ਬਠਿੰਡਾ 10, ਦਸੰਬਰ-( ਰਾਵਤ ): ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਦੱਸਿਆ ਕਿ ਭਾਸ਼ਾ ਵਿਭਾਗ, ਪੰਜਾਬ ਵਲੋਂ ਹਰ ਜ਼ਿਲ੍ਹਾ ਸਦਰ ਮੁਕਾਮ ‘ਤੇ ਉਰਦੂ ਭਾਸ਼ਾ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਲੜੀ ਦੇ ਤਹਿਤ ਇਹ ਸੈਸ਼ਨ ਜਨਵਰੀ 2026 ਤੋਂ ਜੂਨ 2026 ਤੱਕ ਚਲਾਇਆ ਜਾਵੇਗਾ, ਜਿਸ ਦੀ ਫੀਸ 500 ਰੁਪਏ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਕੋਰਸ ਛੇ ਮਹੀਨੇ ਦਾ ਹੁੰਦਾ ਹੈ। ਇਹ ਸਿਖਲਾਈ 1 ਜਨਵਰੀ 2026 ਤੋਂ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਕਲਾਸ ਦਾ ਸਮਾਂ ਸ਼ਾਮ 5 ਤੋਂ 6 ਵਜੇ ਤੱਕ (ਇੱਕ ਘੰਟਾ) ਦਾ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਉਰਦੂ ਭਾਸ਼ਾ ਸਿੱਖਣ ਨਾਲ਼ ਸਿਖਿਆਰਥੀ ਦਾ ਪੰਜਾਬੀ ਭਾਸ਼ਾ ਦਾ ਸ਼ਬਦ ਭੰਡਾਰ ਵੀ ਅਮੀਰ ਹੁੰਦਾ ਹੈ ਅਤੇ ਤਲੱਫ਼ਸ ਵੀ ਸ਼ੁੱਧ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨਾਲ ਸਬੰਧਤ ਜਿਹੜੇ ਵਿਅਕਤੀ ਉਰਦੂ ਸਿੱਖਣ ਦੇ ਚਾਹਵਾਨ ਹੋਣ, ਉਹ ਮਿਤੀ 31 ਦਸੰਬਰ 2025 ਤੱਕ ਜ਼ਿਲ੍ਹਾ ਭਾਸ਼ਾ ਦਫ਼ਤਰ, ਕਮਰਾ ਨੰਬਰ 226-ਈ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਪਹਿਲੀ ਮੰਜ਼ਿਲ, ਬਠਿੰਡਾ ਵਿਖੇ ਆਪਣਾ ਨਾਮ ਦਰਜ ਕਰਵਾ ਕੇ ਦਾਖ਼ਲਾ ਲੈ ਸਕਦੇ ਹਨ।
Author: DISHA DARPAN
Journalism is all about headlines and deadlines.





Users Today : 1
Users Yesterday : 15