ਰਾਮਪੁਰਾ ਫੂਲ,5 ਜਨਵਰੀ (ਹੈਪੀ ਹਰਪ੍ਰੀਤ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਗੋਇੰਦਵਾਲ ਪ੍ਰਾਈਵੇਟ ਥਰਮਲ ਪਲਾਂਟ ਨੂੰ ਸਸਤੇ ਭਾਅ ਖਰੀਦਣ ਦਾ ਫੈਸਲਾ ਦੂਰਦਰਸ਼ੀ ਸੋਚ ਵਾਲਾ ਫੈਸਲਾ ਹੈ,ਜਿਸ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਫਾਇਦਾ ਹੋਵੇਗਾ ਅਤੇ ਇਹ ਫਾਇਦਾ ਮੋੜਵੇਂ ਰੂਪ ਵਿਚ ਅਸਲ ਵਿੱਚ ਪੰਜਾਬ ਦੇ ਲੋਕਾਂ ਦਾ ਹੋਵੇਗਾ। ਇਹ ਪ੍ਰਤੀਕਰਮ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦਿੱਤਾ ਹੈ। ਉਹਨਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਹਮੇਸ਼ਾ ਨਿੱਜੀਕਰਨ ਦੀ ਨੀਤੀ ਨੂੰ ਉਤਸ਼ਾਹਿਤ ਕਰਦਿਆਂ ਹਮੇਸ਼ਾ ਪ੍ਰਾਈਵੇਟ ਘਰਾਣਿਆਂ ਨੂੰ ਲਾਭ ਪਹੁੰਚਾਉਂਦੀਆਂ ਰਹੀਆਂ ਹਨ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਸੂਬੇ ਅੰਦਰਲਾ ਗੋਇੰਦਵਾਲ ਤੋਂ ਥਰਮਲ ਪਲਾਂਟ ਪ੍ਰਾਈਵੇਟ ਹੱਥਾਂ ਵਿਚੋਂ ਲੈਕੇ ਇੱਕ ਦਲੇਰਾਨਾ, ਦੂਰਦਰਸ਼ੀ ਪ੍ਰਭਾਵ ਵਾਲਾ ਅਤੇ ਇਤਿਹਾਸਕ ਕਦਮ ਚੁੱਕਿਆ ਹੈ। ਵਿਧਾਇਕ ਨੇ ਇਹ ਵੀ ਦੱਸਿਆ ਕਿ ਇਹ ਬਿਜਲੀ ਪਲਾਂਟ ਦੇਸ਼ ਭਰ ਚੋਂ ਸਭਤੋਂ ਸਸਤੇ ਭਾਅ ਤੇ ਖਰੀਦਿਆ ਗਿਆ ਹੈ,ਜਦਕਿ ਦੂਜੇ ਸੂਬਿਆਂ ਚ ਪਾਵਰ ਪਲਾਂਟ ਇਸਤੋਂ ਬਹੁਤ ਮਹਿੰਗੇ ਖਰੀਦੇ ਗਏ ਹਨ । ਉਹਨਾਂ ਇਹ ਵੀ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮੁੱਖ ਮੰਤਰੀ ਪੰਜਾਬ ਵਲੋਂ ਉਚੇਚੇ ਯਤਨ ਕਰਕੇ ਚਲਵਾਈ ਪਛਵਾੜਾ ਕੋਲ ਖਾਣ ਦਾ ਕੋਇਲਾ ਵਰਤਿਆ ਜਾਵੇਗਾ,ਜਿਸ ਨਾਲ ਇਸ ਪਲਾਂਟ ਤੋਂ ਬਿਜਲੀ ਉਤਪਾਦਨ ਸਸਤਾ ਪਵੇਗਾ। ਵਿਧਾਇਕ ਨੇ ਤਸੱਲੀ ਪ੍ਰਗਟ ਕਰਦਿਆਂ ਹੋਰ ਕਿਹਾ ਕਿ ਇਸ ਪਲਾਂਟ ਦਾ ਨਾਮ ‘ ਸ਼੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ‘ ਰੱਖਣ ਦਾ ਐਲਾਨ ਕਰਕੇ ਮਾਨ ਸਾਹਿਬ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ। ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਲਾਂਟ ਦੀ ਕੁੱਲ 1100 ਏਕੜ ਜ਼ਮੀਨ ਵਿਚੋਂ 400 ਏਕੜ ਜ਼ਮੀਨ ਖਾਲੀ ਪਈ ਹੈ ,ਜ਼ੋ ਸਾਡੇ ਲਈ ਇੱਕ ਹੋਰ ਤੋਹਫ਼ਾ ਕਿਹਾ ਜਾ ਸਕਦਾ ਹੈ, ਰੁਜ਼ਗਾਰ ਦੇ ਨਵੇਂ ਵਸੀਲੇ ਵੀ ਪੈਦਾ ਹੋਣ ਦੀ ਪੂਰੀ ਸੰਭਾਵਨਾ ਹੈ।
One Comment
Good