ਸੰਗਤ ਮੰਡੀ, 7 ਮਾਰਚ (ਪੱਤਰ ਪ੍ਰੇਰਕ) ਅੱਜ ਕੱਲ ਪੂਰੀ ਦੁਨੀਆਂ ਮੋਟਾਪੇ ਤੋਂ ਵੱਧ ਰਹੀ ਸਮੱਸਿਆ ਨਾਲ ਜੂਝ ਰਹੀ ਹੈ। ਇਸ ਦਾ ਮੁੱਖ ਕਾਰਨ ਸਾਡੀ ਬਦਲਦੀ ਲਾਈਫਸਟਾਈਲ ਅਤੇ ਜੰਕ ਫੂਡ ਦਾ ਸੇਵਨ ਕਰਨਾ ਅਤੇ ਦੂਸਰਾ ਕਾਰਨ ਅਸੀਂ ਆਪਣੀ ਰੋਜ਼ਾਨਾ ਕਸਰਤ ਨਹੀਂ ਕਰਦੇ। ਵਿਸ਼ਵ ਮੋਟਾਪਾ ਦਿਵਸ ਹਰ ਸਾਲ 04 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਬਿਮਲ ਸ਼ਰਮਾ ਨੇ ਦੱਸਿਆ ਕਿ ਪਿਛਲੇ 02 ਸਾਲ ਤੋਂ ਕਰੋਨਾ ਮਹਾਂਮਾਰੀ ਅਤੇ ਲਾਕਡਾਊਨ ਕਾਰਨ ਲੋਕਾਂ ਨੇ ਘਰਾਂ ਤੋਂ ਬਾਹਰ ਨਿੱਕਲਣਾ ਘੱਟ ਕਰ ਦਿੱਤਾ ਸੀ ਅਤੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਵੀ ਬੰਦ ਸਨ। ਇਹਨਾਂ ਕਾਰਨਾਂ ਕਰਕੇ ਸਰੀਰਕ ਗਤੀਵਿਧੀ ਘੱਟ ਹੋ ਗਈ ਸੀ ਜਿਸ ਨਾਲ ਮੋਟਾਪੇ ਦਾ ਖਤਰਾਂ ਹੋਰ ਵਧ ਗਿਆ ਹੈ। ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਮੋਟਾਪੇ ਤੋਂ ਬਚਾਉਣ ਲਈ ਫਾਸਟ ਫੂਡ ਅਤੇ ਜੰਕ ਫੂਡ ਤੋਂ ਦੂਰ ਰੱਖਣਾ ਚਾਹੀਦਾ ਹੈ। ਕਿਉਂਕਿ ਬੱਚਿਆਂ ਵਿੱਚ ਮੋਟਾਪਾ ਆਉਣ ਨਾਲ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ। ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਖਾਣ ਪੀਣ ਦੀਆਂ ਚੰਗੀਆਂ ਆਦਤਾਂ ਪਾਉਣੀਆਂ ਚਾਹੀਦੀਆਂ ਹਨ ਅਤੇ ਬੱਚਿਆਂ ਅਤੇ ਵੱਡਿਆਂ ਨੂੰ ਮੋਟਾਪੇ ਤੋਂ ਬਚਣ ਲਈ ਚਰਬੀ ਵਾਲੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮੋਟਾਪਾ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ ਜੋ ਕਿ ਸਿਹਤ ਲਈ ਹਾਨੀਕਾਰਕ ਹੈ। ਮੋਟਾਪੇ ਲਈ ਅਸੀਂ ਖੁਦ ਵੀ ਜ਼ਿੰਮੇਵਾਰ ਹਾਂ। ਅੱਜ ਕੱਲ ਤਾਂ ਛੋਟੇ ਛੋਟੇ ਬੱਚੇ ਵੀ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਜਿਸਦਾ ਮੁੱਖ ਕਾਰਨ ਵੱਡਿਆਂ ਅਤੇ ਬੱਚਿਆਂ ਵਿੱਚ ਸਰੀਰਕ ਗਤੀਵਿਧੀਆਂ ਦੀ ਘਾਟ ਦਾ ਹੋਣਾ ਹੈ। ਜ਼ਿਆਦਾ ਸ਼ੂਗਰ ਅਤੇ ਚਰਬੀ ਵਾਲੇ ਭੋਜਨ ਵੀ ਮੋਟਾਪੇ ਦਾ ਕਾਰਨ ਬਣਦੇ ਹਨ। ਐੱਫ.ਟੀ.ਓ.ਜੀਨ ਬੱਚਿਆਂ ਦੀਆਂ ਖਾਣ ਪੀਣ ਦੀਆਂ ਆਦਤਾਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਜਿਸ ਕਾਰਨ ਬੱਚੇ ਜ਼ਿਆਦਾ ਕੈਲੋਰੀ ਲੈਣ ਲੱਗਦੇ ਹਨ। ਜਿਸ ਕਾਰਨ ਉਹਨਾਂ ਵਿੱਚ ਭਾਰ ਵਧਣ ਦੀ ਸੰਭਾਵਨਾ ਵਧ ਜਾਂਦੀ ਹੈ। ਮੋਟਾਪਾ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਇੱਕ ਬੱਚਾ ਆਪਣੀ ਉਮਰ ਦੇ ਬੱਚਿਆਂ ਨਾਲੋਂ ਜ਼ਿਆਦਾ ਵਜ ਵਜ਼ਨਦਾਰ ਹੁੰਦਾ ਹੈ। ਮੋਟਾਪਾ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਮੁੱਖ ਕਾਰਨ ਹੈ ਅਤੇ ਅੰਦਾਜ਼ੇ ਅਨੁਸਾਰ ਸੰਸਾਰ ਭਰ ਵਿੱਚ ਲਗਭਗ 2 ਅਰਬ ਬੱਚੇ ਅਤੇ ਬਾਲਗ ਇਸ ਸਮੱਸਿਆਂ ਨਾਲ ਜੂਝ ਰਹੇ ਹਨ।
Author: DISHA DARPAN
Journalism is all about headlines and deadlines.