ਸੰਗਤ ਮੰਡੀ,24 ਅਪ੍ਰੈਲ (ਗੁਰਪ੍ਰੀਤ ਚਹਿਲ)
ਡੱਬਵਾਲੀ ਨੈਸ਼ਨਲ ਹਾਈਵੇ ਸੰਗਤ ਕੈਂਚੀਆਂ ਉੱਪਰ 22 ਫਰਵਰੀ ਨੂੰ ਐਕਟਿਵਾ ਸਕੂਟਰੀ ਜਿਸ ਨੂੰ ਜਿਨੇਸ਼ ਗੋਇਲ ਪੁੱਤਰ ਅਮਿ੍ਤਲਾਲ ਗੋਇਲ ਅਤੇ ਇਸ ਦੇ ਮਗਰ ਇਸ ਦਾ ਦੋਸਤ ਸ਼ਰਨਦੀਪ ਜੋਸ਼ੀ ਬੈਠਾ ਸੀ ਸੋ ਕਿ ਕਿਸੇ ਕੰਮ ਲਈ ਸੰਗਤ ਕੈਂਚੀਆਂ ਵੱਲ ਜਾ ਰਹੇ ਸੀ ਜਿਨ੍ਹਾਂ ਨੂੰ ਡੱਬਵਾਲੀ ਸਾਇਡ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇਨੋਵਾ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਵਿਚ ਸ਼ਰਨਦੀਪ ਜੋਸ਼ੀ ਦੀ ਲੱਤ ਟੁੱਟ ਗਈ। ਉਸਨੂੰ ਸੰਗਤ ਸਹਾਰਾ ਐਂਬੂਲੈਂਸ ਦੀ ਟੀਮ ਨੇ ਸਰਕਾਰੀ ਹਸਪਤਾਲ ਬਠਿੰਡਾ ਵਿੱਚ ਇਲਾਜ ਲਈ ਦਾਖਲ ਕਰਾਇਆ। ਸੰਗਤ ਥਾਨਾ ਦੇ ਮੁਲਾਜ਼ਮਾਂ ਨੂੰ ਰਾਜਦੀਪ ਜੋਸ਼ੀ ਵੱਲੋਂ ਕਈ ਵਾਰ ਐਕਸੀਡੈਂਟ ਦੇ ਕੇਸ ਵਿੱਚ ਇਨੋਵਾ ਕਾਰ ਦੇ ਖਿਲਾਫ ਐੱਫ ਆਈ ਆਰ ਕੱਟਣ ਲਈ ਕਿਹਾ ਪਰ ਸੰਗਤ ਪੁਲਿਸ ਨੇ ਇਸ ਕੇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਮਜਬੂਰ ਹੋ ਕੇ 15 ਮਾਰਚ ਨੂੰ ਇੱਕ ਲਿਖਤੀ ਦਰਖਾਸਤ ਐਸ ਐਸ ਪੀ ਸਾਹਿਬ ਬਠਿੰਡਾ ਦੇ ਪੇਸ਼ ਹੋ ਕੇ ਦਿਤੀ ਗਈ ਅਤੇ ਸਾਰੇ ਕੇਸ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ। ਫਿਰ ਵੀ ਕੋਈ ਸੁਣਵਾਈ ਨਹੀਂ ਹੋਈ। ਉਸ ਤੋਂ ਬਾਅਦ ਮਜਬੂਰ ਹੋ ਕੇ 30 ਮਾਰਚ ਨੂੰ ਆਈ ਜੀ ਸਾਹਿਬ ਬਠਿੰਡਾ ਨੂੰ ਕੁੱਝ ਮੈਂਬਰ ਨੂੰ ਲੈ ਕੇ ਇਸ ਕੇਸ ਉੱਪਰ ਕਾਨੂੰਨੀ ਕਾਰਵਾਈ ਕਰਨ ਲਈ ਅਪੀਲ ਕੀਤੀ। ਆਈ ਜੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਸੀ ਕਿ ਇਸ ਕੇਸ ਉੱਪਰ ਜਲਦੀ ਤੋਂ ਜਲਦੀ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਇਸ ਕੇਸ ਦੀ ਇਨਕੁਆਰੀ ਕਰਨ ਲਈ ਡੀ ਐੱਸ ਪੀ ਬਠਿੰਡਾ ਦਿਹਾਤੀ ਨੂੰ ਲਾਈ ਗਈ। ਇਨਕੁਆਰੀ ਕਰਨ ਲਈ ਡੀ ਐੱਸ ਪੀ ਸੰਗਤ ਮੰਡੀ ਆਏ। ਰੋਹਿਤ ਕੁਮਾਰ ਗੋਗੀ ਸਾਬਕਾ ਐਮ ਸੀ ਦੀ ਦੁਕਾਨ ਵਿਚ ਬੈਠੇ। ਜਿਨੇਸ਼ ਕੁਮਾਰ ਨੂੰ ਬੁਲਾ ਕੇ ਉਸਦੇ ਬਿਆਨ ਲਏ ਗਏ। ਉਸਨੇ ਮੰਨਿਆ ਕਿ ਮੈਂ ਐਕਟਿਵਾ ਚਲਾ ਰਿਹਾ ਸੀ ਮੇਰੇ ਪਿੱਛੇ ਸ਼ਰਨਦੀਪ ਜੋਸ਼ੀ ਬੈਠਾ ਹੋਇਆ ਸੀ ਸੰਗਤ ਕੈਂਚੀਆਂ ਉੱਪਰ ਸਾਡੇ ਵਿੱਚ ਡੱਬਵਾਲੀ ਪਾਸੋਂ ਇਨੋਵਾ ਕਾਰ ਆਈ ਤੇ ਸਾਡੇ ਵਿੱਚ ਵੱਜੀ ਤੇ ਸ਼ਰਨਦੀਪ ਜੋਸ਼ੀ ਦੀ ਲੱਤ ਟੁੱਟ ਗਈ। ਉਸਨੂੰ ਬਠਿੰਡਾ ਹਸਪਤਾਲ ਵਿਚ ਲੈ ਗਏ। ਇਸ ਮੌਕੇ ਰਾਜਦੀਪ ਜੋਸ਼ੀ ਅਜੀਤ ਸਿੰਘ, ਬਲਜੀਤ ਸਿੰਘ ਅਤੇ ਕੁੱਝ ਮੰਡੀ ਨਿਵਾਸੀ ਵੀ ਉੱਥੇ ਹਾਜ਼ਰ ਸਨ। ਉਸ ਤੋਂ ਬਾਅਦ ਜਿਨੇਸ਼ ਗੋਇਲ ਅਤੇ ਉਸ ਦੇ ਪਿਤਾ ਅੰਮ੍ਰਿਤ ਗੋਇਲ ਨੂੰ ਉੱਥੋਂ ਸੰਗਤ ਥਾਨੇ ਆਉਣ ਲਈ ਕਿਹਾ ਕਿ ਉੱਥੇ ਬਿਆਨ ਲਿਖਾਂਗੇ। ਰਾਜਦੀਪ ਨੇ ਦੱਸਿਆ ਹੈ ਕਿ ਪਹਿਲਾਂ ਸੰਗਤ ਥਾਨਾ ਦੇ ਮੁਲਾਜ਼ਮ ਸਮਝੋਤਾ ਕਰਵਾਉਣ ਲਈ ਦਬਾਅ ਪਾਉਂਦੇ ਰਹੇ। ਹੁਣ ਡੀ ਐੱਸ ਪੀ ਬਠਿੰਡਾ ਐਫ ਆਈ ਆਰ ਦਰਜ ਕਰਵਾਉਣ ਦੀ ਬਜਾਏ ਇਹ ਵੀ ਸਮਝੋਤਾ ਕਰਵਾਉਣ ਦਾ ਦਬਾਅ ਪਾ ਰਹੇ ਹਨ। ਮੈਨੂੰ ਪਤਾ ਨਹੀਂ ਕਿ ਇਨੋਵਾ ਕਾਰ ਵਾਲਾ ਕਿੰਨਾ ਪਾਵਰਫੁੱਲ ਹੈ ਕਿ ਸਾਰਾ ਪੁਲਿਸ ਸਟਾਫ਼ ਸਮਝੋਤਾ ਕਰਵਾਉਣ ਲਈ ਦਬਾਅ ਪਾ ਰਹੇ ਹਨ। ਰਾਜਦੀਪ ਜੋਸ਼ੀ ਦੀ ਮੰਗ ਹੈ ਕਿ ਸੰਗਤ ਥਾਨਾ ਦੇ ਮੁਲਾਜ਼ਮਾਂ ਨੇ ਜੋ ਐਫ ਆਈ ਆਰ ਕਰਨ ਦੇ ਵਿਚ ਦੋ ਮਹੀਨੇ ਲਾ ਦਿੱਤੇ ਹਨ। ਉਹਨਾਂ ਤੇ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ। ਕੁੱਝ ਇਸ ਦੇ ਵਿਚ ਜਿਨ੍ਹਾਂ ਨੇ ਕੇਸ ਨੂੰ ਉਲਝਾਉਣ ਵਾਸਤੇ ਗਲਤ ਬਿਆਨ ਦਿੱਤੇ ਹਨ ਉਨ੍ਹਾਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ ਸੋ ਕਿ ਅੱਗੇ ਤੋਂ ਨਾ ਤਾਂ ਪੁਲਿਸ ਪ੍ਰਸ਼ਾਸਨ ਅਤੇ ਨਾ ਹੀ ਗਲਤ ਬਿਆਨ ਦੇਣ ਵਾਲੇ ਗਲਤੀ ਨਾ ਕਰਨ। ਰਾਜਦੀਪ ਜੋਸ਼ੀ ਦੀ ਮੁੱਖ ਮੰਤਰੀ ਪੰਜਾਬ,ਡੀ, ਜੀ,ਪੀ ਪੰਜਾਬ, ਆਈ, ਜੀ ਬਠਿੰਡਾ, ਐੱਸ,ਐੱਸ, ਪੀ ਬਠਿੰਡਾ ਤੋਂ ਮੰਗ ਕੀਤੀ ਹੈ ਕਿ ਮੇਰੇ ਬੇਟੇ ਦੀ ਲੱਤ ਟੁੱਟੀ ਹੈ। ਇਸ ਵਿਚ ਇਨੋਵਾ ਕਾਰ ਵਾਲੇ ਖ਼ਿਲਾਫ਼ ਐਫ ਆਈ ਆਰ ਕੱਟਣ ਦੇ ਹੁਕਮ ਕੀਤੇ ਜਾਣ ਅਤੇ ਜਿਸ ਵੀ ਪੁਲਿਸ ਕਰਮਚਾਰੀ ਦੀ ਅਣਗਹਿਲੀ ਕਰਕੇ ਅੱਜ ਤਕ ਐਫ ਆਈ ਆਰ ਨਹੀਂ ਕੱਟੀ ਗਈ ਉਨਾਂ ਉੱਪਰ ਵਿਭਾਗੀ ਕਾਰਵਾਈ ਕੀਤੀ ਜਾਵੇ ਅਤੇ ਮੇਰੇ ਲੜਕੇ ਸ਼ਰਨਦੀਪ ਜੋਸ਼ੀ ਨੂੰ ਇਨਸਾਫ ਦਿਵਾਇਆ ਜਾ ਸਕੇ।
Author: DISHA DARPAN
Journalism is all about headlines and deadlines.