ਬਠਿੰਡਾ , ( ਸੱਤਪਾਲ ਮਾਨ ) : – ਪਿਛਲੇ ਦਿਨੀਂ ਪੰਜਾਬੀ ਸਾਹਿਤ ਸਭਾ ਗੋਨਿਆਣਾ ਦੀ ਮੀਟਿੰਗ ਸਾਹਿਤ ਸਭਾ ਦੇ ਦਫ਼ਤਰ ਵਿਖੇ ਅਮਰਜੀਤ ਸਿੰਘ ਜਨਾਗਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪਿਛਲੇ ਦਿਨੀ ਉਘੇ ਲੇਖਕ ਦੇਵ ਥਰੀਕਿਆਂ ਵਾਲਾ, ਗਾਇਕ ਅਮਰਜੀਤ ਸਿੰਘ ਗੁਰਦਾਸਪੁਰੀ ਅਤੇ ਦੇਸ਼ ਦਾ ਮਾਨ ਲਤਾ ਮੰਗੇਸ਼ਕਰ ਦੇ ਸਰੀਰਕ ਰੂਪ ਵਿੱਚ ਨਾਂ ਰਹਿਣ ਕਰਕੇ ਦੋ ਮਿੰਟ ਦਾ ਮੌਨ ਰੱਖਕੇ ਦੁਖ ਦਾ ਇਜ਼ਹਾਰ ਕੀਤਾ ਗਿਆ। ਲੋਕਾਂ ਵਿੱਚ ਏਕਤਾ ਦਾ ਸਬੂਤ ਲੋਕਤੰਤਰ ਵਿੱਚ ਵੋਟਾਂ ਦੇ ਰੂਪ ਵਿੱਚ ਦੇਖਣ ਨੂੰ ਮਿਲਿਆ ਅਤੇ ਉਸਦੀ ਸਲਾਘਾ ਕੀਤੀ ਗਈ।ਜਨਰਲ ਸਕੱਤਰ ਜਸਵੀਰ ਸਿੰਘ ਅਕਲੀਆਂ ਨੇ ਸਾਹਿਤ ਸਭਾ ਨੂੰ ਉਸਾਰੂ ਬਣਾਉਣ ਲਈ ਸਭ ਨੂੰ ਪ੍ਰੇਰਿਤ ਕੀਤਾ।ਅੱਜ ਦੇ ਸਮੇਂ ਬੱਚੇ ਨਸ਼ਿਆਂ ਵਿੱਚ ਜਾਨਾਂ ਗਵਾ ਰਹੇ ਹਨ ਉੱਪਰ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਇਸ ਦੇ ਹੱਲ ਲਈ ਸਭ ਨੂੰ ਅੱਗੇ ਆਉਣ ਲਈ ਕਿਹਾ ਗਿਆ। ਸਭਾ ਦੇ ਸਰਪ੍ਰਸਤ ਡਾਕਟਰ ਗੁਰਚਰਨ ਸਿੰਘ ਰਿਟਾਇਰਡ ਐਸ ਐਮ ਓ ਨੇ ਲੋਕਾਂ ਵਿੱਚ ਆ ਰਹੀਆਂ ਗੰਭੀਰ ਬੀਮਾਰੀਆਂ ਤੋਂ ਚੇਤੰਨ ਕਰਦਿਆਂ ਬਿਨਾਂ ਦੇਰੀ ਡਾਕਟਰ ਦੀ ਸਲਾਹ ਲੈ ਕੇ ਬਚਾਅ ਕਰਨ ਲਈ ਕਿਹਾ ਅਤੇ ਆਪਣੀ ਰਚਨਾ ਪੇਸ਼ ਕੀਤੀ । ਸਾਰੇ ਸੁਲਝੇ ਹੋਏ ਸਾਹਿਤਕ ਪ੍ਰੇਮੀ ਗੁਰਦੀਪ ਸਿੰਘ ਨੇ ਸ਼ੁਰੂ ਵਿੱਚ ਪੱਗ ਤੇ ਹਾਸਰਸ ਰਚਨਾ ਪੇਸ਼ ਕੀਤੀ। ਹਰਬੰਸ ਸਿੰਘ ਸਰਾਂ ਨੇ ਕੰਮ ਦੀਆਂ ਗੱਲਾਂ, ਕਿਰਪਾਲ ਸਿੰਘ ਰੰਗਪੁਰੀ ਨੇ ਖੂਬਸੂਰਤ ਗ਼ਜ਼ਲ, ਮਲਕੀਤ ਸਿੰਘ ਘੜੀਸਾਜ਼ ਨੇ ਲੀਡਰਾਂ ਦੀਆਂ ਚੋਣਾਂ ਤੇ ਕਈ ਰੰਗਾਂ ਦੇ ਵਿਅੰਗ, ਅਮਰਜੀਤ ਸਿੰਘ ਨੇ ਮੁਕਤੀ ਤੇ ਗ਼ਜ਼ਲ ਸੁਖਰਾਮ ਨੇ ਵਿਚਾਰ, ਜਸਵੀਰ ਸਿੰਘ ਅਕਲੀਆਂ ਨੇ ਕਵਿਤਾ ਅਤੇ ਗ਼ਜ਼ਲ ਆਦਿ ਰਚਨਾਵਾਂ ਪੜ੍ਹੀਆਂ। ਦਰਸ਼ਨ ਸਿੰਘ ਨੇ ਖੇਤੀਬਾੜੀ ਸਮੀਖਿਆ ਕੀਤੀ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।
Author: DISHA DARPAN
Journalism is all about headlines and deadlines.