ਬਠਿੰਡਾ,24ਮਾਰਚ (ਮਨਿੰਦਰ ਸਿੰਘ ਸਿੱਧੂ)
ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਬਠਿੰਡਾ ਦੇ ਸਕੱਤਰ ਸਵਰਨ ਸਿੰਘ ਪੂਹਲੀ ਨੇ ਦੱਸਿਆ ਕਿਰਤੀ ਕਿਸਾਨ ਯੂਨੀਅਨ ਪਿੰਡ ਕਮੇਟੀ ਦੇ ਪ੍ਰਧਾਨ ਗਿਆਨ ਸਿੰਘ ਦੀ ਪ੍ਰਧਾਨਗੀ ਹੇਠਾਂ ਗੁਰਦੁਆਰਾ ਦੇ ਨਵੇਂ ਹਾਲ ਦੇ ਵਿਚ 23 ਮਾਰਚ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ,ਰਾਜਗੁਰੂ,ਸੁਖਦੇਵ ਦਾ ਸ਼ਹੀਦੀ ਦਿਹਾਡ਼ਾ ਮਨਾਇਆ ਗਿਆ।ਇਸ ਮੌਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਸ਼ਹੀਦਾਂ ਨੇ ਜੋ ਮਕਸਦ ਲਈ ਕੁਰਬਾਨੀ ਦਿੱਤੀ ਸੀ, ਉਹ ਅਜੇ ਤੱਕ ਪੂਰਾ ਨਹੀਂ ਹੋਇਆ ਅਧੂਰੇ ਰਹਿੰਦੇ ਸੁਪਨੇ ਨੂ ਪੂਰਾ ਕਰ ਲਈ ਭਗਤ ਸਿੰਘ ਨੂੰ ਸਮਝਣ ਅਤੇ ਪੜ੍ਹਨਾ ਪਊਗਾ ਭਗਤ ਸਿੰਘ ਦੇ ਸਾਥੀਆਂ ਨੇ ਕਿਹਾ ਕਿ ਸਾਡੀ ਜੰਗ ਓਨਾ ਚਿਰ ਜਾਰੀ ਰਹੂ ਜਿੰਨਾ ਚਿਰ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ,ਅੱਜ ਦੇ ਸਮੇਂ ਦੀ ਲੋੜ ਹੈ ਕਿ ਨਵੇਂ ਸਿਰੇ ਤੋਂ ਸੰਘਰਸ਼ ਵਿੱਢਿਆ ਜਾਵੇਗਾ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਅਮਰਜੀਤ ਹਨੀ ਨੇ ਸੰਬੋਧਨ ਕਰਦਿਆ ਕਿਹਾ ਕਿ 1947 ਤੋਂ ਬਾਅਦ ਅੰਗਰੇਜ਼ ਚਲੇ ਗਏ,ਪਰ ਉਨ੍ਹਾਂ ਦੀ ਥਾਂ ਤੇ ਭਾਰਤੀ ਹਾਕਮ ਗੱਦੀ ਦੇ ਬੈਠਕੈ ਲਗਾਤਾਰ ਲੋਕਾਂ ਦੀ ਲੁੱਟ ਕਰ ਹਨ, ਅਤੇ ਜਬਰ ਹੁੰਦਾ ਆ ਰਿਹਾ ਹੈ,ਪਹਿਲਾਂ ਈਸਟ ਇੰਡੀਆ ਇੱਕੋ ਕੰਪਨੀ ਸੀ। ਭਾਰਤੀ ਲੋਕਾਂ ਨੂੰ ਲੁੱਟਣ ਵਾਲੀ ਅੱਜ ਹਜ਼ਾਰਾਂ ਕੰਪਨੀਆਂ ਭਾਰਤ ਦੇ ਵਿਚ ਕਿਰਤੀਆਂ ਨੂੰ ਲੁੱਟ ਰਹੀਆਂ ਹਨ,ਕਾਰਪੋਰੇਟ ਘਰਾਣੇ ਦੇ ਖ਼ਿਲਾਫ਼ ਤਿੱਖੇ ਸੰਘਰਸ਼ ਦੀ ਅੱਜ ਸਮੇਂ ਦੀ ਲੋੜ ਹੈ,ਇਸ ਮੌਕੇ ਸੰਬੋਧਨ ਕਰਦਿਆ ਸਾਨੂੰ ਆਮ ਲੋਕਾਂ ਨੂੰ ਜਥੇਬੰਦ ਹੋਣ ਦਾ ਸੱਦਾ ਦਿੱਤਾ।ਅੱਜ ਦੇ ਪ੍ਰੋਗਰਾਮ ਦੀ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਸਵਰਨ ਸਿੰਘ ਨੇ ਦੱਸਿਆ ਦਿੱਲੀ ਕਿਸਾਨ ਮੋਰਚੇ ਵਿੱਚ ਯੋਗਦਾਨ ਪਾਉਣ ਵਾਲੇ 30 ਪਰਿਵਾਰਾਂ ਨੂੰ ਯਾਦ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। ਪਿੰਡ ਕਮੇਟੀ ਵੱਲੋਂ ਵਿਸ਼ੇਸ਼ ਕਰਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੂੰ ਵੀ ਸਨਮਾਨਤ ਕੀਤਾ,ਇਤਿਹਾਸ ਦੇ ਵਿਚ ਪਹਿਲੀ ਵਾਰ ਹੋਇਆ ਕਿ ਐਡਾ ਲੰਮਾ ਸੰਘਰਸ਼ ਲੋਕਾਂ ਨੇ ਲੜ ਕੇ ਜਿੱਤ ਪ੍ਰਾਪਤ ਕੀਤੀ।ਇਸ ਮੌਕੇ ਪਿੰਡ ਕਮੇਟੀ ਦੇ ਪਿੰਡ ਕਮੇਟੀ ਦੇ ਪ੍ਰਧਾਨ ਗਿਆਨ ਸਿੰਘ,ਮੀਤ ਪ੍ਰਧਾਨ ਬਲਤੇਜ ਸਿੰਘ ਖਜ਼ਾਨਚੀ ਹੈਪੀ ਸਿੰਘ, ਜਸਵੰਤ ਸਿੰਘ ਜ਼ੈਲਦਾਰ,ਬੱਬੂ ਸਿੰਘ,ਗੁਰਟੇਕ ਸਿੰਘ ਮੁੱਖਪਾਲ ਸਿੰਘ, ਪਰਮਜੀਤ ਖਾਲਸਾ,ਨਰਦੇਵ ਸਿੰਘ ਡੀ ਸੀ,ਪਰਮਿੰਦਰ ਸਿੰਘ ਹਰਬੰਸ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਸਮੂਹ ਨਗਰ ਨਿਵਾਸੀਆ ਨੇ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ।
Author: DISHA DARPAN
Journalism is all about headlines and deadlines.