ਬਠਿੰਡਾ 10, ਦਸੰਬਰ-( ਰਾਵਤ ):ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਬਠਿੰਡਾ ਵਲੋਂ ਸਿਵਲ ਡਿਫੈਂਸ ਦੀ ਸਿਖਲਾਈ ਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ ਨੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਪੀ. ਸਿਟੀ ਸ਼੍ਰੀ ਨਰਿੰਦਰ ਸਿੰਘ, ਮੈਗਸੀਪਾ ਦੇ ਰੀਜਨਲ ਹੈੱਡ ਮਨਦੀਪ ਸਿੰਘ, ਕਮਾਂਡੈਂਟ ਹਰੀ ਸਿੰਘ ਅਤੇ ਕੰਪਨੀ ਕਮਾਂਡਰ ਸੁਖਦੀਪ ਸਿੰਘ ਜੀਦਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਕਿਹਾ ਕਿ ਸਿਵਲ ਡਿਫੈਂਸ ਦੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਦਾ ਇਹ ਪ੍ਰੋਗਰਾਮ ਬਠਿੰਡਾ ਵਿੱਚ ਜਨ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਜਿਸ ਨਾਲ ਐਮਰਜੈਂਸੀ ਅਤੇ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਕਾਬਲ ਮਨੁੱਖੀ ਸਰੋਤ ਤਿਆਰ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਿਖਲਾਈ ਉਨ੍ਹਾਂ ਨੂੰ ਸੰਕਟਕਾਲੀਨ ਹਾਲਾਤਾਂ ਦਾ ਸਾਹਮਣਾ ਕਰਨ ਲਈ ਆਵਸ਼ਕ ਦਾਖਲ, ਸੁਰੱਖਿਆ ਮਾਪਦੰਡ ਅਤੇ ਕਾਰਜਕੁਸ਼ਲਤਾ ਪ੍ਰਦਾਨ ਕਰੇਗੀ। ਇਸ ਪ੍ਰੋਗਰਾਮ ਦੌਰਾਨ ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ਵਿਖੇ 120 ਸ਼ਿਖਿਆਰਥੀਆਂ ਦੀ ਪਹਿਲੀ ਬੈਚ ਦੀ ਸਿਖਲਾਈ ਸ਼ੁਰੂ ਹੋਈ ਹੈ। ਇਹ ਪ੍ਰੋਗਰਾਮ ਗ੍ਰਹਿ ਮੰਤਰਾਲੇ (ਐਮਐਚਏ) ਅਧੀਨ ਡੀ.ਜੀ. ਫਾਇਰ ਸਰਵਿਸਿਜ਼, ਸਿਵਲ ਡਿਫੈਂਸ ਤੇ ਹੋਮ ਗਾਰਡਜ਼ ਵੱਲੋਂ ਕੇਂਦਰ ਪ੍ਰਾਯੋਜਿਤ ਹੈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਤੇ ਵਿਦਿਆਰਥੀ ਆਦਿ ਹਾਜ਼ਰ ਸਨ।
Author: DISHA DARPAN
Journalism is all about headlines and deadlines.






Users Today : 1
Users Yesterday : 15