੀ.ਐਫ.ਜੀ.ਆਈ. ਵੱਲੋਂ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਖੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ 100 ਫ਼ੀਸਦੀ ਪਲੇਸਮੈਂਟ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਸੰਸਥਾ ਵੱਲੋਂ ਕਾਰਪੋਰੇਟ ਜਗਤ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਨੂੰ ਹੁਨਰਮੰਦ ਵੀ ਬਣਾਇਆ ਜਾ ਰਿਹਾ ਹੈ ਜਿਸ ਦੀ ਬਦੌਲਤ ਇਸ ਸੰਸਥਾ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ। ਕਰੋਨਾ ਕਾਲ ਤੋਂ ਬਾਅਦ ਨੌਕਰੀ ਦੇ ਬਾਜ਼ਾਰ ਅਤੇ ਸਿੱਖਿਆ ਦੇ ਬਦਲਦੇ ਸਰੂਪ ਦੁਆਰਾ ਪੈਦਾ ਚੁਣੌਤੀਆਂ ਅਤੇ ਭਿੰਨਤਾਵਾਂ ਦੇ ਬਾਵਜੂਦ ਬੀ.ਐਫ.ਜੀ.ਆਈ. ਦੇ ਵਿਦਿਆਰਥੀਆਂ ਦੀ ਪਲੇਸਮੈਂਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੰਸਥਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਵੱਲੋਂ ਸਮੇਂ ਸਮੇਂ ‘ਤੇ ਵੱਖ-ਵੱਖ ਪ੍ਰਸਿੱਧ ਕੰਪਨੀਆਂ ਦੀ ਪਲੇਸਮੈਂਟ ਡਰਾਈਵ ਆਯੋਜਿਤ ਕਰਵਾ ਕੇ ਵਿਦਿਆਰਥੀਆਂ ਨੂੰ ਨੌਕਰੀ ਪ੍ਰਾਪਤ ਕਰਨ ਦੇ ਭਰਪੂਰ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਸੰਸਥਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੇ ਅਜਿਹੇ ਸਾਰਥਿਕ ਯਤਨਾਂ ਦੀ ਬਦੌਲਤ ਵੱਖ-ਵੱਖ ਕੰਪਨੀਆਂ ਵਿੱਚ ਬੀ.ਐਫ.ਜੀ.ਆਈ. ਦੇ 165 ਵਿਦਿਆਰਥੀਆਂ ਦੀ ਪਲੇਸਮੈਂਟ ਬਹੁਤ ਹੀ ਸ਼ਾਨਦਾਰ ਪੈਕੇਜਾਂ ‘ਤੇ ਹੋਈ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ 1 ਵਿਦਿਆਰਥੀ ਦੀ 13 ਲੱਖ ਸਾਲਾਨਾ ਦੇ ਪੈਕੇਜ ‘ਤੇ ਅਤੇ 12 ਵਿਦਿਆਰਥੀਆਂ ਦੀ 10 ਲੱਖ ਸਾਲਾਨਾ ਦੇ ਪੈਕੇਜ ‘ਤੇ ਪਲੇਸਮੈਂਟ ਹੋਈ ਹੈ ਜਦੋਂ ਕਿ 5 ਤੋਂ 10 ਲੱਖ ਸਾਲਾਨਾ ਦਾ ਪੈਕੇਜ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਅੰਕੜਾ 40 ਤੋਂ ਪਾਰ ਹੋ ਗਿਆ ਹੈ।
ਵੱਖ-ਵੱਖ ਕੰਪਨੀਆਂ ਦੇ ਅਧਿਕਾਰੀਆਂ ਨੇ ਐਪਟੀਚਿਊਡ ਟੈੱਸਟ, ਗਰੁੱਪ ਡਿਸਕਸ਼ਨ ਰਾਹੀਂ ਵਿਦਿਆਰਥੀਆਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਤੋਂ ਬਾਅਦ ਵਿਦਿਆਰਥੀਆਂ ਦੀ ਆਨਲਾਈਨ/ਆਫ਼ਲਾਈਨ ਨਿੱਜੀ ਇੰਟਰਵਿਊ ਕੀਤੀ। ਵਿਦਿਆਰਥੀਆਂ ਨੇ ਪੂਰੇ ਹੌਸਲੇ ਅਤੇ ਸਵੈ-ਵਿਸ਼ਵਾਸ ਨਾਲ ਇੰਟਰਵਿਊ ਦਿੱਤੀ। ਵਿਦਿਆਰਥੀਆਂ ਦੀ ਕਾਰਪੋਰੇਟ ਜਗਤ ਅਤੇ ਇੰਡਸਟਰੀ ਨਾਲ ਸਬੰਧਿਤ ਸਮਝ ਅਤੇ ਤਕਨੀਕੀ ਜਾਣਕਾਰੀ ਤੋਂ ਕੰਪਨੀ ਅਧਿਕਾਰੀ ਬਹੁਤ ਪ੍ਰਭਾਵਿਤ ਹੋਏ। ਵਿਦਿਆਰਥੀਆਂ ਦੀ ਵਧੀਆ ਸੰਚਾਰ ਭਾਸ਼ਾ ਅਤੇ ਪੇਸ਼ੇਵਰ ਪਹੁੰਚ ਦੇ ਸਿੱਟੇ ਵਜੋਂ ਲਾਈਕਮਾਂਈਡਜ਼ ਕੰਪਨੀ ਨੇ ਬੀ.ਐਫ.ਜੀ.ਆਈ. ਦੇ 1 ਵਿਦਿਆਰਥੀਆਂ ਨੂੰ 13 ਲੱਖ ਤੇ ਸਾਲਾਨਾ ਪੈਕੇਜ ‘ਤੇ ਸੇਲਜ਼ ਮੈਨੇਜਰ ਵਜੋਂ ਚੁਣਿਆ ਹੈ ਜਦੋਂ ਕਿ ਬਾਇਯੂਜ ਦ ਲਰਨਿੰਗ ਐਪ ਨਾਮਕ ਪ੍ਰਮੁੱਖ ਕੰਪਨੀ ਨੇ ਬੀ.ਐਫ.ਜੀ.ਆਈ. ਦੇ 12 ਵਿਦਿਆਰਥੀਆਂ ਨੂੰ 10 ਲੱਖ ਸਾਲਾਨਾ ਪੈਕੇਜ ‘ਤੇ ਬਿਜ਼ਨਸ ਡਿਵੈਲਪਮੈਂਟ ਐਗਜ਼ੀਕਿਊਟਿਵ ਵਜੋਂ ਚੁਣਿਆ ਹੈ ਜਿਸ ਵਿੱਚ ਬੀ.ਟੈੱਕ ਦੇ 3, ਬੀ.ਕਾਮ. ਦੇ 3, ਐਮ.ਬੀ.ਏ. ਦੇ 3, ਬੀ.ਸੀ.ਏ. ਦੇ 2 ਅਤੇ ਬੀ.ਬੀ.ਏ. ਦਾ 1 ਵਿਦਿਆਰਥੀ ਸ਼ਾਮਲ ਹੈ। ਇਸ ਤੋਂ ਇਲਾਵਾ ਪ੍ਰੈਕਟੀਕਲੀ ਕੰਪਨੀ ਨੇ 8.5 ਲੱਖ ਸਾਲਾਨਾ ਪੈਕੇਜ ‘ਤੇ ਬੀ.ਐਫ.ਜੀ.ਆਈ. ਦੇ 18 ਵਿਦਿਆਰਥੀਆਂ ਨੂੰ ਅਕੈਡਮਿਕ ਕਾਊਂਸਲਰ ਵਜੋਂ ਅਤੇ 3 ਵਿਦਿਆਰਥੀਆਂ ਨੂੰ ਸੀ.ਐਸ.ਐਮ. ਵਜੋਂ ਚੁਣਿਆ ਹੈ। ਇਸੇ ਤਰ੍ਹਾਂ ਜਾਰੋ ਐਜੂਕੇਸ਼ਨ ਕੰਪਨੀ ਨੇ ਐੈਮ.ਬੀ.ਏ. ਦੇ ਇੱਕ ਵਿਦਿਆਰਥੀ ਨੂੰ 8.46 ਲੱਖ ਸਾਲਾਨਾ ਦੇ ਪੈਕੇਜ ‘ਤੇ ਮੈਨੇਜਮੈਂਟ ਟਰੇਨੀ ਵਜੋਂ ਚੁਣਿਆ ਹੈ। ਇਸ ਦੇ ਨਾਲ ਹੀ ਇੱਕ ਹੋਰ ਪਲੇਸਮੈਂਟ ਡਰਾਈਵ ਦੌਰਾਨ ਐੈਮ.ਬੀ.ਏ. ਦੇ 1 ਵਿਦਿਆਰਥੀ ਨੂੰ ਅਤੇ ਬੀ.ਕਾਮ. ਦੇ 2 ਵਿਦਿਆਰਥੀਆਂ ਨੂੰ ਕ੍ਰਮਵਾਰ 7 ਲੱਖ ਅਤੇ 6.4 ਲੱਖ ਸਾਲਾਨਾ ਦੇ ਪੈਕੇਜ ‘ਤੇ ਬਿਜ਼ਨਸ ਡਿਵੈਲਪਮੈਂਟ ਕਾਊਂਸਲਰ ਵਜੋਂ ਪਲੇਨਟ ਸਪਾਰਕ ਕੰਪਨੀ ਨੇ ਚੁਣਿਆ ਹੈ। ਇਸ ਤੋਂ ਇਲਾਵਾ ਹਾਈਕ ਐਜੂਕੇਸ਼ਨ ਕੰਪਨੀ ਨੇ ਐਮ.ਬੀ.ਏ. ਦੇ 4 ਵਿਦਿਆਰਥੀਆਂ ਨੂੰ 5.82 ਲੱਖ ਸਾਲਾਨਾ ਦੇ ਪੈਕੇਜ ‘ਤੇ, ਬੀ.ਟੈੱਕ ਦੇ 5 ਵਿਦਿਆਰਥੀਆਂ ਨੂੰ 5.58 ਲੱਖ ਸਾਲਾਨਾ ਦੇ ਪੈਕੇਜ ‘ਤੇ ਅਤੇ ਬੀ.ਬੀ.ਏ . ਦੇ 2 ਵਿਦਿਆਰਥੀਆਂ ਨੂੰ 4.86 ਲੱਖ ਸਾਲਾਨਾ ਦੇ ਪੈਕੇਜ ‘ਤੇ ਕੈਰੀਅਰ ਡਿਵੈਲਪਮੈਂਟ ਮੈਨੇਜਰ ਵਜੋਂ ਚੁਣਿਆ ਹੈ। ਇਸੇ ਤਰ੍ਹਾਂ ਵਿਪਰੋ ਕੰਪਨੀ ਨੇ ਬੀ.ਟੈੱਕ (ਕੰਪਿਊਟਰ ਸਾਇੰਸ ਇੰਜ.) ਦੇ 4 ਵਿਦਿਆਰਥੀਆਂ ਨੂੰ ਸਾਫ਼ਟਵੇਅਰ ਇੰਜੀਨੀਅਰ ਵਜੋਂ ਚੁਣਿਆ ਹੈ ਜਦੋਂ ਕਿ ਟੀ.ਸੀ.ਐਸ. ਕੰਪਨੀ ਨੇ ਬੀ.ਟੈੱਕ (ਕੰਪਿਊਟਰ ਸਾਇੰਸ ਇੰਜ.) ਦੇ 2 ਵਿਦਿਆਰਥੀਆਂ ਨੂੰ ਅਸਿਸਟੈਂਟ ਸਿਸਟਮ ਟਰੇਨੀ ਵਜੋਂ ਚੁਣ ਲਿਆ ਹੈ। ਇਸ ਤੋਂ ਇਲਾਵਾ ਲਰਨਿੰਗ ਰੂਟਸ ਪ੍ਰਾ. ਲਿਮ., ਡਿਲੋਇਟੀ, ਚਿਕਮਿਕ, ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਆਦਿ ਨੇ ਵੀ ਵਿਦਿਆਰਥੀਆਂ ਨੂੰ ਸ਼ਾਨਦਾਰ ਪੈਕੇਜਾਂ ‘ਤੇ ਨੌਕਰੀ ਲਈ ਚੁਣਿਆ ਹੈ।
ਵਿਦਿਆਰਥੀਆਂ ਦੀ ਸ਼ਾਨਦਾਰ ਪਲੇਸਮੈਂਟ ਦੀ ਖ਼ੁਸ਼ੀ ਸਾਂਝੀ ਕਰਦਿਆਂ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਸੰਸਥਾ ਵਿਖੇ ਪਲੇਸਮੈਂਟ ਲਈ ਲਗਾਤਾਰ ਉਪਰਾਲੇ ਜਾਰੀ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਹੋਰ ਵੀ ਬਹੁਤ ਸਾਰੀਆਂ ਬਹੁਕੌਮੀ ਕੰਪਨੀਆਂ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਆ ਰਹੀਆਂ ਹਨ। ਕਾਰਪੋਰੇਟ ਜਗਤ ਅਤੇ ਇੰਡਸਟਰੀ ਦੀ ਮੰਗ ਅਨੁਸਾਰ ਸੰਸਥਾ ਵੱਲੋਂ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕੀਤਾ ਜਾਂਦਾ ਹੈ ਜਿਸ ਸਦਕਾ ਹਰ ਕੋਰਸ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਬਹੁਤ ਸ਼ਾਨਦਾਰ ਪੈਕੇਜਾਂ ‘ਤੇ ਹੋ ਰਹੀ ਹੈ । ਡਾ. ਧਾਲੀਵਾਲ ਨੇ ਕਾਲਜ ਦੇ ਮਿਹਨਤੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਸਫਲ ਹੋਏ ਸਾਰੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਬੀ.ਐਫ.ਜੀ.ਆਈ. ਦੇ ਵਿਦਿਆਰਥੀਆਂ ਨੂੰ ਪਲੇਸਮੈਂਟ ਦਾ ਮੌਕਾ ਪ੍ਰਦਾਨ ਕਰਨ ਲਈ ਉਨ੍ਹਾਂ ਨੇ ਉਪਰੋਕਤ ਸਾਰੀਆਂ ਕੰਪਨੀਆਂ ਦੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।
Author: DISHA DARPAN
Journalism is all about headlines and deadlines.