ਬਠਿੰਡਾ,24ਮਾਰਚ (ਮਨਿੰਦਰ ਸਿੰਘ ਸਿੱਧੂ):- ਵਰਲਡ ਕੈਂਸਰ ਕੇਅਰ ਵੱਲੋਂ ਜਿੱਥੇ ਪੂਰੇ ਪੰਜਾਬ ਵਿੱਚ ਕੈਂਸਰ ਚੈੱਕ ਅੱਪ ਲਗਾਏ ਜਾ ਰਹੇ ਹਨ ਉੱਥੇ ਹੀ ਸੁਖ ਸੇਵਾ ਸੁਸਾਇਟੀ ਪੰਜਾਬ ਦੇ ਸਹਿਯੋਗ ਨਾਲ ਬਠਿੰਡਾ ਦੇ ਰੇਲਵੇ ਸਟੇਸ਼ਨ ਉੱਪਰ ਬੀਕਾਨੇਰ ਨੂੰ ਜਾਣ ਵਾਲੀ ਕੈਂਸਰ ਟਰੇਨ ਦੇ ਮਰੀਜ਼ਾਂ ਲਈ ਲੰਗਰ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਇਸ ਹਫਤੇ ਵਰਲਡ ਕੈਂਸਰ ਕੇਅਰ ਦੇ ਕੈਨੇਡਾ ਇੰਚਾਰਜ ਕੁਲਦੀਪ ਸਿੰਘ ਟੱਲੇਵਾਲ ਦੀ ਪੁੱਤਰੀ ਕੈਨੇਡੀਅਨ ਨਵਨੀਤ ਕੌਰ ਨੀਨਾ ਵੱਲੋਂ ਆਪਣਾ ਜਨਮ ਦਿਨ ਬੀਕਾਨੇਰ ਨੂੰ ਜਾਣ ਵਾਲੀ ਕੈਂਸਰ ਟਰੇਨ ਦੇ ਮਰੀਜ਼ਾਂ ਲਈ ਲੰਗਰ ਲਗਾਕੇ ਮਨਾਇਆ ਗਿਆ। ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਕੁਲਵੰਤ ਧਾਲੀਵਾਲ ਅਤੇ ਮਾਲਵਾ ਡਾਇਰੈਕਟਰ ਸੁਖਪਾਲ ਸਿੰਘ ਸਿੱਧੂ ਵੱਲੋਂ ਨਵਨੀਤ ਕੌਰ ਨੀਨਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀਆਂ ਖੁਸ਼ੀਆਂ ਹਮੇਸ਼ਾ ਲੋੜਵੰਦਾਂ ਦੀ ਸੇਵਾ ਕਰਕੇ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। ਇਸ ਮੌਕੇ ਸੁਖ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਐਸ ਪੀ ਸਿੱਧੂ, ਚੇਅਰਮੈਨ ਹਰਪ੍ਰੀਤ ਸਿੰਘ ਗਗਨ, ਮੀਡੀਆ ਕੋਆਰਡੀਨੇਟਰ ਪਵਨਪ੍ਰੀਤ ਸਿੰਘ ਜਿੰਮੀ, ਵਿੱਤ ਸਕੱਤਰ ਦਵਿੰਦਰ ਸਿੰਘ ਹਨੀ ਢਾਬਾ, ਸਮਰਪਣ ਦੇ ਪ੍ਰਧਾਨ ਦਾਰੇਵਜੀਤ ਠਾਕੁਰ ਮੈਰੀ ਅਤੇ ਕੌਂਸਲਰ ਸੰਦੀਪ ਕੁਮਾਰ ਬੌਬੀ ਜੀ ਵੱਲੋਂ ਸੇਵਾ ਨਿਭਾਈ ਗਈ।
Author: DISHA DARPAN
Journalism is all about headlines and deadlines.