ਸੱਚੀ ਦਾਸਤਾਂ — ਜਦ ਖੇਤ ਹੀ ਵਾੜ ਨੂੰ ਖਾਣ ਲੱਗੇ

Facebook
Twitter
WhatsApp

Special Article By
ਧਰਮਜੀਤ ਸਿੰਘ ਢਿੱਲੋਂ ਬਠਿੰਡਾ

ਸਮਾਜ਼ ਚ ਦਿਨੋਂ ਦਿਨ ਵੱਧ ਰਹੇ ਜੁਰਮ ਜਿੱਥੇ ਪੰਜਾਬ ਦੇ ਆਮ ਵਾਸਿੰਦਿਆਂ ਨੂੰ ਪ੍ਰੇਸ਼ਾਨ ਕਰਦੇ ਹਨ, ਓਥੇ ਇਹਨਾਂ ਵਾਰਦਾਤਾਂ ਨਾਲ ਪ੍ਰਸਾਸ਼ਨ ਦੀ ਤੇ ਸਰਕਾਰ ਦੀ ਛਵੀ ਵੀ ਖਰਾਬ ਹੁੰਦੀ ਹੈ।
ਮੋਟੀ ਨਜਰ ਨਾਲ ਦੇਖੀਏ ਤਾਂ ਪਿਛਲੇ ਪੰਜ ਚਾਰ ਦਿਨਾਂ ਚ ਹੀ ਚਾਰ ਪੰਜ ਅਜਿਹੀਆਂ ਘਟਨਾਵਾਂ ਵਾਪਰੀਆਂ ਕਿ ਪੂਰੇ ਪੰਜਾਬ ਚ ਸਹਿਮ ਦੀ ਸਥਿਤੀ ਬਣ ਗਈ।
ਭਾਂਵੇ ਪੁਲਿਸ ਨੇ ਇਹਨਾਂ ਘਟਨਾਵਾਂ ਦੇ ਦੋਸੀਆਂ ਨੂੰ ਕਾਬੂ ਕਰਨ ਚ ਮੁਸਤੈਦੀ ਦਿਖਾਈ ਹੈ,ਪਰ ਇਕ ਪੁਲਿਸ ਅਫਸਰ ਨੂੰ ਪੁਰਾਣੀ ਪਈ ਟਾਲ ਮਟੋਲ ਵਾਲੀ ਗੰਦੀ ਆਦਿਤ ਕਾਰਨ ਸਸਪੈਨਸਨ ਦਾ ਸਾਹਮਣਾ ਵੀ ਕਰਨਾ ਪਿਆ ਹੈ।
ਜਿਹੜੀ ਸਭ ਤੋਂ ਵੱਡੀ ਤੇ ਮਾੜੀ ਗੱਲ ਆ ਕਿ, ਮੌੜ ਦੀ 👉ਨੌਜਵਾਨ ਲੜਕੀ ਦਾ ਅਤੀ 👉ਕਰੀਬੀਆਂ ਵੱਲੋਂ ਕੀਤਾ ਕਤਲ, 👉ਸੱਤ ਸਾਲ ਦੇ ਬੱਚੇ ਦੇ 👉ਪਿੰਡ ਵਾਸੀ ਦੀ ਅਪਰਹਨ ਚ ਸਮੂਲੀਅਤ ਤੇ 👉ਮਾਨਸਾ ਚ ਚਾਰ ਸਾਲ ਦੀ ਬੱਚੀ ਦਾ 👉ਗੁਆਂਢੀ ਵੱਲੋ ਰੇਪ ਵਾਲੀ ਘਟਨਾ ਹੱਦੋਂ ਪਰੇ ਘਿਨਾਉਣੀ ਕਰਤੂਤ ਹੈ।
ਇਸ ਤੋਂ ਇਲਾਵਾ ਏ ਕੇ ਸੰਤਾਲੀ ਦੀ ਨੋਕ ਤੇ ਬਠਿੰਡੇ ਹੋਈ ਲੁੱਟ ਜੋ ਭਾਂਵੇ ਪੁਲਿਸ ਦੀ ਮੁਸਤੈਦੀ ਕਰਕੇ ਜਲਦੀ ਮੁਲਜਮਾਂ ਨੂੰ ਕਾਬੂ ਕਰ ਲਿਆ ਗਿਆ, ਪਰ ਇਹਨਾਂ ਵਾਰਦਾਤਾਂ ਨੇ ਇਕ ਵਾਰ ਪੂਰੇ ਮਾਲਵੇ ਚ ਸਹਿਮ ਦਾ ਮਹੌਲ ਪੈਦਾ ਕਰ ਦਿੱਤਾ ਹੈ।
ਸਭ ਤੋਂ ਮਾੜਾ ਰੁਝਾਣ ਲੱਗਭਗ ਸਾਰੀਆਂ ਇਹਨਾਂ ਵਾਰਦਾਤਾਂ ਦੇ ਮੁਖ ਦੋਸੀ, ਅਤਿ ਕਰੀਬੀ ਜਾਂ ਗੁਆਂਢੀ ਜਾਂ ਪਿੰਡ ਵਾਸੀ ਦਾ ਹੀ ਹੋਣਾ, ਨੂੰ ਸਮਾਜ ਚ ਆਈ ਭਾਰੀ ਗਿਰਾਵਟ ਹੀ ਕਹਿ ਸਕਦੇ ਹਾਂ ।
ਸਭ ਤੋਂ ਚਿੰਤਾ ਵਾਲੀ ਗੱਲ ਹੈ ਕਿ ਜੇ ਅਤੀ ਕਰੀਬੀ ਹੀ ਇਹੋ ਅਜਿਹੀਆਂ ਘਟਨਾਵਾਂ ਨੂੰ ਅਨਜਾਮ ਦੇਣ ਲੱਗ ਪੈਣ ਤਾਂ ਬੰਦਾ ਯਕੀਨ ਕਿਸ ਤੇ ਕਰੇਗਾ।
ਰਾਮ ਭਲੀ ਕਰੇ👏ਅੱਲ੍ਹਾ ਖੈਰ ਰੱਖੇ👏
ਵਾਹਿਗੁਰੂ ਸੁਮੱਤ ਬਖਸ਼ੇ 👏

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 4 6 6 2
Users Today : 1
Users Yesterday : 7