ਬਠਿੰਡਾ,18 ਮਾਰਚ ( ਗੁਰਪ੍ਰੀਤ ਚਹਿਲ ) ਬਠਿੰਡਾ ਸ਼ਹਿਰੀ ਤੋਂ ਵਿਰੋਧੀਆਂ ਨੂੰ ਭਾਰੀ ਵੋਟਾਂ ਦੇ ਫ਼ਰਕ ਨਾਲ ਹਰਾ ਵਿਧਾਇਕ ਬਣੇ ਸ੍ਰ ਜਗਰੂਪ ਸਿੰਘ ਗਿੱਲ ਨੇ ਅੱਜ ਹੋਲੀ ਦਾ ਤਿਉਹਾਰ ਆਮ ਲੋਕਾਂ ਨਾਲ ਮਨਾ ਆਮ ਆਦਮੀ ਪਾਰਟੀ ਦੀ ਉਸਾਰੂ ਸੋਚ ਦਾ ਸੰਦੇਸ਼ ਆਮ ਲੋਕਾਂ ਵਿੱਚ ਪਹੁੰਚਾਉਣ ਦਾ ਇੱਕ ਸੁਹਿਰਦ ਉਪਰਾਲਾ ਕੀਤਾ। ਦੱਸ ਦੇਈਏ ਕਿ ਬਠਿੰਡਾ ਸ਼ਹਿਰੀ ਤੋ ਚੁਣੇ ਗਏ ਇਸ ਵਿਧਾਇਕ ਨੇ ਆਪਣੇ ਵਰਕਰਾਂ ਸਮੇਤ ਬਠਿੰਡਾ ਦੀ ਮਾਲ ਰੋਡ ਉੱਤੇ ਆਮ ਲੋਕਾਂ ਨਾਲ ਹੋਲੀ ਖੇਡ ਦਹਾਕਿਆਂ ਤੋਂ ਚਲੇ ਆ ਰਹੇ ਵਿਧਾਇਕਾਂ ਅਤੇ ਆਮ ਲੋਕਾਂ ਵਿਚਲੇ ਪੈਂਡੇ ਨੂੰ ਖਤਮ ਕਰਨ ਦਾ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਹੋਲੀ ਦਾ ਇਹ ਪਵਿੱਤਰ ਤਿਉਹਾਰ ਪੂਰੇ ਭਾਰਤ ਵਰਸ਼ ਵਿੱਚ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ।ਆਮ ਆਦਮੀ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਨੇ ਸੋਚਿਆ ਕਿ ਕਿਉਂ ਨਾ ਇਸ ਵਾਰ ਇਹ ਤਿਉਹਾਰ ਲੋਕਾਂ ਨਾਲ ਮਨਾ ਉਹਨਾ ਦੀ ਖੁਸ਼ੀ ਵਿੱਚ ਸ਼ਾਮਿਲ ਹੋਇਆ ਜਾਵੇ। ਉਨ੍ਹਾਂ ਅੱਗੇ ਆਖਿਆ ਕਿ ਲੋਕਾਂ ਨੂੰ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬੜੀਆਂ ਆਸਾਂ ਅਤੇ ਉਮੀਦਾਂ ਹਨ ਅਤੇ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਅਸੀਂ ਲੋਕਾਂ ਦੀਆਂ ਉਮੀਦਾਂ ਉੱਤੇ ਖਰੇ ਉਤਰੀਏ।ਅਸੀਂ ਪੰਜਾਬ ਨੂੰ ਅਜਿਹਾ ਸੂਬਾ ਬਣਾਵਾਂਗੇ ਜਿੱਥੇ ਨਸ਼ਾ, ਭ੍ਰਿਸ਼ਟਾਚਾਰ ਆਦਿ ਬੁਰਾਈਆਂ ਲਈ ਕੋਈ ਜਗ੍ਹਾ ਨਹੀਂ ਹੋਵੇਗੀ।
Author: DISHA DARPAN
Journalism is all about headlines and deadlines.