“ਨਸ਼ੇ ਦਾ ਕਾਰੋਬਾਰ ਕਰਨ ਵਾਲ਼ਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ” -ਥਾਣਾ ਮੁਖੀ
“ਸਮਾਜਿਕ ਕੁਰੀਤੀਆਂ ਖ਼ਤਮ ਕਰਨ ਲਈ ਅਸੀਂ ਹਮੇਸ਼ਾ ਤੋਂ ਅਤੇ ਹਮੇਸ਼ਾ ਤਤਪਰ ਹਾਂ” -ਡਾ.ਗੁਰਦੀਪ ਸਿੰਘ ਘੁੱਦਾ
ਸੰਗਤ ਮੰਡੀ,21ਅਪ੍ਰੈਲ(ਪੱਤਰ ਪ੍ਰੇਰਕ)ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਸੰਗਤ ਵੱਲੋਂ ਮਹੀਨਾਵਾਰ ਮੀਟਿੰਗ ਕੀਤੀ ਗਈ ਜਿਸ ਵਿੱਚ ਥਾਣਾ ਸੰਗਤ ਦੇ ਐੱਸ.ਐੱਚ.ਓ. ਅੰਗਰੇਜ਼ ਸਿੰਘ ਨੇ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ।ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਥਾਣਾ ਮੁਖੀ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਆਰ.ਐੱਮ.ਪੀ. ਡਾਕਟਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਜੇਕਰ ਉਹ ਕਿਸੇ ਨਸ਼ਾ ਵੇਚਣ ਵਾਲ਼ੇ ਨੂੰ ਸਾਡੇ ਧਿਆਨ ਵਿੱਚ ਲਿਆਉਂਦੇ ਹਨ ਤਾਂ ਉਹ ਉਸ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਣਗੇ ਨਹੀਂ ਅਤੇ ਨਸ਼ੇ ਦਾ ਲੱਕ ਤੋੜਨ ਲਈ ਅਜਿਹੇ ਵਿਅਕਤੀਆਂ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨਗੇ।ਇਸ ਸਬੰਧੀ ਥਾਣਾ ਮੁਖੀ ਨੂੰ ਭਰੋਸਾ ਦਿੰਦਿਆਂ ਬਲਾਕ ਪ੍ਰਧਾਨ ਡਾ.ਗੁਰਦੀਪ ਘੁੱਦਾ ਨੇ ਕਿਹਾ ਕਿ ਉਹਨਾਂ ਦੀ ਐਸੋਸੀਏਸ਼ਨ ਹਮੇਸ਼ਾ ਤੋਂ ਹੀ ਅਜਿਹੀਆਂ ਸਮਾਜਿਕ ਕੁਰੀਤੀਆਂ ਦਾ ਵਿਰੋਧ ਕਰਦੀ ਆਈ ਹੈ ਅਤੇ ਅਜੋਕੇ ਸਮੇਂ ਪੰਜਾਬ ਅਤੇ ਪੰਜਾਬੀਆਂ ਲਈ ਗੰਭੀਰ ਬਣ ਚੁੱਕੀ ਨਸ਼ੇ ਦੀ ਸਮੱਸਿਆ ਦੇ ਖ਼ਾਤਮੇ ਲਈ ਉਹ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸੰਭਵ ਸਹਿਯੋਗ ਦੇਣ ਲਈ ਤਤਪਰ ਰਹਿਣਗੇ।ਇਸ ਤੋਂ ਇਲਾਵਾ ਇਸ ਮੌਕੇ ਬੱਚਿਆਂ ਦੇ ਮਾਹਿਰ ਡਾ. ਰੋਬਿਨ ਮਹੇਸ਼ਵਰੀ ਨੇ ਗਰਮੀਆਂ ਵਿਚ ਬੱਚਿਆਂ ਨੂੰ ਹੋਣ ਵਾਲੀਆਂ ਬੀਮਾਰੀਆਂ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਸਰਾਂ ਹਸਪਤਾਲ ਦੇ ਡਾਕਟਰ ਪਵਨਪ੍ਰੀਤ ਕੌਰ ਨੇ ਇਸਤਰੀਆਂ ਦੇ ਰੋਗਾਂ ਦੇ ਇਲਾਜ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਗਰੀਬ ਮਰੀਜ਼ਾਂ ਦਾ ਇਲਾਜ਼ ਘੱਟ ਖਰਚ ‘ਤੇ ਕਰਨਗੇ।ਉਨ੍ਹਾਂ ਤੋਂ ਇਲਾਵਾ ਮੀਟਿੰਗ ਦੌਰਾਨ ਡਾ. ਸੋਨਮ ਅਰੋੜਾ ਨੇ ਵੱਖ-ਵੱਖ ਤਰ੍ਹਾਂ ਦੇ ਟੈਸਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਕੋਟ ਗੁਰੂ, ਡਾ. ਗੁਰਮੇਲ ਸਿੰਘ ਕਾਲੜਾ, ਡਾ. ਨਿਰਮਲ ਸਿੰਘ ਫੱਲ੍ਹੜ ਵੈਦ ਜਗਦੇਵ ਸਿੰਘ ਕੋਟ ਗੁਰੂ, ਡਾ. ਸੁਖਵਿੰਦਰ ਸਿੰਘ ਸੰਗਤ, ਡਾ.ਜੀਵਨ ਸ਼ਰਮਾ ਘੁੱਦਾ, ਡਾ. ਬਲਵੰਤ ਸਿੰਘ ਕੋਟਗੁਰੂ, ਡਾ. ਬੰਤ ਸਿੰਘ ਸੰਗਤ, ਡਾ.ਤਰਸੇਮ ਲਾਲ ਘੁੱਦਾ, ਡਾ.ਹਰਪ੍ਰੀਤ ਸਿੰਘ ਬਾਂਡੀ ਅਤੇ ਡਾ. ਗਗਨ ਹਾਜ਼ਰ ਸਨ।
Author: DISHA DARPAN
Journalism is all about headlines and deadlines.