ਬਠਿੰਡਾ 31 ਮਾਰਚ (ਰਾਵਤ ) ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ,ਬਠਿੰਡਾ ਦੇ ਸਮੂਹ ਸਟਾਫ਼ ਵੱਲੋਂ ਅੱਜ ਮਿਤੀ 31.03.2022(ਵੀਰਵਾਰ) ਨੂੰ ਆਪਣੀਆਂ ਲੰਬਿਤ ਮੰਗਾਂ ਪੂਰੀਆਂ ਨਾ ਹੋਣ ਕਰਕੇ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ਜਾਰੀ ਰਹੀ।
ਕੁਝ ਮਹੀਨਿਆਂ ਤੋਂ ਐਮ.ਆਰ.ਐਸ.ਪੀ.ਟੀ.ਯੂ. ਦਾ ਸਮੂਹ ਸਟਾਫ਼ ਵੀ ਛੇਵਾਂ-ਪੇਅ-ਕਮਿਸ਼ਨ ਲਾਗੂ ਨਾਂ ਕਰਨ ਅਤੇ ਹਰੇਕ ਮਹੀਨੇ ਤਨਖ਼ਾਹ ਅਨਿਯਮਿਤ ਤਰੀਕੇ ਨਾਲ ਮਿਲਣ ਕਰਕੇ ਅਤੇ ਹੋਰ ਸੰਬੰਧਿਤ ਮੰਗਾਂ ਪੂਰੀਆਂ ਨਾ ਹੋਣ ਕਰਕੇ ਹੜਤਾਲ ਤੇ ਹੈ। ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਕੱਲ ਧਰਨੇ ਦੀ ਮੰਗ ਨੂੰ ਲੈ ਕੇ 5-ਮੈਬਰੀ ਕਮੇਟੀ ਬਣਾ ਦਿੱਤੀ ਹੈ। ਧਰਨੇ ਦੇ ਮੁਲਾਜ਼ਮ ਸਾਥੀ ਸ਼੍ਰੀ ਰਜਿੰਦਰ ਸਿੰਘ ਨਰੂਆਣਾ, ਕੈਲਾਸ ਜੋਸ਼ੀ, ਚੰਦਰ ਗਗਨ, ਸੁਖਵਿਦੰਰ ਸਿੰਘ, ਰਵਿੰਦਰ ਕੁਮਰਾ, ਸੰਜੀਵ ਕੁਮਾਰ, ਸੁਖਜੀਤ ਸਿੰਘ ਜੀ ਨੇ ਯੂਨੀਵਰਸਿਟੀ ਪ੍ਰਸ਼ਾਸ਼ਨ ਵੱਲੋਂ ਬਣਾਈ 5-ਮੈਬਰੀ ਕਮੇਟੀ ਨਾਲ ਮੀਟਿੰਗ ਕੀਤੀ ਪਰ ਉਸਦਾ ਕੋਈ ਸਿੱਟਾ ਨਹੀ ਨਿਕਲਿਆ। ਕਮੇਟੀ ਵੱਲੋਂ ਇੱਕੋਂ ਹੀ ਅਪੀਲ ਸੀ ਕਿ ਮੁਲਾਜ਼ਮ ਸਾਥੀ ਧਰਨਾ ਖਤਮ ਕਰਕੇ ਕੰਮ ਤੇ ਮੁੜ ਆਣ ਪਰ ਉਹਨ੍ਹਾਂ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਵੀ ਠੋਸ ਭਰੋਸਾ ਨਹੀ ਦਿੱਤਾ ਗਿਆ। ਇਸ ਲਈ ਸਮੂਹ ਮੁਲਾਜ਼ਮਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਹੁਣ ਅਣਮਿੱਥੇ ਸਮੇਂ ਲਈ ਕਲਮਛੋੜ ਹੜਤਾਲ ਅਤੇ ਧਰਨਾ ਛੇਵੇਂ ਪੇਅ ਕਮਿਸ਼ਨ ਸਮੇਤ ਏਰੀਅਰ ਮਿਲਣ ਤੱਕ ਜ਼ਾਰੀ ਰਹੇਗਾ।
Author: DISHA DARPAN
Journalism is all about headlines and deadlines.