ਬਠਿੰਡਾ, 16 ਮਾਰਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮ.ਆਰ.ਐੱਸ.ਪੀ.ਟੀ.ਯੂ.), ਬਠਿੰਡਾ ਵੱਲੋਂ 25 ਮਾਰਚ ਨੂੰ ਯੂਨੀਵਰਸਿਟੀ ਕੈਂਪਸ ਵਿਖੇ ਦੂਜੇ “ਸਾਇੰਸ ਅਤੇ ਟੈਕ ਐਕਸਪੋ” ਦਾ ਆਯੋਜਨ ਸ਼ਾਨੋ-ਸ਼ੋਕਤ ਨਾਲ ਕੀਤਾ ਜਾ ਰਿਹਾ ਹੈ। ਇਸਦਾ ਮੁੱਖ ਮਕਸੱਦ ਵਿਗਿਆਨ ਅਤੇ ਟੈਕਨਾਲੋਜੀ ਨੂੰ ਉਤਸ਼ਾਹਿਤ ਕਰਨਾ ਹੈ।ਅੱਜ ਇੱਥੇ ਇਕ ਸਾਦੇ ਸਮਾਗਮ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. ਬੂਟਾ ਸਿੰਘ ਸਿੱਧੂ ਨੇ ਦੂਜੇ “ਸਾਇੰਸ ਅਤੇ ਟੈਕ ਐਕਸਪੋ” ਦਾ ਪੋਸਟਰ ਲਾਂਚ ਕੀਤਾ।ਇਹ ਸਮਾਗਮ ਉਭਰਦੇ ਵਿਗਿਆਨੀਆਂ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਨੂੰ ਨਵੀਨਤਮ ਤਕਨਾਲੋਜੀ ਤੋਂ ਜਾਣੂ ਕਰਵਾਉਣ ਲਈ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਦਾ ਉਦਘਾਟਨ ਸ੍ਰੀ ਵਿਕਾਸ ਗਰਗ ਆਈ.ਏ.ਐਸ., ਪ੍ਰਮੁੱਖ ਸਕੱਤਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਪੰਜਾਬ ਵਲੋਂ ਕੀਤਾ ਜਾਵੇਗਾ।ਸਮਾਗਮ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਪ੍ਰੋਗਰਾਮ ਦੇ ਚੇਅਰਮੈਨ ਡਾ.ਮਨਜੀਤ ਬਾਂਸਲ ਨੇ ਦੱਸਿਆ ਕਿ ਐਰੋ ਸ਼ੋਅ, ਆਟੋ ਐਕਸਪੋ, ਗੋ ਕਾਰਟ/ਕਾਰ ਰੈਲੀ-ਪ੍ਰੋਜੈਕਟ, ਆਰਗੈਨਿਕ ਫਾਰਮਰ ਮੰਡੀ, ਏ.ਆਈ.ਸੀ.ਟੀ.ਈ ਸਕੀਮਾਂ ਅਤੇ ਸਕਾਲਰਸ਼ਿਪ, ਰਾਸ਼ਟਰੀ ਵਿਗਿਆਨ ਦਿਵਸ ਸਮਾਰੋਹ ਦੇ ਤਹਿਤ ਮੁਕਾਬਲੇ, ਸਾਇੰਸ ਲਾਈਵ ਪ੍ਰੋਗਰਾਮ, 20 ਤੋਂ ਜ਼ਿਆਦਾ ਵਿਭਾਗੀ ਪਵੇਲੀਅਨ, ਕਿਤਾਬਾਂ ਦੀਆਂ ਪ੍ਰਦਰਸ਼ਨੀ, ਕੈਰੀਅਰ ਕਾਉਂਸਲਿੰਗ, ਮੋਟੀਵੇਸ਼ਨਲ ਲੈਕਚਰ ਅਤੇ ਫੂਡ ਕੋਰਟ ਆਦਿ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਮੁੱਖ ਆਕਰਸ਼ਣ ਹੋਣਗੇ।
Author: DISHA DARPAN
Journalism is all about headlines and deadlines.