ਸੰਗਤ ਮੰਡੀ, 7 ਮਾਰਚ (ਪੱਤਰ ਪ੍ਰੇਰਕ) ਸਥਾਨਕ ਸ਼ਹਿਰ ਬਠਿੰਡਾ ਦੇ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਦੇ ਐੱਨ.ਐੱਸ.ਐੱਸ ਵਿਭਾਗ ਵੱਲੋਂ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਦੇ ਅੱਜ ਤੀਜੇ ਦਿਨ ਮੁੱਖ ਬੁਲਾਰੇ ਸ੍ਰੀ ਸੁਮਿਤ ਅਰੋੜਾ ਬੈਂਕ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਘੁੱਦਾ ਨੇ ਅਤੇ ਪ੍ਰੋ ਬਲਵਿੰਦਰ ਸਿੰਘ ਨੇ ਸ਼ਿਰਕਤ ਕੀਤੀ। ਸ਼ੁਰੂਆਤ ਵਿੱਚ ਪ੍ਰੋ: ਜਸਵਿੰਦਰ ਕੌਰ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ। ਫਿਰ ਸ੍ਰੀ ਅਰੋੜਾ ਨੇ ਸਰਕਾਰੀ ਬੈਂਕ ਵਲੋਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਕਿਹਾ ਕੇ ਆਨਲਾਇਨ ਬੈਂਕਿੰਗ ਦੀ ਵਰਤੋਂ ਕਰਦੇ ਹੋਏ ਅਤੇ ਪੈਸੇ ਦਾ ਲੈਣ ਦੇਣ ਕਰਦੇ ਸਮੇਂ ਸਾਵਧਾਨ ਰਹਿ ਕੇ ਕਰਨਾ ਚਾਹੀਦਾ ਹੈ। ਜਿੱਥੇ ਬੈਂਕ ਸੁਕੰਨਿਆ ਸਕੀਮ ਰਾਹੀਂ ਸਹੂਲਤਾਂ ਦੇ ਰਹੀ ਹੈ, ਉੱਥੇ ਮੁਦਰਾ ਲੋਨ, ਐਕਸੀਡੈਂਟ ਬੀਮਾ ਸੰਬੰਧੀ ਅਨੇਕਾਂ ਸਹੂਲਤਾਂ ਦਾ ਉਹਨਾਂ ਵਿਸਥਾਰ ਵਿੱਚ ਲੈਕਚਰ ਦੇ ਕੇ ਸਮਝਾਇਆ। ਪ੍ਰੋ: ਬਲਵਿੰਦਰ ਸਿੰਘ ਨੇ ਸੰਵਿਧਾਨ ਨਾਲ ਜਾਣ ਪਛਾਣ ਟੋਪਿਕ ਤੇ ਲੈਕਚਰ ਦਿੱਤਾ ਅਤੇ ਉਹਨਾਂ ਸਭ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪੜਾਉਣਾ ਲਈ ਪ੍ਰੇਰਿਤ ਕੀਤਾ ਅਤੇ ਵਲੰਟੀਅਰਜ਼ ਨੂੰ ਪੜੵਈ ਨਾਲ ਜੁੜ ਕੇ ਰਹਿਣ ਲਈ ਕਿਹਾ। ਡਾ.ਜਸਪਾਲ ਸਿੰਘ ਪ੍ਰਿੰਸਿਪਲ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਨੇ ਸਭ ਦਾ ਧੰਨਵਾਦ ਕੀਤਾ ਅਤੇ ਉਹਨਾਂ ਲੋਕਾਂ ਅਤੇ ਵਲੰਟੀਅਰਜ਼ ਨੂੰ ਜਾਗਰੂਕ ਰਹਿ ਕੇ ਹਰ ਥਾਂ ਤੇ ਪੈਸੇ ਦਾ ਲੈਣ ਦੇਣ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਵਿਦਿਆਰਥੀਆਂ ਨੂੰ ਚੰਗੀ ਸੰਗਤ ਨਾਲ ਜੁੜਨ ਲਈ ਸੁਝਾਇਆ। ਪ੍ਰੋਗਰਾਮ ਅਫਸਰ ਪ੍ਰੋ ਰੁਪਿੰਦਰਪਾਲ ਸਿੰਘ ਨੇ ਕਿਹਾ ਇਸ ਤਰ੍ਹਾਂ ਦੇ ਸਮੁੱਚੇ ਸਮਾਜ ਨਾਲ ਜੁੜੇ ਮੁੱਦਿਆਂ ਤੇ ਹੋਰ ਵੀ ਲੈਕਚਰ ਕਰਵਾਏ ਜਾਣ ਗੇ। ਉਹਨਾਂ ਅੱਗੇ ਕਿਹਾ ਕਿ ਲੋਕ ਭਲਾਈ ਦੇ ਕੰਮ ਕਰਨ ਲਈ ਸਾਨੂੰ ਸਭ ਨੂੰ ਵਧ ਚੜ ਕੇ ਹਿੱਸਾ ਪਾਉਣਾ ਚਾਹੀਦਾ ਹੈ। ਪ੍ਰਿਤਪਾਲ ਕਾਕਾ ਜੀ ਨੇ ਸਾਰੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਨਗਰ ਨਿਵਾਸੀਆਂ ਤੇ ਵਲੰਟੀਅਰਜ ਦਾ ਧੰਨਵਾਦ ਕੀਤਾ। ਇਸ ਸਮੇਂ ਕੁਲਦੀਪ ਸਿੰਘ ਮੈਂਬਰ,ਸ੍ਰੀ ਨਰਿੰਦਰ ਸਿੰਘ ਪ੍ਰੇਮੀ, ਪ੍ਰੋ ਅਮਰਿੰਦਰ ਸਿੰਘ, ਸ੍ਰੀ ਨਵਦੀਪ ਸਿੰਘ, ਪ੍ਰੋ: ਮਨਵਿੰਦਰ ਕੌਰ , ਪ੍ਰੋ: ਜਸਵੀਰ ਕੌਰ, ਪ੍ਰੋ ਇੰਦੂ, ਪ੍ਰੋ ਪ੍ਰਗਟ ਸਿੰਘ, ਪ੍ਰੋ ਸਰਮੁਖ ਸਿੰਘ, ਪ੍ਰੋ ਹਰਦੀਪ ਸਿੰਘ , ਪ੍ਰੋ ਅਮਨਦੀਪ ਕੌਰ ਅਤੇ ਸਾਰੇ ਵਲੰਟੀਅਰਜ਼ ਅਤੇ ਸਮੂਹ ਨਗਰ ਨਿਵਾਸੀਆਂ ਹਾਜ਼ਰ ਰਹੇ।
Author: DISHA DARPAN
Journalism is all about headlines and deadlines.