ਜਾਦੂਗਰੀ ਗੈਬੀ ਸ਼ਕਤੀ ਨਹੀਂ, ਇੱਕ ਕਲਾ ਹੈ – ਜਾਦੂਗਰ ਐਨ.ਐਸ. ਸਮਰਾਟ

Facebook
Twitter
WhatsApp

ਪੇਸ਼ਕਸ਼ – ਸੱਤਪਾਲ ਮਾਨ, ਬਠਿੰਡਾ
ਜਾਦੂ – ਟੂਣਾ ਜਾਂ ਜਾਦੂਗਰੀ ਮੋਟੇ ਤੌਰ ਤੇ ਜਾਦੂਈ ਮੁਹਾਰਤਾਂ ਅਤੇ ਕਾਬਲੀਅਤਾਂ ਦੀ ਵਰਤੋਂ ਜਾਂ ਉਹਨਾਂ ਵਿੱਚ ਭਰੋਸਾ ਰੱਖਣ ਨੂੰ ਆਖਦੇ ਹਨ। ਜੋ ਕਿ ਇਕੱਲਿਆਂ , ਖਾਸ ਸਮਾਜੀ ਢਾਣੀਆਂ ਜਾਂ ਗੂੜ੍ਹ ਅਤੇ ਭੇਤ – ਭਰਿਆ ਗਿਆਨ ਰੱਖਣ ਵਾਲੇ ਇਨਸਾਨਾਂ ਵੱਲੋਂ ਕੀਤਾ ਜਾ ਸਕਦਾ ਹੈ। ਬਹੁਤੇ ਲੋਕਾਂ ਦੀ ਜਾਦੂਗਰੀ ਸਬੰਧੀ ਜਾਦੂ – ਟੂਣੇ ਦਾ ਵਾਸਤਾ ਮੰਤਰ, ਕਾਲਾ ਇਲਮ, ਪ੍ਰੇਤ ਵਿਦਿਆ ਅਤੇ ਆਤਮਵਾਦ ਵਰਗੀਆ ਧਾਰਨਾਵਾਂ ਨਾਲ ਹੁੰਦੀਆਂ ਹਨ। ਪਰ ਇਹ ਇੱਕ ਕਲਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ, ਬਠਿੰਡਾ ਸ਼ਹਿਰ ਦੇ ਜੰਮਪਲ ਜਾਦੂਗਰ ਐਨ.ਐਸ. ਸਮਰਾਟ ਨੇ, ਜਿਸਦਾ ਅਸਲ ਨਾਂਅ ਹੈ ਨਰਿੰਦਰ ਸਿੰਘ। ਇੱਕ ਮਿਲਣੀ ਦੌਰਾਨ ਐਨ.ਐਸ. ਸਮਰਾਟ ਨੇ ਦੱਸਿਆ ਕਿ ਪੁਰਾਣੇ ਸਮੇਂ ਵਿੱਚ ਕੁੱਝ ਪਾਖੰਡੀ ਲੋਕ ਜਾਦੂ ਟਰਿਕਾ ਰਾਹੀਂ ਭੋਲੇ – ਭਾਲੇ ਲੋਕਾਂ ਨੂੰ ਵਹਿਮਾਂ – ਭਰਮਾਂ ਵਿੱਚ ਪਾ ਕੇ ਅਤੇ ਆਪਣੇ ਅੰਦਰ ਗੈਬੀ ਸ਼ਕਤੀ ਹੋਣ ਦਾ ਪ੍ਰਗਟਾਵਾ ਕਰਕੇ ਉਨ੍ਹਾਂ ਦੀ ਲੁੱਟ – ਕਸੁੱਟ ਕਰਦੇ ਰਹਿੰਦੇ ਸਨ ਪਰ ਅਸਲ ਵਿੱਚ ਇਹ ਇੱਕ ਕਲਾ ਅਤੇ ਹੱਥ ਦੀ ਸਫਾਈ ਹੈ। ਹੁਣ ਅਸੀਂ ਇਸ ਜਾਦੂ ਰਾਹੀਂ ਲੋਕਾਂ ਵਿੱਚ ਜਾਗਰੂਕਤਾ ਲਿਆਉਂਦੇ ਹਾਂ , ਇਸ ਕਲਾ ਨੂੰ ਦੇਖਣ ਨਾਲ ਹਰ ਕਿਸੇ ਦਾ ਮਨ ਖੁਸ਼ ਹੁੰਦਾ ਹੈ, ਬਿਮਾਰੀਆਂ ਤੋਂ ਰਾਹਤ ਮਿਲਦੀ ਹੈ, ਉਹ ਕਹਿੰਦਾ ਹੈ ਕਿ ਸਕੂਲੀ ਬੱਚਿਆਂ ਨੂੰ ਪੜਾਈ ਦੇ ਨਾਲ – ਨਾਲ ਇਹਨਾਂ ਟਰਿਕਾ ਨਾਲ ਮਨੋਰੰਜਨ ਤੋਂ ਇਲਾਵਾ ਉਹਨਾਂ ਦਾ ਬੌਧਿਕ ਵਿਕਾਸ ਵੀ ਹੁੰਦਾ ਹੈ ਅਤੇ ਉਹ ਵਹਿਮਾਂ – ਭਰਵਾਂ ਤੋਂ ਮੁਕਤ ਹੁੰਦੇ ਹਨ। ਐਨ.ਐਸ. ਸਮਰਾਟ ਇਸ ਜਾਦੂਈ ਕਲਾ ਵਿੱਚ ਚਰਚਿਤ ਜਾਦੂਗਰ ਸੰਕਰ ਸਮਰਾਟ ਨੂੰ ਆਪਣਾ ਗੁਰੂ ਮੰਨਦਾ ਹੈ, ਜਿਨ੍ਹਾਂ ਨਾਲ ਉਸਨੇ ਲੰਮਾ ਸਮਾਂ ਰਹਿਕੇ ਇਹ ਕਲਾ ਹਾਸਿਲ ਕੀਤੀ। ਹੁਣ ਤੱਕ ਉਸਨੇ ਪੰਜਾਬ ਸਮੇਤ ਰਾਜਸਥਾਨ, ਹਿਮਾਚਲ, ਹਰਿਆਣਾ, ਯੂ.ਪੀ ਅਤੇ ਮਹਾਰਾਸਟਰ ਸੂਬਿਆਂ ਵਿੱਚ ਸਕੂਲ, ਕਾਲਜਾਂ ਅਤੇ ਵੱਖ – ਵੱਖ ਸਰਕਾਰੀ ਮਹਿਕਮਿਆਂ ਵਿੱਚ ਸ਼ੋਅ ਕਰ ਚੁੱਕਿਆ ਹੈ। ਉਸਨੇ ਆਪਣੀ ਇਸ ਕਲਾ ਰਾਹੀਂ ਰੈਡ ਕਰਾਸ ਦੀ ਵੀ ਮੱਦਦ ਕੀਤੀ ਹੈ। ਉਸਨੇ ਦੱਸਿਆ ਕਿ ਉਸਦੀ ਟੀਮ ਵਿੱਚ ਤਕਰੀਬਨ 12 ਮੈਂਬਰ ਹੁੰਦੇ ਨੇ। ਜਿਨ੍ਹਾਂ ਦੀ ਮੱਦਦ ਨਾਲ ਉਹ ਸਿਖਿਆਦਾਇਕ ਸੰਦੇਸ਼ ਵਾਟਰ ਆਫ ਇੰਡੀਆ ਟਰਿਕ ਪੇਸ਼ ਕਰਕੇ ਪਾਣੀ ਬਚਾਉਣ ਦਾ ਸੰਦੇਸ਼ ਦਿੰਦਾ ਹੈ ਕਿ ਜਲ ਹੈ ਤਾਂ ਕੱਲ ਹੈ, ਭਰੂਣ ਹੱਤਿਆ ਸਬੰਧੀ ਬੇਟੀ ਬਚਾਓ ਬੇਟੀ ਪੜਾਓ ਦਾ ਸੰਦੇਸ਼, ਫੁੱਲ ਬਣਾਕੇ ਉਹਨਾਂ ਨਾਲ ਦਰੱਖਤ ਦਾ ਰੂਪ ਦੇਣਾ , ਜੋ ਵੱਧ ਤੋਂ ਵੱਧ ਦਰੱਖਤ ਲਾਉਣ ਦਾ ਸੰਦੇਸ਼ ਦਿੰਦਾ ਹੈ, ਰੁਮਾਲ ਦੀ ਸਟਿੱਕ ਬਣਾਉਣਾ, ਖਾਲੀ ਹੱਥ ਨਾਲ ਨੋਟ ਬਣਾਕੇ ਨੋਟਾਂ ਦੀ ਬਰਸਾਤ ਕਰਨਾ, ਭਰੇ ਗਿਲਾਸ ਨੂੰ ਹਵਾ ਵਿੱਚ ਉਡਾਉਣਾ, ਤਾਂਸ ਦੇ ਟਰਿਕ ਰਾਹੀਂ ਬੱਚਿਆਂ ਨੂੰ ਨਸ਼ੇ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਸੰਦੇਸ਼ ਅਤੇ ਲੜਕੀ ਦੇ ਕੱਪੜਿਆਂ ਦਾ ਰੰਗ ਬਦਲਣ ਤੋਂ ਇਲਾਵਾ ਹੋਰ ਵੀ ਟਰਿਕ ਪੇਸ਼ ਕਰਦਾ ਹੈ। ਆਪਣੇ ਵੱਖ – ਵੱਖ ਸ਼ੋਆਂ ਦੌਰਾਨ ਉਹ ਦਰਸ਼ਕਾਂ ਨੂੰ ਇਨ੍ਹਾਂ ਟਰਿਕਾ ਦੇ ਭੇਦ ਖੋਲ ਕੇ ਵੀ ਦੱਸਦਾ ਹੈ ਕਿ ਇਹ ਕੋਈ ਗੈਬੀ ਸ਼ਕਤੀ ਨਹੀਂ, ਸਗੋਂ ਇੱਕ ਹੱਥ ਦੀ ਸਫਾਈ ਹੈ। ਇਸ ਜਾਦੂਈ ਕਲਾ ਰਾਹੀਂ ਉਸਨੂੰ ਅਨੇਕਾਂ ਮਾਣ – ਸਨਮਾਨ ਵੀ ਹਾਸਿਲ ਹੋਇਆ ਹੈ। ਵੱਖ – ਵੱਖ ਸਨਮਾਨਾਂ ਵਿੱਚ ਐਨ.ਐਸ. ਸਮਰਾਟ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਵਿਸ਼ੇਸ਼ ਜਿਕਰ ਕਰਦਾ ਹੈ, ਜਿਨ੍ਹਾਂ ਨੇ ਉਸਨੂੰ ਜੈਪੁਰ ਵਿਖੇ ਮਹਾ ਸੰਮੇਲਨ ਵਿੱਚ ਉਸਦਾ ਸਨਮਾਨ ਕੀਤਾ। ਉਸਨੇ ਡੂੰਘੀ ਚੀਸ ਮਹਿਸੂਸ ਕਰਦੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਹੁਣ ਉਸਦੇ ਪੇਸ਼ੇ ਵਿੱਚ ਖੜੋਤ ਆਈ ਹੈ, ਜਿਸਦੇ ਕਾਰਣ ਉਸਨੂੰ ਘਰ – ਬਾਰ ਚਲਾਉਣ ਵਿੱਚ ਬੜੀ ਕਠਿਨਾਈ ਆ ਰਹੀ ਹੈ। ਉਹ ਸਰਕਾਰਾਂ ਪ੍ਰਤੀ ਵੀ ਗਿਲਾ ਕਰਦਾ ਹੈ ਕਿ ਅਸੀਂ ਜੋ ਲੋਕਾਂ ਦੇ ਮਨੋਰੰਜਨ ਅਤੇ ਸਮਾਜ ਨੂੰ ਸਹੀ ਸੰਦੇਸ਼ ਦੇਣ ਵਾਲਿਆਂ ਵੱਲ ਉਹ ਕੋਈ ਧਿਆਨ ਨਹੀਂ ਦਿੰਦੀਆ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 7 1 5
Users Today : 1
Users Yesterday : 4