ਲੁਧਿਆਣਾ, 23 ਦਸੰਬਰ 2023 ( ਰਾਵਤ ) ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਵੱਲੋਂ ਫੰਡ ਕੀਤੇ ਗਏ ਇੱਕ ਪ੍ਰੋਜੈਕਟ (ਅਜੇ ਤੱਕ ਅਪ੍ਰਕਾਸ਼ਿਤ) ਮੈਨੇਜਮੈਂਟ ਆਫ਼ ਐਕਿਊਟ ਕੋਰੋਨਰੀ ਇਵੈਂਟਸ (ਐਮਏਸੀਈ) ਰਜਿਸਟਰੀ ਨੇ ਦਿਖਾਇਆ ਹੈ ਕਿ ਲੱਛਣ ਸ਼ੁਰੂ ਹੋਣ ਦੇ 1 ਘੰਟੇ ਦੇ ਅੰਦਰ ਹਸਪਤਾਲ ਪਹੁੰਚ ਵਾਲੇ ਹਾਰਟ ਅਟੈਕ ਦੇ ਰੋਗੀਆਂ ਦਾ ਪ੍ਰਤੀਸ਼ਤ 21.7%, ਲੱਛਣ ਸ਼ੁਰੂ ਹੋਣ ਦੇ 2 ਘੰਟਿਆਂ ਦੇ ਅੰਦਰ 38.5% ਅਤੇ ਲੱਛਣ ਸ਼ੁਰੂ ਹੋਣ ਦੇ 4 ਘੰਟਿਆਂ ਦੇ ਅੰਦਰ 57.2% ਸੀ। ਇਹ ਪ੍ਰਗਟਾਵਾ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰੋਫੈਸਰ ਸਤਿਆਪਾਲ ਸਿੰਘ ਬਘੇਲ ਨੇ ਰਾਜ ਸਭਾ ਦੇ ਹਾਲ ਹੀ ਵਿਚ ਖਤਮ ਹੋਏ ਸਰਦ ਰੁੱਤ ਇਜਲਾਸ ਦੌਰਾਨ ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਗੋਲਡਨ ਆਵਰ ਦੌਰਾਨ ਮਰੀਜ਼ਾਂ ਦੇ ਇਲਾਜ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕੀਤਾ। ਅਰੋੜਾ ਨੇ ਪੁੱਛਿਆ ਸੀ ਕਿ ਕੀ ਇਹ ਸੱਚ ਹੈ ਕਿ ਅਖੌਤੀ ਗੋਲਡਨ ਆਵਰ ਦੌਰਾਨ ਸਿਰਫ 20 ਫੀਸਦੀ ਦਿਲ ਦੇ ਰੋਗੀਆਂ ਨੂੰ ਇਲਾਜ ਮਿਲਦਾ ਹੈ; ਅਤੇ ਸਰਕਾਰ ਇਸ ਸੰਖਿਆ ਨੂੰ ਵਧਾਉਣ ਅਤੇ ਜੀਵਨ-ਰੱਖਿਅਕ ਕਲਾਟ ਬਸਟਰ ਦਵਾਈਆਂ ਨੂੰ ਕਿਫਾਇਤੀ ਬਣਾਉਣ ਲਈ ਕੀ ਕਦਮ ਚੁੱਕ ਰਹੀ ਹੈ। ਮੰਤਰੀ ਨੇ ਆਪਣੇ ਜਵਾਬ ਵਿੱਚ ਅੱਗੇ ਦੱਸਿਆ ਕਿ ਐਸਟੀ -ਐਲੀਵੇਟਿਡ ਮਾਇਓਕਾਰਡਿਅਲ ਇਨਫਾਰਕਸ਼ਨ (ਐਸਟੀਈਐਮਆਈ) ਨੂੰ 22 ਨਵੰਬਰ 2022 ਨੂੰ ਨੈਸ਼ਨਲ ਪ੍ਰੋਗਰਾਮ ਫਾਰ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਨਾਨ-ਕਮਿਊਨੀਕੇਬਲ ਡਿਸੀਸਜ਼ (ਐਨਪੀ-ਐਨਸੀਡੀ) ਵਿਚ ਸ਼ਾਮਲ ਸ਼ਾਮਲ ਕੀਤਾ ਗਿਆ ਸੀ। ਪ੍ਰੋਗਰਾਮ ਦੇ ਤਹਿਤ, ਉੱਚ ਸਿਹਤ ਸੰਭਾਲ ਸਹੂਲਤਾਂ ਲਈ ਰੈਫਰਲ ਦੇ ਨਾਲ ਕਾਰਡੀਅਕ ਕੇਅਰ ਯੂਨਿਟ (ਸੀਸੀਯੂ)/ਆਈਸੀਯੂ ਵਿੱਚ ਥ੍ਰੋਮੋਲਾਈਟਿਕ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਦਿਲ ਦੀ ਬਿਮਾਰੀ ਦੇ ਰੋਗੀਆਂ ਨੂੰ ਜ਼ਿਲ੍ਹਾ ਹਸਪਤਾਲਾਂ, ਮੈਡੀਕਲ ਕਾਲਜਾਂ, ਏਮਜ਼, ਕੇਂਦਰੀ ਸਰਕਾਰੀ ਹਸਪਤਾਲਾਂ ਵਰਗੀਆਂ ਕੇਂਦਰੀ ਸੰਸਥਾਵਾਂ ਵਿੱਚ ਸਿਹਤ ਸੰਭਾਲ ਡਿਲੀਵਰੀ ਪ੍ਰਣਾਲੀ ਵਿੱਚ ਵੱਖ-ਵੱਖ ਸਿਹਤ ਸਹੂਲਤਾਂ ਵਿੱਚ ਇਲਾਜ ਕਰਵਾ ਰਹੇ ਹਨ। ਗਰੀਬਾਂ ਅਤੇ ਲੋੜਵੰਦਾਂ ਲਈ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਜਾਂ ਤਾਂ ਮੁਫਤ ਜਾਂ ਵੱਧ ਸਬਸਿਡੀ ‘ਤੇ ਹੁੰਦਾ ਹੈ। ਇਸ ਤੋਂ ਇਲਾਵਾ, ਮੰਤਰੀ ਨੇ ਜ਼ਿਕਰ ਕੀਤਾ ਕਿ ਡਿਪਾਰਟਮੈਂਟ ਆਫ ਫਾਰਮਾਸਿਊਟੀਕਲਜ਼ (ਡੀਓਪੀ) ਦੀ ਅਗਵਾਈ ਹੇਠ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐਨਪੀਪੀਏ) ਡਰੱਗਜ਼ (ਪ੍ਰਾਈਸਿਸ ਕੰਟਰੋਲ) ਆਰਡਰ, 2013 (ਡੀਪੀਸੀਓ, 2013)) ਦੀ ਪਹਿਲੀ ਅਨੁਸੂਚੀ ਵਿੱਚ ਦਰਸਾਏ ਅਨੁਸਾਰ ਅਨੁਸੂਚਿਤ ਦਵਾਈਆਂ ਦੀ ਵੱਧ ਤੋਂ ਵੱਧ ਕੀਮਤ ਨਿਰਧਾਰਤ ਕਰਦੀ ਹੈ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਅਧਿਸੂਚਿਤ ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ ਨੂੰ ਜ਼ਰੂਰੀ ਨਿਰਧਾਰਤ ਕਰਨ ਦੇ ਅਧਾਰ ਵਜੋਂ ਅਪਣਾਇਆ ਗਿਆ ਹੈ ਅਤੇ ਇਸਨੂੰ ਡੀਪੀਸੀਓ, 2013 ਦੀ ਪਹਿਲੀ ਅਨੁਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਅਨੁਸੂਚਿਤ ਦਵਾਈਆਂ ਦੀ ਸੂਚੀ ਬਣਾਉਂਦਾ ਹੈ। ਮੰਤਰੀ ਨੇ ਜ਼ਿਕਰ ਕੀਤਾ ਕਿ ਅਨੁਸੂਚਿਤ ਦਵਾਈਆਂ ਦੇ ਸਾਰੇ ਨਿਰਮਾਤਾਵਾਂ ਨੂੰ ਆਪਣੇ ਉਤਪਾਦਾਂ ਨੂੰ ਐਨਪੀਪੀਏ ਵੱਲੋਂ ਨਿਰਧਾਰਤ ਵੱਧ ਤੋਂ ਵੱਧ ਕੀਮਤ (ਲਾਗੂ ਵਸਤੂਆਂ ਅਤੇ ਸੇਵਾਵਾਂ ਟੈਕਸ ਸਹਿਤ) ਦੇ ਅੰਦਰ ਵੇਚਣਾ ਹੋਵੇਗਾ। ਇਸ ਤੋਂ ਇਲਾਵਾ, ਡੀਪੀਸੀਓ, 2013 ਦੇ ਥੋਕ ਮੁੱਲ ਸੂਚਕਾਂਕ ਦੇ ਆਧਾਰ ‘ਤੇ ਅਨੁਸੂਚਿਤ ਫਾਰਮੂਲੇਸ਼ਨ ਲਈ ਸਲਾਨਾ ਕੀਮਤ ਵਾਧੇ ਦੀ ਇਜਾਜ਼ਤ ਦਿੰਦਾ ਹੈ। ਡੀਪੀਸੀਓ, 2013 ਦੀ ਅਨੁਸੂਚੀ I ਦੇ ਤਹਿਤ ਫਾਰਮੂਲੇਸ਼ਨ ਉਹਨਾਂ ਦੀ ਇਲਾਜ ਸ਼੍ਰੇਣੀ ਦੇ ਅਨੁਸਾਰ ਦੱਸੇ ਗਏ ਹਨ। ਜੀਵਨ-ਰੱਖਿਅਕ ਕਲਾਟ ਬਸਟਰ ਦਵਾਈਆਂ ਦਾ ਵਿਸ਼ੇਸ਼ ਤੌਰ ‘ਤੇ ਨੈਸ਼ਨਲ ਲਿਸਟ ਆਫ ਇਸ਼ੈਨਸ਼ੀਅਲ ਮੈਡੀਸਿਨਜ਼ (ਐਨਐਲਈਐਮ) ਵਿੱਚ ਜ਼ਿਕਰ ਨਹੀਂ ਕੀਤਾ ਗਿਆ ਹੈ। ਮੰਤਰੀ ਨੇ ਇਹ ਵੀ ਦੱਸਿਆ ਕਿ, ਹਾਲਾਂਕਿ, ਦਿਲ ਸੰਬੰਧੀ ਦਵਾਈਆਂ ਲਈ ਇੱਕ ਵੱਖਰੀ ਇਲਾਜ ਸ਼੍ਰੇਣੀ ਹੈ।ਐਨਪੀਪੀਏ ਨੇ 15 ਦਸੰਬਰ, 2023 ਤੱਕ ਕਾਰਡੀਓਵੈਸਕੁਲਰ ਮੈਡੀਸਨ ਸ਼੍ਰੇਣੀ ਦੇ ਤਹਿਤ ਐਨਐਲਈਐਮ 2022 ਦੇ ਤਹਿਤ 58 ਫਾਰਮੂਲੇਸ਼ਨਾਂ ਅਤੇ ਐਨਐਲਈਐਮ 2015 ਦੇ ਤਹਿਤ 7 ਫਾਰਮੂਲੇਸ਼ਨਾਂ ਲਈ ਵੱਧ ਤੋਂ ਵੱਧ ਕੀਮਤ ਨਿਰਧਾਰਤ ਕੀਤੀ ਹੈ। ਇਸ ਤੋਂ ਇਲਾਵਾ, 2014 ਵਿੱਚ, ਐਨਪੀਪੀਏ ਨੇ ਜਨਹਿਤ ਵਿਚ ਡੀਪੀਸੀਓ, 2013 ਦੇ ਪੈਰਾਂ 19 ਅਧੀਨ 106 ਗੈਰ-ਅਨੁਸੂਚਿਤ ਫਾਰਮੂਲੇਸ਼ਨਾਂ ਦੀ ਐਮਆਰਪੀ ਨੂੰ ਸੀਮਿਤ ਕੀਤਾ, ਜਿਸ ਵਿੱਚ 84 ਕਾਰਡੀਓਵੈਸਕੁਲਰ ਦਵਾਈਆਂ ਸ਼ਾਮਲ ਹਨ। ਐਨਪੀਪੀਏ ਵੱਲੋਂ ਨਿਰਧਾਰਿਤ ਕੀਮਤਾਂ ਦੇ ਵੇਰਵੇ ਐਨਪੀਪੀਏ ਦੀ ਵੈੱਬਸਾਈਟ ‘ਤੇ ਉਪਲਬਧ ਹਨ।
Author: DISHA DARPAN
Journalism is all about headlines and deadlines.