ਬਠਿੰਡਾ , 25 ਮਾਰਚ ( ਰਾਣਾ ਸ਼ਰਮਾ )
ਟਰੱਕ ਯੂਨੀਅਨ ਰਾਮਪੁਰਾ ਫੂਲ ਦੇ ਪ੍ਰਧਾਨ ਦੀ ਚੋਣ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਸਰਵਸੰਮਤੀ ਨਾਲ ਕੀਤੀ ਗਈ, ਤੇ ਸਤਵਿੰਦਰ ਸਿੰਘ ਪੰਮਾ ਨੂੰ ਪ੍ਰਧਾਨ ਬਣਾਇਆ ਗਿਆ ,ਅਤੇ ਉਹਨਾਂ ਨਾਲ ਤਿੰਨ ਮੈਂਬਰੀ ਕਮੇਟੀ ‘ਚ ਬੂਟਾ ਸਿੰਘ, ਗੋਰਾ ਲਾਲ ਘੰਡਾਬੰਨਾ ਤੇ ਜੋਗਿੰਦਰ ਸਿਘ ਸਾਮਲ ਕੀਤੇ ।
ਇਸ ਮੌਕੇ ਨਵੇਂ ਬਣੇ ਟਰੱਕ ਯੂਨੀਅਨ ਦੇ ਪ੍ਰਧਾਨ ਸਤਵਿੰਦਰ ਸਿੰਘ ਪੰਮਾ ਤੇ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਟਰੱਕ ਯੂਨੀਅਨ ਵਿੱਚ ਕਿਸੇ ਨਾਲ ਭੇਦਭਾਵ ਨਹੀ ਕੀਤਾ ਜਾਵੇਗਾ ! ਅਤੇ ਪਾਰਟੀਬਾਜੀ ਤੋ ਉੱਪਰ ਉੱਠ ਕੇ ਸਾਰਿਆ ਨੂੰ ਨਾਲ ਲੈਕੇ ਕੰਮ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਟਰੱਕ ਉਪਰੇਟਰਾ ਦੀ ਭਲਾਈ ਲਈ ਚੰਗੀਆਂ ਯੋਜਨਾਵਾਂ ਬਣਾਈਆ ਜਾਣਗੀਆਂ।
ਇਸ ਸਬੰਧੀ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ , ਕਿ ਪਿਛਲੀਆਂ ਸਰਕਾਰਾਂ ਵਾਂਗ ਟਰੱਕ ਯੂਨੀਅਨ ਵਿੱਚ ਕਿਸੇ ਕਿਸਮ ਦੀ ਸਿਆਸੀ ਦਖਲ ਅੰਦਾਜ਼ੀ ਨਹੀ ਕੀਤੀ ਜਾਵੇਗੀ ! ਟਰੱਕ ਯੂਨੀਅਨ ਦਾ ਕੰਮ ਪਾਰਦਰਸ਼ੀ ਢੰਗ ਨਾਲ ਚਲਾਉਣ ਦੀ ਖੁੱਲ ਹੋਵੇਗੀ। ਕਿਸੇ ਕਿਸਮ ਦੀ ਹੇਰਾਫੇਰੀ ਜਾਂ ਬੇਈਮਾਨੀ ਕਰਨ ਵਾਲੇ ਨੂੰ ਬਖਸਿਆ ਨਹੀ ਜਾਵੇਗਾ ! ਭਾਵੇ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ। ਉਹਇਸ ਮੌਕੇ ਹੋਰਨਾਂ ਤੋ ਇਲਾਵਾ ਦਵਿੰਦਰ ਸਿੰਘ ਭੋਲਾ, ਰਵੀ ਸਿੰਗਲਾ ਕਾਲਾ ਭੁੱਚੋ, ਹਰਜਿੰਦਰ ਸਿੰਘ ਬਾਵਾ, ਸੇਰ ਸਿੰਘ ਬਹਾਦਰ ,ਧਰਮ ਸਿੰਘ ਪੀ,ਜੀ,ਆਰ ਵਾਲੇ, ਯੋਧਾ ਮਹਿਰਾਜ, ਅਮਰਜੀਤ ਸਿੰਘ ਗੋਰਾ ਮਹਿਰਾਜ, ਗੋਰਾ ਸਿੰਘ, ਮਨਬੀਰ ਸਿੰਘ ਪ੍ਰਧਾਨ ਰਾਇਸ ਮਿੱਲ ਸੈਂਲਰ ਐਸੋਸੀਏਸ਼ਨ, ਨਰੇਸ ਕੁਮਾਰ ਬਿੱਟੂ, ਮਨੋਜ ਕੁਮਾਰ ਮੁੰਨਾ, ਮਨਪ੍ਰੀਤ ਨਿੱਕਾ, ਸੁਖਚੈਨ ਚੈਨਾ, ਸੁਖਮੰਦਰ ਫੂਲ, ਬੱਬੂ ਖਾਨ, ਰਵਿੰਦਰ ਸਿੰਘ ਨਿੱਕਾ ,ਸੋਨੂੰ ,ਕਾਕਾ ਭਾਟੀਆ , ਕੁਲਦੀਪ ਸਿੰਘ ਜੱਸਲ, ਸੂਰਜ,ਲੱਕੀ, ਮਨੀ, ਬੱਬਰ, ਟੈਨਾ,ਦਰਸਨ ਸਿੰਘ ਤੇ ਹਰਜੀਤ ਸਿੰਘ ਭੂੰਦੜ ਆਦਿ ਹਾਜਰ ਸਨ।
Author: DISHA DARPAN
Journalism is all about headlines and deadlines.