ਮੂਨਕ,24 ਅਪ੍ਰੈਲ(ਪੱਤਰ ਪ੍ਰੇਰਕ)ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋ ਰਹੇ ਫਿਰਕੂ ਹਮਲਿਆਂ ਖਿਲਾਫ਼ ਸਤਾਈ ਤਾਰੀਕ ਨੂੰ ਵਿਦਿਆਰਥੀ ਜਥੇਬੰਦੀ ਵੱਲੋਂ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਸਬੰਧੀ ਬੋਲਦਿਆਂ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਸੂਬਾ ਜਥੇਬੰਦਕ ਕਮੇਟੀ ਦੇ ਸਕੱਤਰ ਹੁਸ਼ਿਆਰ ਸਿੰਘ ਨੇ ਕਿਹਾ ਕਿ ਭਾਜਪਾ – ਆਰ ਐੱਸ ਐੱਸ ਵੱਲੋਂ ਇਕ ਫਿਕਰੇ ਦੇ ਧਾਰਮਿਕ ਸਮਾਗਮਾਂ ਨੂੰ ਫ਼ਿਰਕੂ ਰੰਗਤ ਦੇਕੇ ਅਤੇ ਘੱਟ ਗਿਣਤੀ ਲੋਕਾਂ ਖਿਲਾਫ ਨਫ਼ਰਤ ਭੜਕਾ ਕੇ ਯੋਜਨਾਬੱਧ ਹਮਲੇ ਕਰਵਾਏ ਜਾ ਰਹੇ ਨੇ।ਖਰਗੋਨ , ਸਾਰੰਗਪੁਰ (ਮੱਧ ਪ੍ਰਦੇਸ਼) , ਕਰੌਲੀ (ਰਾਜਸਥਾਨ) , ਧਰਵਾਦ (ਕਰਨਾਟਕਾ) , ਸੀਤਾਪੁਰ , ਆਗਰਾ (ਯੂ ਪੀ), ਜਹਾਂਗੀਰਪੁਰੀ (ਦਿੱਲੀ) ਸਮੇਤ ਅਨੇਕਾਂ ਸ਼ਹਿਰਾਂ ਵਿੱਚ ਘਟਗਿਣਤੀ ਵਰਗ ਦੇ ਲੋਕਾਂ ਤੇ ਫ਼ਿਰਕੂ ਭੀੜਾਂ ਵੱਲੋਂ ਹਮਲੇ ਕੀਤੇ ਜਾ ਰਹੇ ਹਨ ਅਤੇ ਘਰਾਂ ਦੁਕਾਨਾਂ ਨੂੰ ਅੱਗਾਂ ਲਾਈਆਂ ਜਾ ਰਹੀਆਂ ਹਨ। ਪੁਲੀਸ ਅਤੇ ਪ੍ਰਸ਼ਾਸ਼ਨ ਹਮਲੇ ਦੌਰਾਨ ਮੂਕ ਦਰਸ਼ਕ ਬਣਿਆ ਰਹਿੰਦਾ ਹੈ ਅਤੇ ਫਿਰ ਪ੍ਰਸ਼ਾਸ਼ਨ ਵੱਲੋਂ ਪੀੜਤ ਧਿਰ ਉੱਤੇ ਹੀ ਧਾਰਾਵਾਂ ਦਰਜ ਕੀਤੀਆਂ ਜਾਂਦੀਆਂ ਹਨ ਅਤੇ ਓਹਨਾ ਦੇ ਘਰਾਂ ਦੁਕਾਨਾਂ ਅਤੇ ਧਾਰਮਿਕ ਸਥਾਨਾਂ ਨੂੰ ਬੁਜਡੋਜਰਾਂ ਨਾਲ ਤੋੜਿਆ ਜਾ ਰਿਹਾ ਹੈ।ਅਜਿਹੇ ਮੌਕੇ ਜ਼ਿੰਮੇਵਾਰ ਸਿਆਸੀ ਨੇਤਾਵਾਂ ਵੱਲੋਂ ਨਫ਼ਰਤ ਭੜਕਾਉਣ ਦੇ ਹੀ ਬਿਆਨ ਦਿੱਤੇ ਜਾ ਰਹੇ ਹਨ ਜੋ ਕਿ ਨਿੰਦਣਯੋਗ ਵਰਤਾਰਾ ਹੈ।ਇਸ ਫਿਰਕੂ ਝੱਖੜ ਖ਼ਿਲਾਫ਼ ਵਿਦਿਆਰਥੀ ਜਥੇਬੰਦੀ ਵੱਲੋਂ ਸਤਾਈ ਅਪ੍ਰੈਲ ਨੂੰ ਪੰਜਾਬ ਭਰ ‘ਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਤੋਂ ਇਲਾਵਾ ਜਥੇਬੰਦੀ ਵੱਲੋਂ ਸੀ ਬੀ ਐਸ ਸੀ ਵੱਲੋਂ ਚੱਕੇ ਗਏ ਕਦਮਾਂ ਦੀ ਵੀ ਨੀਖੇਧੀ ਕੀਤੀ ਜਿਸ ਵਿੱਚ ਉਹਨਾਂ ਨੇ 11 ਵੀਂ ਤੇ 12ਵੀ ਦੇ ਸਿਲੇਬਸ ਚੋਂ ਲੋਕਤੰਤਰ ਤੇ ਵਿਭਿੰਨਤਾ , ਇਸਲਾਮੀ ਰਾਜ ਦਾ ਉਭਾਰ , ਖੇਤੀ ਤੇ ਵਿਸ਼ਵੀਕਰਨ ਦਾ ਅਸਰ ਅਤੇ ਫੈਜ ਦੀਆਂ ਦੋ ਨਜ਼ਮਾਂ ਨੂੰ ਹਟਾਇਆ ਹੈ।
Author: DISHA DARPAN
Journalism is all about headlines and deadlines.