ਬਠਿੰਡਾ 30 ਮਾਰਚ ( ਗੁਰਪ੍ਰੀਤ ਚਹਿਲ ) ਪੰਜਾਬ ਅੰਦਰ ਆਪਣੇ ਪੈਰ ਪੂਰੀ ਤਰਾਂ ਪਸਾਰ ਚੁੱਕਿਆ ਚਿੱਟਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਨੌਜਵਾਨ ਜ਼ਿੰਦਗੀਆਂ ਨੂੰ ਨਿਗਲਦਾ ਜਾ ਰਿਹਾ ਹੈ। ਬਠਿੰਡਾ ਵਿੱਚ ਪਿਛਲੇ ਕੁੱਝ ਹੀ ਘੰਟਿਆਂ ਵਿੱਚ ਜਿੱਥੇ ਨਸ਼ੇ ਕਾਰਣ ਤਿੰਨ ਮੌਤਾਂ ਹੋ ਚੁੱਕੀਆਂ ਹਨ ਉਥੇ ਹੀ ਅੱਜ ਬਠਿੰਡਾ ਦੇ ਸਾਈਂ ਨਗਰ ਵਿਖੇ ਇੱਕ ਖਾਲੀ ਪਲਾਟ ਚੋਂ ਇੱਕ ਹੋਰ ਨੌਜਵਾਨ ਲੜਕੇ ਦੀ ਲਾਸ਼ ਮੁਹੱਲਾ ਵਾਸੀਆਂ ਨੂੰ ਮਿਲੀ। ਮੁਹਲ਼ਾ ਵਾਸੀਆਂ ਵੱਲੋਂ ਇਸਦੀ ਇਤਲਾਹ ਸਬੰਧਿਤ ਪੁਲਿਸ ਚੌਂਕੀ ਤੋ ਇਲਾਵਾ ਸਹਾਰਾ ਜਨ ਸੇਵਾ ਨੂੰ ਵੀ ਦਿੱਤੀ ਗਈ ਜਿਸਤੇ ਸਹਾਰਾ ਵਰਕਰਾਂ ਹਰਬੰਸ ਸਿੰਘ ਅਤੇ ਸੰਦੀਪ ਗਿੱਲ ਨੇ ਆਉਣੀ ਟੀਮ ਸਮੇਤ ਪਹੁੰਚ ਆਪਣੀ ਕਾਰਵਾਈ ਸ਼ੁਰੂ ਕੀਤੀ। ਮੌਕੇ ਦੇ ਗਵਾਹ ਦੀਪ ਸਿੰਘ ਨਗਰ ਦੇ ਰਹਿਣ ਵਾਲੇ ਸੰਜੇ ਕੁਮਾਰ ਨੇ ਦੱਸਿਆ ਕਿ ਅੱਜ ਸਵੇਰ ਉਨ੍ਹਾਂ ਨੇ ਇੱਕ ਲੜਕੇ ਦੀ ਲਾਸ਼ ਸਾਈ ਨਗਰ ਦੇ ਇੱਕ ਖਾਲੀ ਪਲਾਟ ਵਿੱਚ ਪਈ ਦੇਖੀ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪ੍ਰਤੱਖ ਦਰਸ਼ੀ ਦੇ ਦੱਸਣ ਅਨੁਸਾਰ ਮ੍ਰਿਤਕ ਦੇ ਕੋਲ ਨਸ਼ੇ ਲਈ ਵਰਤੀ ਇੱਕ ਸਰਿੰਜ ਵੀ ਪਈ ਸੀ ਪਰ ਪੁਲਿਸ ਨੇ ਮੌਕੇ ਤੋ ਉਸ ਸਰਿੰਜ ਨੂੰ ਹਟਾ ਦਿੱਤਾ। ਜਿੱਥੇ ਪੁਲਿਸ ਇਹਨਾ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕਰਨ ਵਿੱਚ ਕਿਤੇ ਨਾ ਕਿਤੇ ਅਸਫਲ ਦਿਖਾਈ ਦੇ ਰਹੀ ਹੈ ਉਥੇ ਹੀ ਪੁਲਿਸ ਦਾ ਇਸ ਤਰਾਂ ਮੌਕੇ ਤੋ ਨਸ਼ੇ ਨਾਲ ਸਬੰਧਤ ਸਬੂਤਾਂ ਨੂੰ ਗਾਇਬ ਕਰਨਾ ਵੀ ਕਈ ਸਵਾਲ ਖੜ੍ਹੇ ਕਰਦਾ ਹੈ।
Author: DISHA DARPAN
Journalism is all about headlines and deadlines.