ਬਠਿੰਡਾ – ਹੋਲੀ ਦੇ ਸੁਭ ਤਿਉਹਾਰ ਤੇ ਪ੍ਰਸਿੱਧ ਗਾਇਕ ਭਗਵਾਨ ਹਾਂਸ ਨੇ ਸਿੰਗਲ ਟਰੈਕ ਗੀਤ ” ਖੁਸ਼ਬੂ ” ਪੰਜਾਬੀ ਸੰਗੀਤ ਪ੍ਰੇਮੀਆਂ ਦੀ ਕਚਹਿਰੀ ਵਿੱਚ ਪੇਸ਼ ਕਰਕੇ ਮੁੜ ਚਰਚਾ ਦਾ ਵਿਸ਼ਾ ਬਣਿਆ ਹੈ। ਹੋਲੀ ਨਾਲ ਸਬੰਧਤ ਇਸ ਗੀਤ ਨੂੰ ਲਿਖਿਆ ਹੈ ਚਰਚਿਤ ਗੀਤਕਾਰ ਕਿਰਪਾਲ ਮਾਹਣਾ ਨੇ , ਸੰਗੀਤ ਦਿੱਤਾ ਦਵਿੰਦਰ ਕੈਂਥ ਨੇ ਅਤੇ ਪੇਸ਼ਕਾਰ ਹੈ ਸੁਰਤਾਜ ਹਾਂਸ। ਭਗਵਾਨ ਹਾਂਸ ਦੇ ਇਸ ਗੀਤ ” ਖੁਸ਼ਬੂ ” ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਸਦਾ ਵੀਡੀਓ ਫਿਲਮਾਂਕਣ ਵੀ ਦੇਖਣਯੋਗ ਹੈ।
ਫੋਟੋ ਤੇ ਵੇਰਵਾ – ਸੱਤਪਾਲ ਮਾਨ, ਬਠਿੰਡਾ।
Author: DISHA DARPAN
Journalism is all about headlines and deadlines.