ਬਠਿੰਡਾ,30ਮਾਰਚ ( ਗੁਰਪ੍ਰੀਤ ਚਹਿਲ) ਵੱਡੇ ਸ਼ਹਿਰਾਂ ਤੋਂ ਹੁੰਦਾ ਹੋਇਆ ਚਿੱਟਾ ਰੂਪੀ ਨਸ਼ੇ ਦਾ ਜ਼ਹਿਰ ਪਿੰਡਾਂ ਦੀ ਹਰ ਗਲੀ ਪਹੁੰਚ ਚੁੱਕਿਆ ਹੈ ਜੋ ਰੋਜ਼ਾਨਾ ਸੈਂਕੜੇ ਜ਼ਿੰਦਗੀਆਂ ਨੂੰ ਨਿਗਲਦਾ ਜਾ ਰਿਹਾ ਹੈ। ਪਰ ਵੱਡੇ ਵੱਡੇ ਦਾਅਵੇ ਕਰਨ ਵਾਲਾ ਪੁਲਿਸ ਪ੍ਰਸ਼ਾਸ਼ਨ ਮੂਕ ਦਰਸ਼ਕ ਬਣਿਆ ਦਿਖਾਈ ਦੇ ਰਿਹਾ ਹੈ।ਅੱਜ ਬਠਿੰਡਾ ਨੇੜਲੇ ਪਿੰਡ ਦੇਸੁ ਯੋਧਾ ਦੀ ਇੱਕ ਕੱਸੀ ਉੱਤੇ ਇੱਕ ਨੌਜਵਾਨ ਮ੍ਰਿਤਕ ਪਾਇਆ ਗਿਆ ਜਿਸਦੇ ਬਾਂਹ ਤੇ ਲੱਗੀ ਸਰਿੰਜ ਸਾਫ ਸੰਕੇਤ ਦੇ ਰਹੀ ਹੈ ਕਿ ਉਕਤ ਦੀ ਮੌਤ ਦਾ ਕਾਰਨ ਗਲੀ ਗਲੀ ਵਿਕਦਾ ਚਿੱਟਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੱਕਾ ਕਲਾਂ ਦਾ ਸੁਖਮੰਦਰ ਸਿੰਘ ਜਿਹੜਾ ਕਿ ਮੌਜੂਦਾ ਸਮੇਂ ਚੱਕ ਰੁਲਦੂ ਸਿੰਘ ਵਾਲਾ ਵਿਖੇ ਰਹਿ ਰਿਹਾ ਸੀ ਅਤੇ ਇੱਕ ਸ਼ਰਾਬ ਦੀ ਫੈਕਟਰੀ ਵਿੱਚ ਕੰਮ ਕਰਦਾ ਸੀ ਅੱਜ ਇਸ ਚਿੱਟੇ ਦੀ ਭੇਂਟ ਚੜ੍ਹ ਗਿਆ। ਪਿੰਡ ਵਾਲਿਆਂ ਨੇ ਕਿਹਾ ਕਿ ਅਸੀਂ ਬਹੁਤ ਵਾਰ ਪ੍ਰਸ਼ਾਸ਼ਨ ਨੂੰ ਬੇਨਤੀ ਕਰ ਚੁੱਕੇ ਹਾਂ ਪਰ ਸ਼ਰੇਆਮ ਵਿਕਦੇ ਚਿੱਟੇ ਨੂੰ ਰੋਕਣ ਵਿੱਚ ਪੁਲਿਸ ਕਿਤੇ ਨਾ ਕਿਤੇ ਨਾਕਾਮ ਹੁੰਦੀ ਦਿਖਾਈ ਦੇ ਰਹੀ ਹੈ।
Author: DISHA DARPAN
Journalism is all about headlines and deadlines.