ਬਠਿੰਡਾ-31 ਮਈ 2025 (ਰਮੇਸ਼ ਸਿੰਘ ਰਾਵਤ) – ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਓਪਰੇਸ਼ਨ ਸ਼ੀਲਡ ਦੇ ਹਿੱਸੇ ਵਜੋਂ, 31-5-2025 ਨੂੰ ਸ਼ਾਮ 6.00
ਵਜੇ ਤੋਂ 7.00 ਵਜੇ ਤੱਕ ਛਾਉਣੀ ਅਤੇ ਗਣਪਤੀ ਐਨਕਲੇਵ ਦੇ ਉੱਚੇ ਖੇਤਰ ਵਿੱਚ ਇੱਕ ਮੌਕ ਡ੍ਰਿਲ ਕੀਤੀ ਜਾਵੇਗੀ।ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਇੱਕ ਸਾਵਧਾਨੀ ਵਾਲਾ ਅਭਿਆਸ ਹੈ। ਕਿਰਪਾ ਕਰਕੇ ਘਬਰਾਓ ਨਾ ਤੇ ਸ਼ਾਂਤ ਰਹੋ।ਛਾਉਣੀ ਖੇਤਰ ਅਤੇ ਗਣਪਤੀ ਐਨਕਲੇਵ ਵਿੱਚ ਸਥਾਨਕ ਤੌਰ ‘ਤੇ ਸ਼ਾਮ 6.00 ਵਜੇ ਸਾਇਰਨ ਵਜਣਗੇ।ਜ਼ਿਲ੍ਹੇ ਵਿੱਚ ਰਾਤ 8:30 ਵਜੇ ਤੋਂ 8:40 ਵਜੇ ਤੱਕ ਬਲੈਕ ਆਊਟ ਕੀਤਾ ਜਾਵੇਗਾ ਅਤੇ ਸਾਰੇ ਸਾਇਰਨ ਰਾਤ 8:30 ਵਜੇ ਵਜਾਏ ਜਾਣਗੇ। ਇਸ ਦੌਰਾਨ ਆਪੋ-ਆਪਣੇ ਘਰਾਂ ਦੀਆਂ ਸਾਰੀਆਂ ਲਾਈਟਾਂ ਬੰਦ ਰੱਖਣੀਆ ਲਾਜ਼ਮੀ ਬਣਾਈਆਂ ਜਾਣ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਿਰਫ਼ ਇੱਕ ਮੌਕ ਡ੍ਰਿਲ ਹੈ ਅਤੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਸਥਿਤੀ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੈ। ਉਹਨਾਂ ਜ਼ਿਲ੍ਹਾ ਵਾਸੀਆਂ ਤੋਂ ਉਮੀਦ ਜਤਾਈ ਕਿ ਉਹ ਹਮੇਸ਼ਾ ਵਾਂਗ ਇਸ ਡ੍ਰਿਲ ਨੂੰ ਲਾਗੂ ਕਰਨ ਲਈ ਪੂਰਾ ਪੂਰਨ ਸਹਿਯੋਗ ਕਰਨਗੇ।

Author: DISHA DARPAN
Journalism is all about headlines and deadlines.